ਮੁੰਬਈ: ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਨਵੀਂ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਸ਼ੁਰੂਆਤ 'ਚ ਕੁਝ ਖਾਸ ਕਮਾਈ ਨਹੀਂ ਕੀਤੀ। ਸ਼ੁਰੂਆਤ 'ਚ ਇਹ ਅੰਦਾਜ਼ਾਂ ਲਗਾਇਆ ਜਾ ਰਿਹਾ ਸੀ ਕਿ ਫਿਲਮ 18 ਤੋਂ 20 ਕਰੋੜ ਦਾ ਵਪਾਰ ਕਰ ਸਕਦੀ ਹੈ। ਪਰ ਕਰਨ ਜੌਹਰ ਦੀ ਨਵੀਂ ਫਿਲਮ ਪਹਿਲੇ ਦਿਨ ਲਗਭਗ 11 ਕਰੋੜ ਰੁਪਏ ਹੀ ਕਮਾ ਪਾਈ। ਦੂਜੇ ਪਾਸੇ ਸ਼ੁਰੂਆਤ 'ਚ ਘਟ ਕਮਾਈ ਕਰਨ ਤੋਂ ਬਾਅਦ ਦੂਜੇ ਦਿਨ ਫਿਲਮ ਨੇ ਚੰਗੀ ਕਮਾਈ ਕੀਤੀ।
6.75 ਕਰੋੜ ਰੁਪਏ ਦੇ ਕਲੈਕਸ਼ਨ ਤੋਂ ਬਾਅਦ ਦੂਜੇ ਦਿਨ ਇਹ ਅੰਕੜਾ ਵਧਕੇ 10 ਕਰੋੜ ਰੁਪਏ ਤੋਂ ਪਾਰ: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਨੇ ਆਪਣੇ ਰਿਲੀਜ਼ ਦੇ ਦੂਜੇ ਦਿਨ ਸਿਨੇਮਾਘਰਾਂ 'ਚ ਜਬਰਦਸਤ ਕਮਾਈ ਕੀਤੀ। ਫਿਲਮ ਨੇ ਟਾਪ 3 ਮਲਟੀਪਲੈਕਸ ਸੀਰੀਜ਼ PVR, INOX ਅਤੇ Cinepolis ਤੋਂ ਆਪਣਾ ਲਗਭਗ 65 ਫੀਸਦੀ ਦਾ ਵਾਧਾ ਹਾਸਲ ਕੀਤਾ। ਪਹਿਲੇ ਦਿਨ ਫਿਲਮ ਦਾ ਟਾਪ-3 ਸੀਰੀਜ਼ ਦਾ ਕਲੈਕਸ਼ਨ ਲਗਭਗ 6.75 ਕਰੋੜ ਰੁਪਏ ਸੀ, ਜਦਕਿ ਦੂਜੇ ਦਿਨ ਇਹ ਅੰਕੜਾ ਵਧਕੇ 10 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।
ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਦੂਜੇ ਦਿਨ ਦਾ ਕਲੈਕਸ਼ਨ: ਮੀਡੀਆਂ ਰਿਪੋਰਟ ਦੇ ਅਨੁਸਾਰ, ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਨਵੀਂ ਫਿਲਮ ਨੇ ਜਿੱਥੇ ਆਪਣੇ ਓਪਨਿੰਗ ਡੇ 'ਤੇ 11.10 ਕਰੋੜ ਰੁਪਏ ਦਾ ਵਪਾਰ ਕੀਤਾ ਸੀ, ਉੱਥੇ ਹੀ ਫਿਲਮ ਨੇ ਰਿਲੀਜ਼ ਦੇ ਦੂਜੇ ਦਿਨ ਭਾਰਤੀ ਬਾਕਸ ਆਫ਼ਿਸ 'ਤੇ ਜਬਰਦਸਤ ਕਮਾਈ ਕੀਤੀ। ਕਰਨ ਜੌਹਰ ਦੀ ਫਿਲਮ ਨੇ ਬੀਤੇ ਸ਼ਨੀਵਾਰ ਨੂੰ ਲਗਭਗ 16 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਨੇ 2 ਦਿਨ ਵਿੱਚ ਭਾਰਤੀ ਬਾਕਸ ਆਫ਼ਿਸ 'ਤੇ ਕੁੱਲ 27.10 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਸੱਤ ਸਾਲ ਬਾਅਦ ਕਰਨ ਜੌਹਰ ਨੇ ਕੀਤਾ ਫਿਲਮ ਦਾ ਨਿਰਦੇਸ਼ਨ: ਦੋ ਦਿਨ ਦੀ ਸ਼ਾਨਦਾਰ ਕਮਾਈ ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਤੋਂ ਬਾਅਦ ਸੋਮਵਾਰ ਨੂੰ ਫਿਲਮ ਦੀ ਕਮਾਈ ਹੋਰ ਵਧ ਸਕਦੀ ਹੈ। ਫਿਲਮ 'ਏ ਦਿਲ ਹੈ ਮੁਸ਼ਕਿਲ' ਦੇ ਸੱਤ ਸਾਲ ਬਾਅਦ ਕਰਨ ਜੌਹਰ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਫਿਲਮ ਵਿੱਚ ਸਾਰਾ ਅਲੀ ਖਾਨ ਅਤੇ ਅਨੰਨਿਆ ਪਾਂਡੇ ਦੀ ਵੀ ਖਾਸ ਭੂਮਿਕਾ ਹੈ।