ਮੁੰਬਈ: ਡਾਂਸਰ ਅਤੇ ਅਦਾਕਾਰ ਰਾਘਵ ਜੁਆਲ ਅਤੇ ਬਿੱਗ ਬੌਸ-13 ਦੀ ਮਸ਼ਹੂਰ ਪ੍ਰਤੀਯੋਗੀ ਸ਼ਹਿਨਾਜ਼ ਗਿੱਲ ਹਾਲ ਹੀ 'ਚ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਇਕੱਠੇ ਨਜ਼ਰ ਆਏ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਇਹ ਅਫਵਾਹ ਸੀ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਡਾਂਸਰ ਨੇ 'ਪੰਜਾਬ ਦੀ ਕੈਟਰੀਨਾ ਕੈਫ' ਨਾਲ ਡੇਟਿੰਗ ਦੀਆਂ ਅਟਕਲਾਂ 'ਤੇ ਵੀ ਰੋਕ ਲਗਾ ਦਿੱਤੀ ਹੈ। ਸਾਰੀਆਂ ਅਫਵਾਹਾਂ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਰਾਘਵ ਨੇ ਕਿਹਾ ਹੈ ਕਿ ਇਹ ਸਾਰੇ ਦਾਅਵੇ ਝੂਠੇ ਹਨ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਉਹ ਸ਼ਹਿਨਾਜ਼ ਨੂੰ ਡੇਟ ਨਹੀਂ ਕਰ ਰਿਹਾ ਹੈ।
- ਪੰਜਾਬੀ ਸਿਨੇਮਾ ’ਚ ਸ਼ਾਨਦਾਰ ਕਮਬੈਕ ਲਈ ਤਿਆਰ ਦਿਵਿਆ ਦੱਤਾ, ਰਿਲੀਜ਼ ਹੋਣ ਜਾ ਰਹੀ ‘ਸ਼ਾਤਰ’ ’ਚ ਨਿਭਾ ਰਹੀ ਹੈ ਲੀਡ ਭੂਮਿਕਾ
- 'ਤਵੀਤੜ੍ਹੀ’ ਨਾਲ ਇਕ ਹੋਰ ਸ਼ਾਨਦਾਰ ਪਾਰੀ ਵੱਲ ਵਧੀ ਅਦਾਕਾਰਾ ਮਨੀ ਬੋਪਾਰਾਏ, ਟਾਈਗਰ ਹਰਮੀਕ ਸਿੰਘ ਨੇ ਕੀਤਾ ਹੈ ਨਿਰਦੇਸ਼ਨ
- Carry On Jatta 3: ਲਓ ਜੀ...'ਕੈਰੀ ਆਨ ਜੱਟਾ 3' ਨੇ ਰਚਿਆ ਇਤਿਹਾਸ, 100 ਕਰੋੜ ਦੀ ਕਮਾਈ ਕਰਨ ਵਾਲੀ ਬਣੀ ਪਹਿਲੀ ਪੰਜਾਬੀ ਫਿਲਮ
ਰਾਘਵ ਜੁਆਲ ਨੇ ਇਕ ਇੰਟਰਵਿਊ 'ਚ 'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਗਿੱਲ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ, 'ਮੈਂ ਅਤੇ ਸ਼ਹਿਨਾਜ਼ ਨੇ ਹੁਣੇ-ਹੁਣੇ ਇੱਕ ਫਿਲਮ ਵਿੱਚ ਇਕੱਠੇ ਕੰਮ ਕੀਤਾ ਹੈ। ਇਹ ਸੁਭਾਵਿਕ ਹੈ ਕਿ ਲੋਕ ਤੁਹਾਡੇ ਕੋ-ਸਟਾਰ ਬਾਰੇ ਸਵਾਲ ਪੁੱਛਦੇ ਹਨ, ਪਰ ਨਹੀਂ, ਅਸੀਂ ਇੱਕ ਦੂਜੇ ਨੂੰ ਡੇਟ ਨਹੀਂ ਕਰ ਰਹੇ ਹਾਂ। ਇਸ ਸਮੇਂ, ਮੈਂ ਸਿੰਗਲ ਹਾਂ।
ਰਾਘਵ ਜੁਆਲ ਨੇ ਦੱਸਿਆ, 'ਮੇਰੀਆਂ ਤਿੰਨ ਫਿਲਮਾਂ ਕੁਝ ਮਹੀਨਿਆਂ 'ਚ ਆਉਣ ਵਾਲੀਆਂ ਹਨ ਅਤੇ ਤੁਸੀਂ ਮੰਨ ਲਓ ਕਿ ਮੈਂ ਆਪਣੇ ਕੰਮ ਨਾਲ ਵਿਆਹਿਆ ਹੋਇਆ ਹਾਂ। ਮੈਂ ਸਿਰਫ਼ ਸਿੰਗਲ ਰਹਿਣਾ ਚਾਹੁੰਦਾ ਹਾਂ। ਮੇਰੇ ਕੋਲ ਰਿਸ਼ਤੇ ਵਿੱਚ ਹੋਣ ਦੀ ਕੋਈ ਯੋਜਨਾ ਜਾਂ ਸਮਾਂ ਨਹੀਂ ਹੈ। ਦੱਸ ਦੇਈਏ ਕਿ ਇੱਕ ਮੀਡੀਆ ਕਾਨਫਰੰਸ ਵਿੱਚ ਸਲਮਾਨ ਖਾਨ ਨੇ ਦੱਸਿਆ ਕਿ ਉਨ੍ਹਾਂ ਨੇ ਸੈੱਟ 'ਤੇ ਦੋ ਲੋਕਾਂ ਦੀ ਕੈਮਿਸਟਰੀ ਦੇਖੀ ਸੀ, ਜਿਸ ਤੋਂ ਬਾਅਦ ਰਾਘਵ ਅਤੇ ਸ਼ਹਿਨਾਜ਼ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਸਨ।