ਮੁੰਬਈ: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਭਲਕੇ 29 ਨਵੰਬਰ ਨੂੰ ਵਿਆਹ ਕਰਨ ਜਾ ਰਹੇ ਹਨ। ਹਾਲ ਹੀ 'ਚ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਹੋਣ ਵਾਲੀ ਪਤਨੀ ਨਾਲ ਵਿਆਹ ਦੀ ਤਾਰੀਕ ਦਾ ਐਲਾਨ ਕੀਤਾ ਸੀ। ਹੁਣ ਰਣਦੀਪ ਹੁੱਡਾ ਵਿਆਹ ਤੋਂ ਇੱਕ ਦਿਨ ਪਹਿਲਾਂ ਆਪਣੀ ਮੰਗੇਤਰ ਨਾਲ ਉਸ ਦੇ ਹੋਮ ਟਾਊਨ ਇੰਫਾਲ (ਮਨੀਪੁਰ) ਪਹੁੰਚ ਗਏ ਹਨ। ਰਣਦੀਪ ਅਤੇ ਲੈਸ਼ਰਾਮ ਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਇੱਥੇ ਪੂਜਾ ਕੀਤੀ। ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰਣਦੀਪ ਅਤੇ ਲੀਨ ਦੇ ਵਿਆਹ ਦੀਆਂ ਰਸਮਾਂ ਅੱਜ 28 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਰਣਦੀਪ ਆਪਣੀ ਹੋਣ ਵਾਲੀ ਪਤਨੀ ਲਿਨ ਲੈਸ਼ਰਾਮ ਨਾਲ ਮਨੀਪੁਰ ਪਹੁੰਚੇ ਹਨ। ਜੋੜੇ ਨੇ ਵਿਆਹ ਤੋਂ ਪਹਿਲਾਂ ਇੱਥੇ ਪੂਜਾ ਅਰਚਨਾ ਕੀਤੀ ਅਤੇ ਭਗਵਾਨ ਦੇ ਚਰਨਾਂ ਵਿੱਚ ਮੱਥਾ ਟੇਕਿਆ। ਇੰਫਾਲ ਦੇ ਹੇਗਾਂਗ ਸਥਿਤ ਇਸ ਮੰਦਰ ਤੋਂ ਰਣਦੀਪ ਅਤੇ ਲਿਨ ਦੀ ਤਸਵੀਰ ਵਾਇਰਲ ਹੋ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਰਣਦੀਪ ਤੋਂ ਉਨ੍ਹਾਂ ਦੇ ਵਿਆਹ 'ਚ ਆਉਣ ਵਾਲੇ ਸਟਾਰ ਮਹਿਮਾਨਾਂ ਬਾਰੇ ਪੁੱਛਿਆ ਗਿਆ। ਰਣਦੀਪ ਤੋਂ ਪੁੱਛਿਆ ਗਿਆ ਕਿ ਤੁਹਾਡੇ ਵਿਆਹ 'ਚ ਬਾਲੀਵੁੱਡ ਦੇ ਕਿਹੜੇ-ਕਿਹੜੇ ਸਿਤਾਰੇ ਸ਼ਾਮਲ ਹੋ ਰਹੇ ਹਨ। ਇਸ 'ਤੇ ਰਣਦੀਪ ਨੇ ਸਿਰਫ਼ ਮੈਂ ਕਿਹਾ। ਇਸ ਦੇ ਨਾਲ ਹੀ ਰਣਦੀਪ ਆਪਣੇ ਵਿਆਹ ਨੂੰ ਲੈ ਕੇ ਥੋੜ੍ਹਾ ਨਰਵਸ ਵੀ ਹੈ।
- Randeep Hooda: ਵੀਰ ਸਾਵਰਕਰ ਦੀ ਭੂਮਿਕਾ ਲਈ ਰਣਦੀਪ ਹੁੱਡਾ ਨੇ ਘਟਾਇਆ 26 ਕਿਲੋ ਭਾਰ, 4 ਮਹੀਨੇ ਖਾਧੀਆਂ ਸਿਰਫ਼ ਇਹ 2 ਚੀਜ਼ਾਂ
- ਰਣਦੀਪ ਹੁੱਡਾ ਨੇ 'ਸਵਤੰਤਰ ਵੀਰ ਸਾਵਰਕਰ' ਦੀ ਸ਼ੂਟਿੰਗ ਕੀਤੀ ਸਮਾਪਤ, ਟੀਮ ਮੈਂਬਰਾਂ ਦਾ ਕੀਤਾ ਧੰਨਵਾਦ
- Randeep Hooda In Assam Arunachal: ਆਸਾਮ-ਅਰੁਣਾਂਚਲ ਦੇ ਵਿਸ਼ੇਸ਼ ਦੌਰ 'ਤੇ ਪੁੱਜੇ ਬਾਲੀਵੁੱਡ ਐਕਟਰ ਰਣਦੀਪ ਹੁੱਡਾ, ਆਪਣੇ ਡਰੀਮ ਸ਼ਹਿਰਾਂ ਦੀ ਖੂਬਸੂਰਤੀ ਦਾ ਮਾਣ ਰਹੇ ਨੇ ਆਨੰਦ
ਕਿੱਥੇ ਹੋਵੇਗਾ ਵਿਆਹ?: ਜ਼ਿਕਰਯੋਗ ਹੈ ਕਿ ਰਣਦੀਪ ਅਤੇ ਲਿਨ ਦਾ ਵਿਆਹ ਇੰਫਾਲ ਦੀਆਂ ਖੂਬਸੂਰਤ ਵਾਦੀਆਂ ਦੇ ਵਿਚਕਾਰ ਹੋਵੇਗਾ। ਇਸ ਦੇ ਨਾਲ ਹੀ ਇਸ ਜੋੜੇ ਦੇ ਵਿਆਹ ਦੀਆਂ ਰਸਮਾਂ ਅੱਜ 28 ਨਵੰਬਰ ਤੋਂ ਸ਼ੁਰੂ ਹੋ ਗਈਆਂ ਹਨ। ਅੱਜ ਜੋੜੇ ਦੀ ਮਹਿੰਦੀ ਅਤੇ ਹਲਦੀ ਦੀ ਰਸਮ ਦਾ ਪ੍ਰੋਗਰਾਮ ਹੈ।
ਮੁੰਬਈ ਵਿੱਚ ਰਿਸੈਪਸ਼ਨ: ਇਸ ਦੇ ਨਾਲ ਹੀ ਕੱਲ੍ਹ 29 ਨਵੰਬਰ 2023 ਨੂੰ ਰਣਦੀਪ ਅਤੇ ਲਿਨ ਦਾ ਵਿਆਹ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚਕਾਰ ਹੋਵੇਗਾ। ਹਾਲ ਹੀ ਵਿੱਚ ਜੋੜੇ ਨੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਕੀਤਾ ਹੈ ਅਤੇ ਆਪਣੀ ਪੋਸਟ ਵਿੱਚ ਲਿਖਿਆ, 'ਸਾਨੂੰ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਵਿਆਹ 29 ਨਵੰਬਰ 2023 ਨੂੰ ਇੰਫਾਲ ਵਿੱਚ ਹੋਵੇਗਾ। ਸਾਨੂੰ ਜ਼ਿੰਦਗੀ ਦੀ ਨਵੀਂ ਪਾਰੀ ਲਈ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ।' ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਇਹ ਜੋੜਾ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਪਾਰਟੀ ਦੇਵੇਗਾ, ਜਿੱਥੇ ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਆਉਣ ਦੀ ਉਮੀਦ ਹੈ।