ਮੁੰਬਈ: ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਫ਼ਿਲਮੀ ਘਰਾਣਿਆਂ ਵਿਚ ਸ਼ੁਮਾਰ ਕਰਵਾਉਂਦੇ ਕਪੂਰ ਪਰਿਵਾਰ ਦੇ ਮੈਂਬਰ ਅਦਾਕਾਰ ਰਣਵੀਰ ਕਪੂਰ ਅਤੇ ਆਲਿਆ ਭੱਟ ਦਾ ਨਵਾਂ ਆਸ਼ਿਆਨਾ ਕਪੂਰ ਮੈਸ਼ਨਜ਼ ਬਣ ਕੇ ਤਿਆਰ ਹੋ ਗਿਆ ਹੈ। ਜਿਸ ਵਿਚ ਬੇਟੀ ਰਾਹਾ ਕਪੂਰ ਸਮੇਤ ਇਹ ਦੋਨੋ ਜਲਦ ਗ੍ਰਹਿ ਪ੍ਰਵੇਸ਼ ਕਰਨਗੇ। ਮਾਇਆਨਗਰੀ ਮੁੰਬਈ ਦੇ ਸਭ ਤੋਂ ਮਸ਼ਹੂਰ ਫ਼ਿਲਮੀ ਗੜ੍ਹ ਅਤੇ ਅਮੀਰ ਇਲਾਕੇ ਮੰਨੇ ਜਾਂਦੇ ਪਾਲੀ ਹਿੱਲ ਬਾਂਦਰਾ ਵਿਖੇ ਸਥਿਤ ਇਸ ਇਮਾਰਤ ਨੂੰ ਪਹਿਲਾ ਸਵ. ਰਾਜ ਕਪੂਰ ਦੀ ਪਤਨੀ ਸਵ. ਕ੍ਰਿਸ਼ਨਾ ਰਾਜ ਕਪੂਰ ਦੇ ਨਾਂਅ ਅਧੀਨ ‘ਕ੍ਰਿਸ਼ਨਾ ਕਾਟੇਜ਼’ ਦੇ ਰੂਪ ਵਿਚ ਜਾਣਿਆ ਜਾਂਦਾ ਸੀ। ਜਿਸ ਵਿਚ ਰਿਸ਼ੀ ਕਪੂਰ, ਨੀਤੂ ਕਪੂਰ ਰਹੇ ਅਤੇ ਇੱਥੇ ਹੀ ਰਣਵੀਰ ਕਪੂਰ ਅਤੇ ਉਨਾਂ ਦੀ ਛੋਟੀ ਭੈਣ ਰਿਦਿਮਾ ਕਪੂਰ ਦਾ ਬਚਪਣ ਤੋਂ ਲੈ ਕੇ ਜਵਾਨੀ ਤੱਕ ਦਾ ਸਫ਼ਰ ਗੁਜ਼ਰਿਆ। ਇਸ ਇਮਾਰਤ ਨੂੰ ਹੁਣ ਆਧੁਨਿਕ ਰੂਪ ਦਿੰਦਿਆਂ ਬਹੁਮੰਜ਼ਿਲ ਅਤੇ ਆਲੀਸ਼ਾਨ ਬਿੰਲਡਿੰਗ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਜਿਸ ਵਿਚ ਰਣਵੀਰ ਅਤੇ ਆਲੀਆਂ ਭੱਟ ਤੋਂ ਇਲਾਵਾ ਨੀਤੂ ਕਪੂਰ ਵੀ ਜਲਦ ਗ੍ਰਹਿ ਪ੍ਰਵੇਸ਼ ਕਰਨਗੇ।
ਰਣਵੀਰ ਕਪੂਰ ਅਤੇ ਆਲੀਆਂ ਭੱਟ ਨੇ ਆਪਣੀ ਦੇਖ-ਰੇਖ 'ਚ ਕਰਵਾਇਆ ਇਸ ਘਰ ਦਾ ਨਿਰਮਾਣ: ਜੇਕਰ ਇਸ ਸ਼ਾਨਦਾਰ ਇਮਾਰਤ ਦੇ ਅਹਿਮ ਪਹਿਲੂਆਂ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਨੂੰ ਦਿਲਕਸ਼ ਰੂਪ ਦੇਣ ਵਿਚ ਰਣਵੀਰ ਕਪੂਰ ਦੇ ਨਾਲ-ਨਾਲ ਆਲੀਆਂ ਭੱਟ ਵੱਲੋਂ ਵੀ ਇਸ ਘਰ ਦੇ ਨਿਰਮਾਣ ਦੀਆਂ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਹਰ ਰੋਜ਼ ਇੱਥੇ ਹੋਣ ਵਾਲੇ ਕਾਰਜਾਂ ਦਾ ਹਰ ਦਿਨ ਜ਼ਾਇਜ਼ਾ ਲੈਂਦੇ ਰਹੇ ਹਨ ਤਾਂ ਕਿ ਹਰ ਕੰਮ ਉਨਾਂ ਦੀ ਪਸੰਦ ਅਨੁਸਾਰ ਹੋ ਸਕੇ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸਨੂੰ ਹਿੰਦੀ ਸਿਨੇਮਾਂ ਦੇ ਸੁਨਿਹਰੇ ਦੌਰ ਦੀ ਯਾਦ ਤਾਜ਼ਾ ਕਰਵਾਉਂਦੀ ਸ਼ਾਨਦਾਰ ਇਮਾਰਤ ਅਤੇ ਸਟੂਡਿਓ ਵਿਚੋਂ ਇਕ ਮੰਨਿਆਂ ਜਾਂਦਾ ਰਿਹਾ ਹੈ। ਇਸਦੇ ਨਾਲ ਹੀ ਕ੍ਰਿਸ਼ਨਾ ਰਾਜ ਕਾਟੇਜ਼ ਮੁੰਬਈ ਆਉਣ ਵਾਲੇ ਸੈਲਾਨੀਆਂ ਅਤੇ ਸਿਨੇਮਾਂ ਪ੍ਰੇਮੀਆਂ ਲਈ ਵੀ ਖਿੱਚ ਦਾ ਕੇਂਦਰਬਿੰਦੂ ਰਿਹਾ ਹੈ।
- Sara Ali Khan RARKPK: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਰਣਵੀਰ ਸਿੰਘ ਨਾਲ ਸਾਰਾ ਅਲੀ ਖਾਨ ਦਾ ਕੈਮਿਓ, ਤਸਵੀਰ ਸ਼ੇਅਰ ਕਰ ਕਿਹਾ,"ਮੇਰਾ ਸਿਮਬਾ"
- RARKPK BOC Day 2: ਹੌਲੀ ਸ਼ੁਰੂਆਤ ਤੋਂ ਬਾਅਦ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਨੇ ਦੂਜੇ ਦਿਨ ਮਚਾਇਆ ਧਮਾਲ, ਜਾਣੋ ਆਲੀਆ ਅਤੇ ਰਣਵੀਰ ਦੀ ਫਿਲਮ ਨੇ ਕਿੰਨੀ ਕੀਤੀ ਕਮਾਈ
- RRKPK Twitter Review: ਰਣਵੀਰ ਅਤੇ ਆਲੀਆ ਦੀ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀ ਹੈ ਫਿਲਮ
ਕ੍ਰਿਸ਼ਨਾ ਕਾਟੇਜ਼ 'ਚ ਰਿਸ਼ੀ ਕਪੂਰ ਦੀਆਂ ਯਾਦਾਂ ਜੁੜੀਆਂ: ਇਸ ਇਮਾਰਤ ਵਿੱਚ ਸਵ. ਰਿਸ਼ੀ ਕਪੂਰ ਦੀਆਂ ਵੀ ਕਾਫ਼ੀ ਯਾਦਾਂ ਜੁੜੀਆਂ ਹੋਇਆ ਹਨ। ਰਿਸ਼ੀ ਕਪੂਰ ਨੇ ਆਪਣੇ ਜੀਵਨਕਾਲ ਵਿਚ ਇਸ ਇਮਾਰਤ ਨਾਲ ਜਰ੍ਹਾ ਵੀ ਛੇੜਛਾੜ ਨਹਂੀ ਕੀਤੀ ਅਤੇ ਇਸ ਨੂੰ ਪੁਰਾਣੇ ਰੂਪ ਵਿਚ ਹੀ ਬਹਾਲ ਰੱਖਿਆ। ਹਾਲਾਕਿ ਉਨਾਂ ਦੀ ਮੌਤ ਤੋਂ ਬਾਅਦ ਹੁਣ ਲਗਭਗ 80 ਸਾਲ ਪੁਰਾਣੇ ਕ੍ਰਿਸ਼ਨਾ ਰਾਜ਼ ਬੰਗਲੇ ਦਾ ਸਾਰਾ ਵਜ਼ੂਦ ਹੀ ਅਤੀਤ ਦੀਆਂ ਗਹਿਰਾਈਆਂ ਵਿਚ ਗੁੰਮ ਹੋ ਗਿਆ ਹੈ। ਇਸ ਦੀ ਜਗ੍ਹਾ ਹੁਣ ਆਲੀਸ਼ਾਨ ਬਿਲਡਿੰਗ ਨੇ ਲੈ ਲਈ ਹੈ। ਜਿਸ ਵਿਚ ਸਵੀਮਿੰਗ ਪੁੂਲ ਤੋਂ ਲੈ ਕੇ ਹਰ ਸੁਵਿਧਾ ਮੌਜੂਦ ਰਹੇਗੀ। ਇਸਦੇ ਗਰਾਊਂਡ ਫ਼ਲੌਰ ਨੂੰ ਕਾਰ ਪਾਰਕਿੰਗ ਲਈ ਰਾਖਵਾਂ ਕੀਤਾ ਗਿਆ ਹੈ, ਜਿੱਥੇ ਬਹੁਗਿਣਤੀ ਕਾਰਾਂ ਨੂੰ ਇਕੱਠਿਆਂ ਖੜ੍ਹਾ ਕੀਤਾ ਜਾ ਸਕਦਾ ਹੈ।