ETV Bharat / entertainment

RRKPK Collection Day 3: ਵੀਕਐਂਡ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਧਮਾਕਾ, ਤੀਜੇ ਦਿਨ ਬਾਕਸ ਆਫ਼ਿਸ 'ਤੇ ਕੀਤੀ ਜ਼ਬਰਦਸਤ ਕਮਾਈ - bollywood film

ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਤੀਜੇ ਦਿਨ ਬਾਕਸ ਆਫ਼ਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ।

RRKPK Collection Day 3
RRKPK Collection Day 3
author img

By

Published : Jul 31, 2023, 10:07 AM IST

ਹੈਦਰਾਬਾਦ: ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਬਾਕਸ ਆਫ਼ਿਸ 'ਤੇ ਵੀਕਐਂਡ 'ਤੇ ਧਮਾਕਾ ਕੀਤਾ ਹੈ। ਫਿਲਮ ਨੇ ਆਪਣੇ ਪਹਿਲੇ ਐਤਵਾਰ ਨੂੰ ਬਾਕਸ ਆਫ਼ਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਬੀਤੀ 28 ਜੁਲਾਈ ਨੂੰ ਰਿਲੀਜ਼ ਹੋਈ ਸੀ ਅਤੇ ਫਿਲਮ 50 ਕਰੋੜ ਦੇ ਕਲੈਕਸ਼ਨ ਦੇ ਕੋਲ ਪਹੁੰਚ ਚੁੱਕੀ ਹੈ। ਫਿਲਮ ਰਣਵੀਰ ਸਿੰਘ ਅਤੇ ਆਲੀਆ ਭੱਟ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਫਿਲਮ ਨੇ 11.20 ਕਰੋੜ ਰੁਪਏ ਨਾਲ ਓਪਨਿੰਗ ਕੀਤੀ ਸੀ ਅਤੇ ਹੁਣ ਫਿਲਮ 31 ਜੁਲਾਈ ਨੂੰ ਆਪਣੀ ਰਿਲੀਜ਼ ਦੇ ਚੌਥੇ ਦਿਨ ਵਿੱਚ ਪਹੁੰਚ ਚੁੱਕੀ ਹੈ। ਫਿਲਮ ਨੇ ਤੀਸਰੇ ਦਿਨ ਕਿੰਨੇ ਰੁਪਏ ਦਾ ਕਲੈਕਸ਼ਨ ਕੀਤਾ ਅਤੇ ਇਸਦਾ ਕੁੱਲ ਕਲੈਕਸ਼ਨ ਕਿੰਨਾ ਹੋ ਗਿਆ ਹੈ, ਇਸ ਬਾਰੇ ਜਾਣਦੇ ਹਾਂ।

  • " class="align-text-top noRightClick twitterSection" data="">

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਤੀਸਰੇ ਦਿਨ ਦਾ ਕਲੈਕਸ਼ਨ: ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਫਿਲਮ ਨੇ 11.20 ਕਰੋੜ ਰੁਪਏ ਨਾਲ ਬਾਕਸ ਆਫ਼ਿਸ 'ਤੇ ਓਪਨਿੰਗ ਕੀਤੀ ਸੀ ਅਤੇ ਫਿਲਮ ਨੇ ਦੂਜੇ ਦਿਨ ਸ਼ਨੀਵਾਰ ਨੂੰ 16.05 ਕਰੋੜ ਰੁਪਏ ਕਮਾਏ ਸੀ। ਸੈਕਨਿਕ ਅਨੁਸਾਰ, ਫਿਲਮ ਨੇ ਸਭ ਤੋਂ ਜ਼ਿਆਦਾ ਤੀਸਰੇ ਦਿਨ ਐਤਵਾਰ ਨੂੰ 19 ਕਰੋੜ ਦਾ ਕਲੈਕਸ਼ਨ ਕੀਤਾ ਹੈ। ਫਿਲਮ ਦਾ ਬਾਕਸ ਆਫ਼ਿਸ 'ਤੇ ਕੁੱਲ ਕਲੈਕਸ਼ਨ 46 ਕਰੋੜ ਰੁਪਏ ਹੋ ਗਿਆ ਹੈ। ਹੁਣ ਫਿਲਮ 31 ਜੁਲਾਈ ਨੂੰ ਆਪਣੇ ਪਹਿਲੇ ਸੋਮਵਾਰ ਅਤੇ ਦੂਜੇ ਵੀਕਐਂਡ ਵੱਲ ਵਧ ਚੁੱਕੀ ਹੈ।

ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਫਿਲਮ ਬਾਰੇ: ਕਰਨ ਜੌਹਰ ਨੇ ਪੂਰੇ 6 ਸਾਲ ਬਾਅਦ ਫਿਲਮ ਦਾ ਨਿਰਦੇਸ਼ਨ ਕੀਤਾ ਹੈ ਅਤੇ ਪਹਿਲੀ ਵਾਰ ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਜੋੜੀ ਨੂੰ ਇਕੱਠਿਆ ਕਾਸਟ ਕੀਤਾ ਹੈ। ਫਿਲਮ ਇੱਕ ਲਵ ਅਤੇ ਫੈਮਿਲੀ ਡਰਾਮਾ ਹੈ। ਜਿਸ ਵਿੱਚ ਰਣਵੀਰ ਸਿੰਘ ਜੱਟ ਪੰਜਾਬੀ ਅਤੇ ਆਲੀਆ ਭੱਟ ਬੰਗਾਲੀ ਪਰਿਵਾਰ ਤੋਂ ਹੈ। ਦੋਨਾਂ ਨੂੰ ਪਿਆਰ ਹੁੰਦਾ ਹੈ ਅਤੇ ਦੋਨਾਂ ਦੇ ਪਰਿਵਾਰ ਦੇ ਰੀਤੀ ਰਿਵਾਜਾਂ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਅਜਿਹੇ ਵਿੱਚ ਰੌਕੀ ਅਤੇ ਰਾਣੀ ਲਈ ਸਭ ਤੋਂ ਵੱਡਾ ਚੈਲੇਂਜ਼ ਖੁਦ ਦੇ ਪਿਆਰ ਨੂੰ ਹਾਸਲ ਕਰਨ ਦੇ ਨਾਲ-ਨਾਲ ਇੱਕ-ਦੂਜੇ ਦੇ ਪਰਿਵਾਰ ਦਾ ਦਿਲ ਜਿੱਤਣਾ ਵੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.