ਹੈਦਰਾਬਾਦ: ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਆਪਣੀ ਰਿਲੀਜ਼ ਦੇ ਚਾਰ ਦਿਨ ਪੂਰੇ ਕਰ ਲਏ ਹਨ। ਫਿਲਮ 28 ਜੁਲਾਈ ਨੂੰ ਰਿਲੀਜ਼ ਹੋਈ ਸੀ ਅਤੇ ਹੁਣ ਇਹ ਫਿਲਮ ਆਪਣੀ ਚਿਲੀਜ਼ ਦੇ ਪੰਜਵੇ ਦਿਨ 'ਚ ਪਹੁੰਚ ਚੁੱਕੀ ਹੈ। ਫਿਲਮ ਨੇ ਬਾਕਸ ਆਫ਼ਿਸ 'ਤੇ 11.20 ਕਰੋੜ ਰੁਪਏ ਤੋਂ ਸ਼ੁਰੂਆਤ ਕੀਤੀ ਸੀ ਅਤੇ ਹੁਣ ਫਿਲਮ ਦਾ ਕੁੱਲ ਕਲੈਕਸ਼ਨ 50 ਕਰੋੜ ਰੁਪਏ ਨੂੰ ਪਾਰ ਕਰ ਚੁੱਕਾ ਹੈ। ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਘਰੇਲੂ ਸਿਨੇਮਾ 'ਤੇ ਚੌਥੇ ਦਿਨ ਕਿੰਨੀ ਕਮਾਈ ਕੀਤੀ ਅਤੇ ਇਸਦਾ ਕੁੱਲ ਕਲੈਕਸ਼ਨ ਕਿੰਨਾ ਹੋਇਆ, ਆਓ ਜਾਣਦੇ ਹਾਂ।
ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਚੌਥੇ ਦਿਨ ਦੀ ਕਮਾਈ: ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਹੁਣ ਹੌਲੀ-ਹੌਲੀ ਲੋਕਾਂ ਨੂੰ ਪਸੰਦ ਆ ਰਹੀ ਹੈ। ਸ਼ੁਰੂਆਤੀ ਅੰਕੜਿਆਂ ਦੀ ਗੱਲ ਕੀਤੀ ਜਾਵੇ, ਤਾਂ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਚੌਥੇ ਦਿਨ ਬਾਕਸ ਆਫ਼ਿਸ 'ਤੇ 7.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫਿਲਮ ਨੇ ਆਪਣੇ ਪਹਿਲੇ ਸੋਮਵਾਰ ਠੀਕ-ਠਾਕ ਕਮਾਈ ਕਰ ਲਈ ਹੈ। ਇਸਦੇ ਚਲਦਿਆਂ ਫਿਲਮ ਦੇ ਚਾਰ ਦਿਨਾਂ ਦਾ ਕਲੈਕਸ਼ਨ 53.40 ਕਰੋੜ ਰੁਪਏ ਹੋ ਗਿਆ ਹੈ।
ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਤੀਸਰੇ ਦਿਨ ਸਭ ਤੋਂ ਵਧ ਕਮਾਈ ਕੀਤੀ: ਦੱਸ ਦਈਏ ਕਿ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਹੁਣ ਤੱਕ ਸਭ ਤੋਂ ਜ਼ਿਆਦਾ ਤੀਸਰੇ ਦਿਨ 19 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਜਿਸ ਨਾਲ ਫਿਲਮ ਦੀ ਕਮਾਈ ਵਿੱਚ ਕਾਫ਼ੀ ਵਾਧਾ ਹੋਇਆ ਸੀ।
ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਦਾ ਬਜਟ: ਕਰਨ ਜੌਹਰ ਨੇ ਸਾਲ 2016 ਤੋਂ ਬਾਅਦ ਹੁਣ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਫਿਲਮ ਤੋਂ ਲੋਕਾਂ ਨੂੰ ਜਿੰਨੀ ਉਮੀਦ ਸੀ, ਫਿਲਮ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰਦੀ ਨਜ਼ਰ ਆ ਰਹੀ ਹੈ। ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਲਗਭਗ 180 ਕਰੋੜ ਦੇ ਬਜਟ 'ਚ ਬਣੀ ਹੋਈ ਫਿਲਮ ਹੈ।
- RARKPK BOC Day 2: ਹੌਲੀ ਸ਼ੁਰੂਆਤ ਤੋਂ ਬਾਅਦ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੇ ਦੂਜੇ ਦਿਨ ਮਚਾਇਆ ਧਮਾਲ, ਜਾਣੋ ਆਲੀਆ ਅਤੇ ਰਣਵੀਰ ਦੀ ਫਿਲਮ ਨੇ ਕਿੰਨੀ ਕੀਤੀ ਕਮਾਈ
- RRKPK Collection Day 3: ਵੀਕਐਂਡ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਧਮਾਕਾ, ਤੀਜੇ ਦਿਨ ਬਾਕਸ ਆਫ਼ਿਸ 'ਤੇ ਕੀਤੀ ਜ਼ਬਰਦਸਤ ਕਮਾਈ
- Ranveer Kapoor and Alia Bhatt's New House: ਰਣਵੀਰ ਕਪੂਰ ਅਤੇ ਆਲੀਆ ਭੱਟ ਦਾ ਤਿਆਰ ਹੋਇਆ ਨਵਾਂ ਆਸ਼ਿਆਨਾ, ਬੇਟੀ ਰਾਹਾ ਸਮੇਤ ਜਲਦ ਕਰਨਗੇ ਗ੍ਰਹਿ ਪ੍ਰਵੇਸ਼
ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਾਰੇ: ਕਰਨ ਜੌਹਰ ਨੇ ਪੂਰੇ 6 ਸਾਲ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਪਹਿਲੀ ਵਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਇਕੱਠਿਆ ਕਾਸਟ ਕੀਤਾ ਹੈ। ਫਿਲਮ ਇੱਕ ਲਵ ਅਤੇ ਫੈਮਿਲੀ ਡਰਾਮਾ ਹੈ। ਜਿਸ ਵਿੱਚ ਰਣਵੀਰ ਸਿੰਘ ਜੱਟ ਪੰਜਾਬੀ ਅਤੇ ਆਲੀਆ ਭੱਟ ਬੰਗਾਲੀ ਪਰਿਵਾਰ ਤੋਂ ਹੈ। ਦੋਨਾਂ ਨੂੰ ਪਿਆਰ ਹੁੰਦਾ ਹੈ ਅਤੇ ਦੋਨਾਂ ਦੇ ਪਰਿਵਾਰ ਦੇ ਰੀਤੀ ਰਿਵਾਜਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਅਜਿਹੇ ਵਿੱਚ ਰੌਕੀ ਅਤੇ ਰਾਣੀ ਲਈ ਸਭ ਤੋਂ ਵੱਡਾ ਚੈਲੇਂਜ਼ ਖੁਦ ਦੇ ਪਿਆਰ ਨੂੰ ਹਾਸਲ ਕਰਨ ਦੇ ਨਾਲ-ਨਾਲ ਇੱਕ-ਦੂਜੇ ਦੇ ਪਰਿਵਾਰ ਦਾ ਦਿਲ ਜਿੱਤਣਾ ਵੀ ਹੈ।