ETV Bharat / entertainment

Honey Singh Documentary: ਜਨਮਦਿਨ ਉਤੇ ਹਨੀ ਸਿੰਘ ਨੇ ਦਿੱਤਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਕੀਤਾ ਆਪਣੀ ਡਾਕੂਮੈਂਟਰੀ ਦਾ ਐਲਾਨ - ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ

Honey Singh Documentary: ਆਪਣੇ ਜਨਮਦਿਨ 'ਤੇ ਹਨੀ ਸਿੰਘ ਨੇ ਆਪਣੀ ਡਾਕੂਮੈਂਟਰੀ ਦੇ ਟੀਜ਼ਰ ਦੇ ਨਾਲ ਆਪਣੇ ਦਰਸ਼ਕਾਂ ਲਈ ਖੁਸ਼ਖਬਰੀ ਸਾਂਝੀ ਕੀਤੀ ਹੈ ਜੋ ਜਲਦੀ ਹੀ ਨੈੱਟਫਲਿਕਸ 'ਤੇ ਆ ਰਹੀ ਹੈ। ਆਓ ਇਸ ਬਾਰੇ ਹੋਰ ਜਾਣੀਏ...।

Honey Singh Documentary
Honey Singh Documentary
author img

By

Published : Mar 15, 2023, 2:50 PM IST

ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਰੈਪਰ ਹਨੀ ਸਿੰਘ ਅੱਜ 15 ਮਾਰਚ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ ਅਤੇ ਹੁਣ ਅਦਾਕਾਰ ਨੇ ਜਨਮਦਿਨ ਉਤੇ ਆਪਣੇ ਪ੍ਰਸ਼ਸੰਕਾਂ ਨੂੰ ਇੱਕ ਤੋਹਫ਼ਾ ਦਿੱਤਾ ਹੈ, ਜੀ ਹਾਂ...ਸਭ ਤੋਂ ਵੱਡੇ ਹਿੱਪ ਹੌਪ ਕਲਾਕਾਰਾਂ ਵਿੱਚੋਂ ਇੱਕ ਯੋ ਯੋ ਹਨੀ ਸਿੰਘ ਆਪਣੇ ਜੀਵਨ ਅਨੁਭਵ ਨਾਲ ਆਪਣੇ ਲੱਖਾਂ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਆ ਰਿਹਾ ਹੈ। ਉਸ ਦਾ ਕੰਮ ਬਿਨਾਂ ਸ਼ੱਕ ਦਰਸ਼ਕਾਂ ਦੇ ਸਿਰ ਚੜ੍ਹ ਬੋਲਦਾ ਹੈ ਅਤੇ ਉਹ ਉਸ ਨੂੰ ਸੁਣਨਾ ਬੰਦ ਨਹੀਂ ਕਰ ਸਕਦੇ। ਅੱਜ ਆਪਣੇ ਜਨਮਦਿਨ 'ਤੇ ਹਨੀ ਸਿੰਘ ਨੇ ਆਪਣੀ ਡਾਕੂਮੈਂਟਰੀ ਦੇ ਟੀਜ਼ਰ ਦੇ ਨਾਲ ਆਪਣੇ ਦਰਸ਼ਕਾਂ ਲਈ ਖੁਸ਼ਖਬਰੀ ਸਾਂਝੀ ਕੀਤੀ ਹੈ ਜੋ ਜਲਦੀ ਹੀ ਨੈੱਟਫਲਿਕਸ 'ਤੇ ਆ ਰਹੀ ਹੈ।

ਇਹ ਪ੍ਰੋਜੈਕਟ ਯੋ ਯੋ ਹਨੀ ਸਿੰਘ ਦੀ ਜ਼ਿੰਦਗੀ ਨੂੰ ਡੂੰਘਾਈ ਨਾਲ ਬਿਆਨ ਕਰੇਗੀ ਅਤੇ ਉਸਦੇ ਕੈਰੀਅਰ ਦੇ ਸਿਖਰ 'ਤੇ ਉਸਦੇ ਅਚਾਨਕ ਗਾਇਬ ਹੋ ਜਾਣ ਨੇ ਉਦਯੋਗ ਅਤੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ, ਇਸ ਗੱਲ਼ ਨੇ ਮੀਡੀਆ ਦਾ ਧਿਆਨ ਖਿੱਚਿਆ ਸੀ। ਇਹ ਰੈਪਰ ਦੇ ਨਿੱਜੀ ਅਤੇ ਪੇਸ਼ੇਵਰ ਸਫ਼ਰ ਨੂੰ ਕੈਪਚਰ ਕਰੇਗਾ। ਯੋ ਯੋ ਹਨੀ ਸਿੰਘ ਨੇ ਕਿਹਾ ਕਿ ਉਹ ਪਹਿਲਾਂ ਵੀ ਮੀਡੀਆ ਵਿੱਚ ਆਪਣੇ ਨਿੱਜੀ ਅਤੇ ਕਰੀਅਰ ਦੇ ਮੁੱਦਿਆਂ ਬਾਰੇ ਗੱਲ ਕਰ ਚੁੱਕੇ ਹਨ ਪਰ ਕਦੇ ਵੀ "ਇਹ ਸਭ ਕੁਝ" ਨਹੀਂ ਕਰ ਸਕੇ ਹਨ। “ਮੈਨੂੰ ਮੇਰੇ ਫੈਨਜ਼ ਤੋਂ ਬਹੁਤ ਮੁਹੱਬਤ ਮਿਲੀ ਹੈ ਅਤੇ ਉਹ ਮੇਰੀ ਪੂਰੀ ਸਟੋਰੀ ਨੂੰ ਜਾਣਨ ਦਾ ਹੱਕ ਰੱਖਦੇ ਹਨ।

"ਬ੍ਰਾਊਨ ਰੰਗ" ਵਰਗੇ ਗੀਤਾਂ ਲਈ ਜਾਣੇ ਜਾਂਦੇ ਸੰਗੀਤਕ ਕਲਾਕਾਰ ਨੇ ਕਿਹਾ "ਇਹ ਨੈੱਟਫਲਿਕਸ ਦਸਤਾਵੇਜ਼ੀ-ਫਿਲਮ ਹਰ ਕਿਸੇ ਨੂੰ ਮੇਰੀ ਜ਼ਿੰਦਗੀ, ਮੇਰੇ ਪਾਲਣ-ਪੋਸ਼ਣ, ਜਿੱਥੇ ਮੈਂ ਰਿਹਾ ਹਾਂ ਅਤੇ ਮੇਰੇ ਮੌਜੂਦਾ ਸਫ਼ਰ ਦਾ ਇੱਕ ਇਮਾਨਦਾਰ ਅਤੇ ਸੁਹਿਰਦ ਬਿਰਤਾਂਤ ਦੇਵੇਗੀ।" "ਦੇਸੀ ਕਲਾਕਾਰ" ਅਤੇ "ਲੁੰਗੀ ਡਾਂਸ" ਕਲਾਕਾਰ ਨੇ ਇੱਕ ਬਿਆਨ ਵਿੱਚ ਕਿਹਾ। ਦਸਤਾਵੇਜ਼ੀ ਫਿਲਮ ਦਾ ਨਿਰਦੇਸ਼ਨ ਮੋਜ਼ੇਜ਼ ਸਿੰਘ ਦੁਆਰਾ ਕੀਤਾ ਗਿਆ ਹੈ ਅਤੇ ਸਿੱਖਿਆ ਐਂਟਰਟੇਨਮੈਂਟ ਦੇ ਗੁਨੀਤ ਮੋਂਗਾ ਅਤੇ ਅਚਿਨ ਜੈਨ ਦੁਆਰਾ ਨਿਰਮਿਤ ਹੈ, ਜਿਸ ਦੇ ਬੈਨਰ ਨੇ ਹਾਲ ਹੀ ਵਿੱਚ "ਦ ਐਲੀਫੈਂਟ ਵਿਸਪਰਰਸ" ਲਈ ਆਸਕਰ ਜਿੱਤਿਆ ਹੈ। ਮੋਂਗਾ ਨੇ ਕਿਹਾ ਕਿ ਉਹ ਹਮੇਸ਼ਾ ਯੋ ਯੋ ਹਨੀ ਸਿੰਘ ਦੀ "ਪ੍ਰਸਿੱਧਤਾ ਦੇ ਨਾਲ ਪਰੇਸ਼ਾਨੀ ਭਰੀ ਯਾਤਰਾ" ਦੀ ਪੜਚੋਲ ਕਰਨਾ ਚਾਹੁੰਦੀ ਸੀ ਜਿਸ ਨੇ ਪੂਰੇ ਦੇਸ਼ ਨੂੰ ਦਿਲਚਸਪ ਬਣਾਇਆ ਸੀ।

ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਇੰਸਟਾਗ੍ਰਾਮ ਉਤੇ ਟੀਜ਼ਰ ਰਿਲੀਜ਼ ਹੋਇਆ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਆਪਣਾ ਉਤਸ਼ਾਹ ਦਿਖਾਉਂਦੇ ਹੋਏ ਕਮੈਂਟ ਬਾਕਸ ਨੂੰ ਲਾਲ ਇਮੋਜੀ ਭਰ ਦਿੱਤਾ। ਉਸ ਦੇ ਪ੍ਰਸ਼ੰਸਕ ਆਪਣੇ ਹੀਰੋ ਨੂੰ ਉਸ ਦੀ ਅਸਲ ਜ਼ਿੰਦਗੀ ਦੀ ਕਹਾਣੀ ਦੇ ਨਾਲ ਸਕ੍ਰੀਨ 'ਤੇ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਉਨ੍ਹਾਂ ਨੇ ਆਪਣੇ ਪਸੰਦੀਦਾ ਰੈਪਰ ਅਤੇ ਗਾਇਕ ਲਈ ਪਿਆਰ ਅਤੇ ਆਸ਼ੀਰਵਾਦ ਦੇਣਾ ਸ਼ੁਰੂ ਕਰ ਦਿੱਤਾ। ਕਈ ਯੂਜ਼ਰਸ ਨੇ ਲਿਖਿਆ ਕਿ ਹਨੀ ਸਿੰਘ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਕਿਉਂਕਿ ਉਹ ਇੱਕ ਲੀਜੈਂਡ ਹੈ।

ਇਹ ਵੀ ਪੜ੍ਹੋ: Movie Moh: ਖੁਸ਼ਖਬਰੀ...ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਹੋਵੇਗੀ ਫਿਲਮ ਮੋਹ, ਨਿਰਦੇਸ਼ਕ ਨੇ ਕੀਤਾ ਖੁਲਾਸਾ

ETV Bharat Logo

Copyright © 2025 Ushodaya Enterprises Pvt. Ltd., All Rights Reserved.