ਉਦੈਪੁਰ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਸੰਸਦ ਰਾਘਵ ਚੱਢਾ ਦਾ ਅੱਜ ਵਿਆਹ ਹੈ। ਇਹ ਵਿਆਹ ਉਦੈਪੁਰ 'ਚ ਹੋਵੇਗਾ। ਵਿਆਹ ਤੋਂ ਪਹਿਲਾ ਸ਼ਨੀਵਾਰ ਨੂੰ ਦੋਵਾਂ ਹੀ ਪਰਿਵਾਰਾਂ ਨੇ ਖੂਬ ਮਸਤੀ ਕੀਤੀ। ਇਸ ਵਿਆਹ ਨੂੰ ਲੈ ਕੇ ਸੁਰੱਖਿਆ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਰਾਘਵ ਚੱਢਾ ਅੱਜ ਤਾਜ ਲੇਕ ਪੈਲੇਸ ਤੋਂ ਬਾਰਾਤ ਲੈ ਕੇ ਲੀਲਾ ਪੈਲੇਸ ਪਹੁੰਚਣਗੇ। ਲੀਲਾ ਪੈਲੇਸ 'ਚ ਵਰਮਾਲਾ ਤੋਂ ਬਾਅਦ ਸੱਤ ਫੇਰੇ ਲੈ ਕੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਸ ਤੋਂ ਪਹਿਲਾ ਸ਼ਨੀਵਾਰ ਨੂੰ ਵਿਆਹ ਨਾਲ ਜੁੜੀਆਂ ਕਈ ਰਸਮਾਂ ਪੂਰੀਆਂ ਕੀਤੀਆ ਗਈਆਂ। ਪਰਿਣੀਤੀ ਚੋਪੜਾ ਹੋਟਲ ਲੀਲਾ ਪੈਲੇਸ ਅਤੇ ਰਾਘਵ ਚੱਢਾ ਤਾਜ ਲੇਕ ਪੈਲੇਸ ਰੁਕੇ ਹੋਏ ਹਨ।
-
#WATCH | Rajasthan: Delhi CM and AAP Convener Arvind Kejriwal and Punjab CM Bhagwant Mann arrived in Udaipur
— ANI MP/CG/Rajasthan (@ANI_MP_CG_RJ) September 23, 2023 " class="align-text-top noRightClick twitterSection" data="
(Visuals from earlier today) pic.twitter.com/TbB8Jdb6J4
">#WATCH | Rajasthan: Delhi CM and AAP Convener Arvind Kejriwal and Punjab CM Bhagwant Mann arrived in Udaipur
— ANI MP/CG/Rajasthan (@ANI_MP_CG_RJ) September 23, 2023
(Visuals from earlier today) pic.twitter.com/TbB8Jdb6J4#WATCH | Rajasthan: Delhi CM and AAP Convener Arvind Kejriwal and Punjab CM Bhagwant Mann arrived in Udaipur
— ANI MP/CG/Rajasthan (@ANI_MP_CG_RJ) September 23, 2023
(Visuals from earlier today) pic.twitter.com/TbB8Jdb6J4
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਨੂੰ ਲੈ ਸੁਰੱਖਿਆ ਦਾ ਪੂਰਾ ਇੰਤਜ਼ਾਮ: ਇਸ ਵਿਆਹ ਨੂੰ ਦੇਖਦੇ ਹੋਏ ਸੁਰੱਖਿਆ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਉਦੈਪੁਰ 'ਚ ਦੋ ਰਾਜਾਂ ਦੀ ਪੁਲਿਸ ਦੇ ਨਾਲ-ਨਾਲ Z ਪਲੱਸ ਸੁਰੱਖਿਆ ਕਰਮਚਾਰੀਆਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਰਾਜਾਸਥਾਨ ਦੀ ਪੁਲਿਸ ਦੇ ਨਾਲ-ਨਾਲ ਵੱਡੀ ਗਿਣਤੀ 'ਚ ਪੰਜਾਬ ਤੋਂ ਵੀ ਜਵਾਨਾਂ ਨੂੰ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਰਾਜਾਸਥਾਨ ਪੁਲਿਸ ਵਾਹਨਾਂ ਦੀ ਸੁਰੱਖਿਆ ਕਰ ਰਹੀ ਹੈ ਅਤੇ ਵੱਡੀ ਗਿਣਤੀ 'ਚ ਨਿੱਜੀ ਸੁਰੱਖਿਆ ਅਧਿਕਾਰੀ ਏਅਰਪੋਰਟ ਤੋਂ ਲੈ ਕੇ ਹੋਟਲਾ ਤੱਕ ਤਾਇਨਾਤ ਕੀਤੇ ਗਏ ਹਨ। ਸ਼ਨੀਵਾਰ ਨੂੰ ਜਦੋ ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਉਦੈਪੁਰ ਏਅਰਪੋਰਟ ਪਹੁੰਚੇ, ਤਾਂ ਏਅਰਪੋਰਟ 'ਤੇ ਅਲੱਗ ਹੀ ਨਜ਼ਾਰਾ ਦੇਖਣ ਨੂੰ ਮਿਲਿਆ।
ਸ਼ਨੀਵਾਰ ਨੂੰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਪਰਿਵਾਰ ਨੇ ਕੀਤੀ ਖੂਬ ਮਸਤੀ: ਪਰਿਣੀਤੀ ਚੋਪੜਾ ਦੀ ਹਲਦੀ ਦੀ ਰਸਮ ਪੰਜਾਬੀ ਰਿਤੀ ਰਵਾਜ ਅਨੁਸਾਰ ਕੀਤੀ ਗਈ। ਇਸ ਤੋਂ ਬਾਅਦ ਲੰਚ ਕੀਤਾ ਗਿਆ। ਲੰਚ ਦੌਰਾਨ ਮੁੰਬਈ ਦੇ ਸੂਫ਼ੀ ਸਪੇਰੋ ਬੈੰਡ ਦੀ ਪੇਸ਼ਕਾਰੀ ਹੋਈ ਅਤੇ ਸ਼ਾਮ ਨੂੰ ਹੋਟਲ ਲੀਲਾ 'ਚ ਗਾਇਕ ਨਵਰਾਜ ਹੰਸ ਅਤੇ ਡੀਜੇ ਸੁਮਿਤ ਨੇ ਵੀ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ ਵਿਆਹ ਦੀਆਂ ਤਿਆਰੀਆ ਸ਼ੁਰੂ ਕਰ ਦਿੱਤੀਆ ਗਈਆ ਅਤੇ ਲੀਲਾ ਹੋਟਲ ਅਤੇ ਲੇਕ ਪੈਲੇਸ ਨੂੰ ਫੁੱਲਾਂ ਨਾਲ ਸਜਾਇਆ ਗਿਆ। ਵਿਆਹ ਦੇ ਲਈ ਸਫੈਦ ਰੰਗ ਦੇ ਫੁੱਲਾਂ ਦਾ ਇਸਤੇਮਾਲ ਕੀਤਾ ਗਿਆ। ਮਹਿਮਾਨਾ ਦੇ ਆਉਣ ਦਾ ਸਿਲਸਿਲਾ ਵੀ ਸ਼ਨੀਵਾਰ ਤੋਂ ਜਾਰੀ ਹੈ। ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਸੀਐਮ ਭਗਵੰਤ ਮਾਨ, ਆਮ ਨੇਤਾ ਸੰਜੈ ਸਿੰਘ, ਰਾਜਨੇਤਾ ਸੰਜੀਵ ਅਰੋੜਾ, ਟੀਐਮਸੀ ਸੰਸਦ ਡੇਰੇਕ ਓ ਬ੍ਰਾਇਨ, ਨੇਤਾ ਵਿਕਰਮਜੀਤ ਸਿੰਘ ਸਾਹਨੀ ਆਦਿ ਵਿਆਹ 'ਚ ਸ਼ਾਮਲ ਹੋਣ ਲਈ ਉਦੈਪੁਰ ਪਹੁੰਚੇ ਹਨ।
- Parineeti Chopra-Raghav Chadha Wedding: ਪਰਿਣੀਤੀ ਅਤੇ ਰਾਘਵ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਹੋਈਆਂ ਸ਼ੁਰੂ, ਅਦਾਕਾਰਾ ਨੇ ਪਾਇਆ ਲਾਲ ਚੂੜਾ
- Aman Sutdhar Upcoming Film: ਪੰਜਾਬੀ ਸਿਨੇਮਾ ’ਚ ਸਥਾਪਤੀ ਵੱਲ ਵਧਿਆ ਅਦਾਕਾਰ ਅਮਨ ਸੁਤਧਾਰ, ਰਿਲੀਜ਼ ਹੋਣ ਵਾਲੀਆਂ ਕਈ ਫਿਲਮਾਂ ਵਿਚ ਨਿਭਾ ਰਿਹਾ ਅਹਿਮ ਭੂਮਿਕਾਵਾਂ
- Singer Pardeep Sran : 'ਖੁੱਲੇ ਦਰਵਾਜ਼ੇ ਦਿਲ ਦੇ’ ਨਾਲ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਵੇਗਾ ਗਾਇਕ ਪ੍ਰਦੀਪ ਸਰਾਂ, ਪੰਜਾਬੀ ਫਿਲਮਾਂ 'ਚ ਵੀ ਬਤੌਰ ਅਦਾਕਾਰ ਜਲਦ ਆਵੇਗਾ ਨਜ਼ਰ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਵਿਆਹ ਦਾ ਸ਼ੈਡਿਊਲ:
- ਦੁਪਹਿਰ 1 ਵਜੇ- ਸੇਹਰਾਬੰਦੀ
- ਦੁਪਹਿਰ 2 ਵਜੇ- ਬਾਰਾਤ
- ਦੁਪਹਿਰ 3.30 ਵਜੇ- ਜੈਮਾਲਾ
- ਸ਼ਾਮ 4 ਵਜੇ- ਵਿਆਹ ਦੇ ਸੱਤ ਫੇਰੇ
- ਸ਼ਾਮ 6.30 ਵਜੇ- ਵਿਦਾਈ
- ਸ਼ਾਮ 8.30 ਵਜੇ- ਰਿਸੈਪਸ਼ਨ