ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਸੁਪਰ-ਡੁਪਰ ਹਿੱਟ ਫਿਲਮ 'ਗਦਰ 2' ਦੀ ਸਫਲਤਾ ਤੋਂ ਉਤਸ਼ਾਹਿਤ ਹੋਏ ਨਿਰਦੇਸ਼ਕ ਅਨਿਲ ਸ਼ਰਮਾ ਆਪਣੀ ਇੱਕ ਹੋਰ ਵੱਡੀ ਫਿਲਮ 'ਜਰਨੀ-ਐਕਸਕਲੂਸਿਵ' ਦਾ ਆਗਾਜ਼ ਕਰਨ ਜਾ ਰਹੇ ਹਾਂ, ਜਿਸ ਦੀ ਸ਼ੂਟਿੰਗ ਸ਼ੁਰੂਆਤ ਜਲਦ ਯੂਪੀ ਵਿਖੇ ਹੋਣ ਜਾ ਰਹੀ ਹੈ।
'ਅਨਿਲ ਸ਼ਰਮਾ ਪ੍ਰੋਡੋਕਸ਼ਨ ਹਾਊਸ' ਦੇ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਲੇਖਨ ਸ਼ਕਤੀਮਾਨ ਤਲਵਾੜ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਇਸੇ ਫਿਲਮ ਨਿਰਮਾਣ ਹਾਊਸ ਦੀਆਂ ਕਈ ਫਿਲਮਾਂ ਲਿਖਣ ਦਾ ਸਿਹਰਾ ਹਾਸਲ ਕਰ ਚੁੱਕੇ ਹਨ, ਜਿਨ੍ਹਾਂ ਵਿੱਚ 'ਅਬ ਤੁਮਹਾਰੇ ਹਵਾਲੇ ਵਤਨ ਸਾਥੀਓ', 'ਗਦਰ' ਆਦਿ ਸ਼ਾਮਿਲ ਰਹੀਆਂ ਹਨ।
ਉਕਤ ਫਿਲਮ ਦੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਿਰਦੇਸ਼ਕ ਅਨਿਲ ਸ਼ਰਮਾ ਨੇ ਦੱਸਿਆ ਕਿ ਇਹ ਫਿਲਮ ਡਿਮੇਨਸ਼ੀਆ ਬਿਮਾਰੀ ਤੋਂ ਪੀੜਤ ਇੱਕ ਪਿਤਾ ਅਤੇ ਉਸਦੇ ਬੱਚੇ ਦੇ ਰਿਸ਼ਤੇ ਦੁਆਲੇ ਘੁੰਮਦੀ ਹੈ, ਜਿਸ ਵਿੱਚ ਦੋਵਾਂ ਦੇ ਭਾਵਨਾਤਮਕ ਰਿਸ਼ਤੇ ਅਤੇ ਇਹਨਾਂ ਦੇ ਜੀਵਨ ਵਿੱਚ ਹੋ ਰਹੀ ਉਥਲ-ਪੁਥਲ ਨੂੰ ਬਹੁਤ ਹੀ ਪ੍ਰਭਾਵੀ ਰੂਪ ਵਿਚ ਦਰਸਾਇਆ ਜਾਵੇਗਾ।
- Kangana Ranaut: ਰਾਮਲੀਲਾ ਮੈਦਾਨ 'ਚ ਇਸ ਗਲਤੀ ਨੂੰ ਲੈ ਕੇ ਟ੍ਰੋਲਸ ਦੇ ਨਿਸ਼ਾਨੇ 'ਤੇ ਆਈ ਕੰਗਨਾ, ਲੋਕਾਂ ਨੇ ਕਿਹਾ- ਪਹਿਲਾਂ ਥੋੜ੍ਹਾ ਅਭਿਆਸ ਕਰ ਲੈਂਦੀ
- First Day Shoot of Shahkot: ਗਾਇਕ ਗੁਰੂ ਰੰਧਾਵਾ ਨੇ ਫਿਲਮ 'ਸ਼ਾਹਕੋਟ' ਦੇ ਸੈੱਟ ਤੋਂ ਸਾਂਝੀ ਕੀਤੀ ਪੁਰਾਣੀ ਫੋਟੋ, ਬੋਲੇ-ਇਹ ਸਾਡਾ ਪਹਿਲਾਂ ਦਿਨ ਸੀ
- Crowd Funded Punjabi Feature Film: ਅਮਰਦੀਪ ਸਿੰਘ ਗਿੱਲ ਨੇ ਕੀਤਾ ਪਹਿਲੀ Crowd-Funded ਪੰਜਾਬੀ ਫਿਲਮ ਦਾ ਐਲਾਨ, ਇਸ ਕਹਾਣੀ 'ਤੇ ਆਧਾਰਿਤ ਹੈ ਇਹ ਫਿਲਮ
ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਉਥੋਂ ਦੇ ਹੋਰ ਵੱਖ-ਵੱਖ ਹਿੱਸਿਆਂ ਵਿੱਚ ਸ਼ੂਟ ਕੀਤੀ ਜਾਣ ਵਾਲੀ ਇਸ ਫਿਲਮ ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਇਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ, ਜਿਸ ਵਿਚ ਉਹਨਾਂ ਦੇ ਬੇਟੇ ਉਤਕਰਸ਼ ਸ਼ਰਮਾ ਅਤੇ 'ਗਦਰ 2' ਫੇਮ ਅਦਾਕਾਰਾ ਸਿਮਰਤ ਕੌਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਜਿਨ੍ਹਾਂ ਨਾਲ ਨਾਨਾ ਪਾਟੇਕਰ ਅਤੇ ਰਾਜਪਾਲ ਯਾਦਵ ਨੂੰ ਵੀ ਪ੍ਰਮੁੱਖ ਭੂਮਿਕਾਵਾਂ ਲਈ ਚੁਣਿਆ ਗਿਆ ਹੈ।
ਆਪਣੇ ਹੁਣ ਤੱਕ ਦੇ ਬਤੌਰ ਨਿਰਦੇਸ਼ਕ ਫਿਲਮ ਕਰੀਅਰ ਦੌਰਾਨ 'ਹਕੂਮਤ', 'ਐਲਾਨ ਏ ਜੰਗ', 'ਫਰਿਸ਼ਤੇ' ਆਦਿ ਜਿਹੀਆਂ ਇੱਕ ਤੋਂ ਇੱਕ ਵੱਧ ਕੇ ਐਕਸ਼ਨ-ਮਸਾਲਾ ਫਿਲਮਾਂ ਬਣਾਉਣ ਵਾਲੇ ਇਸ ਹੋਣਹਾਰ ਨਿਰਦੇਸ਼ਕ ਨੇ ਦੱਸਿਆ ਕਿ ਹੁਣ ਇਸ ਫਿਲਮ ਦੁਆਰਾ ਉਹ ਇੱਕ ਵੱਖਰੇ ਅਤੇ ਗੰਭੀਰ ਸਿਨੇਮਾ ਦੀ ਸਿਰਜਣਾ ਕਰਨ ਜਾ ਰਹੇ ਹਨ, ਜੋ ਇੱਕ ਸ਼ੁੱਧ ਪਰਿਵਾਰਕ ਫਿਲਮ ਹੋਵੇਗੀ।
ਉਹਨਾਂ ਦੱਸਿਆ ਕਿ ਉਹਨਾਂ ਆਪਣੇ ਕਰੀਅਰ ਦੀ ਸ਼ੁਰੂਆਤ 'ਸ਼ਰਧਾਂਜਲੀ' ਜਿਹੀ ਅਰਥ-ਭਰਪੂਰ ਫਿਲਮ ਤੋਂ ਹੀ ਕੀਤੀ ਸੀ, ਪਰ ਉਸ ਤੋਂ ਕਾਫੀ ਸਮੇਂ ਬਾਅਦ ਤੱਕ ਕੋਈ ਅਜਿਹੀ ਦਿਲ ਨੂੰ ਛੂਹ ਜਾਣ ਵਾਲੀ ਗੰਭੀਰ ਕਹਾਣੀ ਉਹਨਾਂ ਦੇ ਸਾਹਮਣੇ ਨਹੀਂ ਆਈ ਪਰ ਹੁਣ ਜਿਉਂ ਹੀ ਇਸ ਉਮਦਾ ਫਿਲਮ ਦਾ ਸਬਜੈਕਟ ਸਾਹਮਣੇ ਆਇਆ ਤਾਂ ਉਹਨਾਂ ਨੇ ਇਸ ਨੂੰ ਪਹਿਲ ਦੇ ਅਧਾਰ 'ਤੇ ਕਰਨ ਦਾ ਫੈਸਲਾ ਲਿਆ ਹੈ।