ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ 29 ਮਈ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ। ਮੂਸੇਵਾਲਾ ਭਾਵੇਂ ਇਸ ਦੁਨੀਆ 'ਚ ਨਹੀਂ ਹੈ ਪਰ ਉਹ ਅੱਜ ਵੀ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਸਿੱਧੂ ਮੂਸੇਵਾਲਾ ਆਪਣੀ ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰ ਚੁੱਕਿਆ ਸੀ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਗਾਇਕੀ ਨੂੰ ਸੁਣਦੇ ਰਹਿਣਗੇ।
ਸਿੱਧੂ ਦੇ ਕਤਲ ਤੋਂ ਬਾਅਦ ਉਸ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਸ ਦੇ ਪੁੱਤਰ ਦੇ ਕਈ ਗੀਤ ਅਜੇ ਵੀ ਰਿਕਾਰਡ ਹੋਏ ਪਏ ਹਨ। ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਉਸ ਦੇ ਬੇਟੇ ਨੂੰ 7-8 ਸਾਲ ਤੱਕ ਜ਼ਿੰਦਾ ਰੱਖੇ। ਇਸ ਤੋਂ ਇਲਾਵਾ ਗਾਇਕ ਦੀ ਮਾਤਾ ਚਰਨ ਕੌਰ ਅਤੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ ਦੇ 45 ਤੋਂ ਵੱਧ ਰਿਕਾਰਡ ਕੀਤੇ ਗੀਤ ਪਏ ਹਨ। ਉਨ੍ਹਾਂ ਨੂੰ ਹੌਲੀ-ਹੌਲੀ ਰਿਲੀਜ਼ ਕਰ ਦਿੱਤਾ ਜਾਵੇਗਾ।
ਕਤਲ ਤੋਂ ਬਾਅਦ ਰਿਲੀਜ਼ ਹੋਇਆ ਸੀ ਇਹ ਪਹਿਲਾਂ ਗੀਤ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 25 ਦਿਨ ਬਾਅਦ 23 ਜੂਨ ਨੂੰ ਮਰਹੂਮ ਗਾਇਕ ਦਾ ਪਹਿਲਾਂ ਗੀਤ ਰਿਲੀਜ਼ ਹੋਇਆ ਸੀ। ਇਹ ਗੀਤ ਪੰਜਾਬ-ਹਰਿਆਣਾ ਦੇ ਸਤਲੁਜ ਯਮੁਨਾ ਲਿੰਕ ਨਹਿਰ (SYL) ਮੁੱਦੇ 'ਤੇ ਗਾਇਆ ਗਿਆ ਸੀ। ਹਾਲਾਂਕਿ ਇਸ ਗੀਤ ਦੇ ਵਿਵਾਦਾਂ 'ਚ ਆਉਣ ਤੋਂ ਬਾਅਦ ਇਸ ਨੂੰ ਯੂਟਿਊਬ ਨੇ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਇਸ ਤੋਂ ਇਲਾਵਾ ਗੀਤ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਸੀ।
- ਸਿੱਧੂ ਮੂਸੇਵਾਲਾ ਦੀ ਸੋਚ ਨੂੰ ਜਿੰਦਾ ਰੱਖਣ ਲਈ ਉਸਦੀਆਂ ਪੇਂਟਿੰਗ ਬਣਾ ਰਿਹਾ ਹੈ ਗੁਰਦਾਸਪੁਰ ਦਾ ਰਾਜਾ ਪੇਂਟਰ
- Sidhu Moose Wala Death Anniversary: ਮੈਂਡੀ ਤੱਖਰ ਤੋਂ ਲੈ ਕੇ ਸਵੀਤਾਜ ਬਰਾੜ ਤੱਕ, ਇਹਨਾਂ ਸੁੰਦਰੀਆਂ ਨਾਲ ਕੰਮ ਚੁੱਕੇ ਸਨ ਗਾਇਕ ਸਿੱਧੂ ਮੂਸੇਵਾਲਾ
- Sidhu Moose Wala 1st Death Anniversary: OMG...ਇੰਨੀ ਮਹਿੰਗੀ ਘੜੀ ਅਤੇ ਇੰਨੀ ਮਹਿੰਗੀ ਗੱਡੀ ਲੈ ਕੇ ਚੱਲਦੇ ਸਨ ਗਾਇਕ ਸਿੱਧੂ ਮੂਸੇਵਾਲਾ, ਕੀਮਤ ਸੁਣਕੇ ਉੱਡ ਜਾਣਗੇ ਹੋਸ਼
ਕਤਲ ਤੋਂ ਬਾਅਦ ਸਿੱਧੂ ਦਾ ਦੂਜਾ ਗੀਤ: ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਉਤੇ ਭਾਵ ਕਿ 8 ਨਵੰਬਰ ਨੂੰ ਸਿੱਧੂ ਮੂਸੇਵਾਲਾ ਦਾ ਦੂਜਾ ਗੀਤ 'ਵਾਰ' ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ 47 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਹ ਗੀਤ ਪੰਜਾਬ ਦੇ ਬਹਾਦਰ ਅਤੇ ਮਹਾਨ ਯੋਧੇ ਹਰੀ ਸਿੰਘ ਨਲਵਾ 'ਤੇ ਗਾਇਆ ਗਿਆ ਸੀ।
ਕਤਲ ਤੋਂ ਬਾਅਦ ਰਿਲੀਜ਼ ਹੋਇਆ ਸੀ ਤੀਜਾ ਗੀਤ: ਮੂਸੇਵਾਲਾ ਦੇ ਕਤਲ ਤੋਂ ਬਾਅਦ ਉਸ ਦਾ ਤੀਜਾ ਗੀਤ 'ਮੇਰਾ ਨਾਂ' ਮਾਰਚ ਮਹੀਨੇ ਵਿੱਚ ਆਇਆ ਸੀ। ਮੂਸੇਵਾਲਾ ਦੇ ਸੋਸ਼ਲ ਮੀਡੀਆ ਚੈਨਲਾਂ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਪਹਿਲੇ ਘੰਟੇ 'ਚ 2 ਮਿਲੀਅਨ ਵਿਊਜ਼ ਮਿਲ ਚੁੱਕੇ ਸਨ। ਇਸ ਦੌਰਾਨ ਗੀਤ ਨੂੰ 7 ਲੱਖ ਲੋਕਾਂ ਨੇ ਪਸੰਦ ਕੀਤਾ ਅਤੇ 1.5 ਲੱਖ ਕਮੈਂਟਸ ਆਏ। ਗੀਤ ਵਿੱਚ ਰੈਪਰ ਬਰਨਾ ਬੁਆਏ ਦੁਆਰਾ ਬੋਲ ਦਿੱਤੇ ਗਏ ਸਨ। ਯੂਟਿਊਬ ਪਲੇਟਫਾਰਮ 'ਤੇ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਪੇਜ 'ਤੇ ਇਸ ਗੀਤ ਨੂੰ 48 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।
ਸਿੱਧੂ ਦੇ ਨਾਂ ਹੋਰ ਰਿਕਾਰਡ: ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ '295' ਨਾਂ ਦਾ ਗੀਤ ਗਾਇਆ ਸੀ। ਇਸ ਗੀਤ ਨੇ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਧਮਾਲ ਮਚਾ ਦਿੱਤੀ ਸੀ। ਸਿੱਧੂ ਮੂਸੇਵਾਲਾ ਖੇਤਰੀ ਭਾਸ਼ਾ ਵਿੱਚ ਗੀਤ ਗਾ ਕੇ ਬਿਲਬੋਰਡ ਵਿੱਚ ਥਾਂ ਬਣਾਉਣ ਵਾਲੇ ਪਹਿਲੇ ਗਾਇਕ ਬਣੇ। ਇਸ ਤੋਂ ਇਲਾਵਾ ਗਾਇਕ 2022 ਦਾ ਸਭ ਤੋਂ ਜਿਆਦਾ ਗੂਗਲ ਉਤੇ ਸਰਚ ਹੋਣ ਵਾਲਾ ਵਿਅਕਤੀ ਬਣਿਆ ਸੀ।