ETV Bharat / entertainment

ਵਾਹ ਜੀ ਵਾਹ!...ਰਣਵੀਰ ਅਤੇ ਦੀਪਿਕਾ ਨੇ ਇੰਨੇ ਕਰੋੜ ਰੁਪਏ ਦਾ ਖਰੀਦਿਆ ਆਲੀਸ਼ਾਨ ਘਰ - Ranveer singh Deepika padukon

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਨੇ ਮੁੰਬਈ ਦੇ ਇੱਕ ਪੌਸ਼ ਇਲਾਕੇ ਵਿੱਚ 119 ਕਰੋੜ ਰੁਪਏ ਦਾ ਅਪਾਰਟਮੈਂਟ ਖਰੀਦਿਆ ਹੈ। ਅਦਾਕਾਰ ਨੇ ਮਾਲ ਵਿਭਾਗ ਨੂੰ 7.13 ਕਰੋੜ ਰੁਪਏ ਦੀ ਸਟੈਂਪ ਡਿਊਟੀ ਦਾ ਭੁਗਤਾਨ ਕੀਤਾ ਹੈ।

ਰਣਵੀਰ ਅਤੇ ਦੀਪਿਕਾ
ਰਣਵੀਰ ਅਤੇ ਦੀਪਿਕਾ
author img

By

Published : Jul 11, 2022, 1:36 PM IST

ਮੁੰਬਈ: ਬਾਲੀਵੁੱਡ ਦੀ ਸਭ ਤੋਂ ਪਸੰਦ ਦਾ ਜੋੜੀ 'ਚੋਂ ਇਕ ਦੀਪਿਕਾ-ਰਣਵੀਰ ਨੇ ਮੁੰਬਈ 'ਚ ਇਕ ਆਲੀਸ਼ਾਨ ਘਰ ਖਰੀਦਿਆ ਹੈ। ਇਸ ਜੋੜੇ ਨੇ ਮੁੰਬਈ ਦੇ ਬਾਂਦਰਾ ਦੇ ਪੌਸ਼ ਇਲਾਕੇ 'ਚ ਸਥਿਤ ਟਾਵਰ 'ਸਾਗਰ ਰੇਸ਼ਮ' 'ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ, ਜਿਸ ਦੀ ਕੀਮਤ 119 ਕਰੋੜ ਰੁਪਏ ਹੈ। ਇਸ ਘਰ ਦੀ ਖਾਸ ਗੱਲ ਇਹ ਹੈ ਕਿ ਇਹ ਟਾਵਰ ਸੁਪਰਸਟਾਰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਬੰਗਲੇ ਦੇ ਵਿਚਕਾਰ ਸਥਿਤ ਹੈ। ਇਹ ਜੋੜਾ ਹੁਣ ਇਨ੍ਹਾਂ ਸੁਪਰਸਟਾਰਾਂ ਦਾ ਗੁਆਂਢੀ ਵੀ ਬਣ ਗਿਆ ਹੈ।

ਦੱਸ ਦੇਈਏ ਕਿ ਰਣਵੀਰ-ਦੀਪਿਕਾ ਦਾ ਅਪਾਰਟਮੈਂਟ 16ਵੀਂ, 17ਵੀਂ, 18ਵੀਂ ਅਤੇ 19ਵੀਂ ਮੰਜ਼ਿਲ 'ਤੇ ਸਥਿਤ ਹੈ। ਇਸ ਦਾ ਕੁੱਲ ਕਾਰਪੇਟ ਖੇਤਰ 11,268 ਵਰਗ ਫੁੱਟ ਹੈ, ਨਾਲ ਹੀ 1,300 ਵਰਗ ਫੁੱਟ ਦੀ ਵਿਸ਼ੇਸ਼ ਛੱਤ ਹੈ। ਰਣਵੀਰ ਅਤੇ ਦੀਪਿਕਾ ਦੇ ਘਰ ਤੋਂ ਸਮੁੰਦਰ ਦਾ ਸ਼ਾਨਦਾਰ ਅਤੇ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਜਾਣਕਾਰੀ ਮੁਤਾਬਕ ਅਦਾਕਾਰ ਨੇ 'ਓਹ ਫਾਈਵ ਓ ਮੀਡੀਆ ਵਰਕਸ LLP' ਫਰਮ ਰਾਹੀਂ ਖਰੀਦਿਆ ਹੈ।

ਅਦਾਕਾਰ ਨੇ ਮਾਲ ਵਿਭਾਗ ਨੂੰ 7.13 ਕਰੋੜ ਰੁਪਏ ਦੀ ਸਟੈਂਪ ਡਿਊਟੀ ਦਾ ਭੁਗਤਾਨ ਕੀਤਾ ਹੈ। ਦੂਜੇ ਪਾਸੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਆਖਰੀ ਵਾਰ 'ਜੈਸ਼ਭਾਈ ਜੋਰਦਾਰ' ਵਿੱਚ ਦੇਖਿਆ ਗਿਆ ਸੀ। ਅਦਾਕਾਰ ਅਗਲੀ ਵਾਰ ਰੋਹਿਤ ਸ਼ੈੱਟੀ ਦੀ 'ਸਰਕਸ' ਅਤੇ ਕਰਨ ਜੌਹਰ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਅਦਾਕਾਰਾ ਆਲੀਆ ਭੱਟ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।

ਇਹ ਵੀ ਪੜ੍ਹੋ:ਆਸ਼ਰਮ 3 ਦੀ 'ਸੋਨੀਆ' ਫੇਮ ਈਸ਼ਾ ਗੁਪਤਾ ਦੀ ਤਸਵੀਰ ਨੂੰ 15 ਮਿੰਟਾਂ ਵਿੱਚ ਆਏ ਅਨੇਕਾਂ ਲਾਈਕਸ, ਦੇਖੋ ਤਸਵੀਰ

ETV Bharat Logo

Copyright © 2024 Ushodaya Enterprises Pvt. Ltd., All Rights Reserved.