ETV Bharat / entertainment

Singer SHREE BRAR: ਪੰਜਾਬੀ ਦੇ ਇਸ ਗਾਇਕ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਲਾਈਵ ਹੋਕੇ ਦੱਸਿਆ ਸੱਚ - SHREE BRAR latest news

ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੇ ਲਾਈਵ ਹੋ ਕੇ ਦੱਸਿਆ ਕਿ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸ਼੍ਰੀ ਬਰਾੜ ਨੇ YouTube 'ਤੇ ਕੁਝ ਹਿੱਟ ਅਤੇ ਦਿਲਚਸਪ ਗੀਤਾਂ ਨੂੰ ਰਿਲੀਜ਼ ਕਰਨ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ ਹੈ। ਦੇਖੋ ਵੀਡੀਓ...

Singer SHREE BRAR
Singer SHREE BRAR
author img

By

Published : Feb 2, 2023, 12:22 PM IST

Updated : Feb 2, 2023, 12:52 PM IST

ਚੰਡੀਗੜ੍ਹ: ਕਿਸਾਨੀ ਸੰਘਰਸ਼ ਵਿੱਚ ਸਰਗਰਮ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ (ਪਵਨਦੀਪ ਸਿੰਘ ਮੋਹਾਲੀ) ਨਾਲ ਸੰਬੰਧਿਤ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜੀ ਹਾਂ...ਗਾਇਕ ਨੂੰ ਆਏ ਦਿਨ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ। ਇਹ ਸਭ ਕੁੱਝ ਗਾਇਕ ਨੇ ਖੁਦ ਦੱਸਿਆ।

ਸ਼੍ਰੀ ਬਰਾੜ ਨੇ ਮਿਲ ਰਹੀਆਂ ਧਮਕੀਆਂ ਬਾਰੇ ਲਾਈਵ ਹੋ ਕੇ ਜਾਣਕਾਰੀ ਦਿੱਤੀ। ਇਸ ਦੌਰਾਨ ਉਨ੍ਹਾਂ ਕਈ ਸਿਆਸਤਦਾਨਾਂ ’ਤੇ ਵੀ ਇਲਜ਼ਾਮ ਲਾਏ ਹਨ ਅਤੇ ਕਿਹਾ ਕਿ 'ਮੈਨੂੰ ਆਏ ਦਿਨ ਮਾਰਨ ਦੀਆਂ ਧਮਕੀਆਂ ਮਿਲੀਆਂ ਰਹਿੰਦੀਆਂ ਹਨ'।

ਗਾਇਕ ਨੇ ਕਿਹਾ ਕਿ 'ਕਿਸਾਨੀ ਧਰਨੇ ਵਿੱਚ ਬਹੁਤ ਕੁੱਝ ਸਹਿ ਗਿਆ ਆ ਮੈਂ, ਮੈਂ ਗੁੰਡਿਆਂ ਤੋਂ ਧਮਕੀਆਂ ਲਈਆਂ, ਮੈਂ ਰਾਜਨੀਤਿਕ ਆਗੂਆਂ ਤੋਂ ਧਮਕੀਆਂ ਲ਼ਈਆਂ, ਅੱਜ ਤੱਕ ਮੈਂ ਇੰਨਾ ਸਭ ਕੁੱਝ ਨੂੰ ਝੱਲ ਰਿਹਾ ਹਾਂ, ਮੈਂ ਕੀ ਕਿਸੇ ਦੇ ਸਾਹਮਣੇ ਰੋਵਾਂ, ਮੈਂ ਹਰ ਚੀਜ਼ ਤੋਂ ਹੱਥ ਬੰਨ ਕੇ ਖਹਿੜਾ ਛੁਡਵਾਉਣਾ ਗਾ, ਪੰਜਾਬ ਦੇ ਹੱਕ ਵਿੱਚ ਬੋਲਣ ਦੀ ਸਜ਼ਾ ਇਹ ਹੈ ਕਿ ਸਾਲ ਦੀ 12 ਮਹੀਨਿਆਂ ਵਿੱਚੋਂ ਤੁਹਾਡਾ ਭਰਾ 8 ਵਾਰੀ ਛੱਤ ਨੂੰ ਰੱਸੇ ਪਾਉਂਦਾ। ਮੈਂ ਸ਼ੁਸਾਂਤ ਦੇ ਹਾਲਾਤਾਂ ਉਤੇ ਆ ਜਾਂਦਾ ਹਾਂ, ਪਰ ਫਿਰ ਸੋਚਦਾ ਛੱਡ।'

ਗਾਇਕ ਨੇ ਅੱਗੇ ਕਿਹਾ ਕਿ 'ਮੈਂ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾ ਕੇ ਕਹਿਣਾ, 1 ਸਾਲ ਪਹਿਲਾਂ ਦੀ ਗੱਲ ਕਿ ਬੀਜੇਪੀ ਦੇ ਆਗੂ ਨੇ ਮੀਟਿੰਗ ਵਿੱਚ ਕਿਹਾ ਕਿ ਸ਼੍ਰੀ ਉਤੇ ਪਰਚਾ ਪਾਕੇ, ਇਸ ਨੂੰ ਅੱਤਵਾਦੀ ਕਰਾਰ ਦੇਣਾ ਹੈ।'

ਇਸ ਤੋਂ ਇਲਾਵਾ ਗਾਇਕ ਨੇ ਕਿਹਾ ਕਿ 'ਬੇੜੀਆ ਗੀਤ ਕੱਢਿਆ ਤਾਂ ਉਸ ਤੋਂ ਬਾਅਦ ਵੀ ਮੈਨੂੰ ਬਹੁਤ ਕੁੱਝ ਝੱਲਣਾ ਪਿਆ, ਤੁਸੀਂ ਹਜ਼ਾਰ ਕਲਮਾਂ ਮੇਰੇ ਖਿਲਾਫ਼ ਚਲਾਓ, ਤੁਹਾਡੇ ਕੋਲ ਇਕੋ ਹੱਲ ਹੈ, ਜੇ ਤੁਸੀਂ ਮੈਨੂੰ ਕਿਸੇ ਕੋਲੋਂ ਗੋਲੀ ਮਰਵਾ ਦਿਓਗੇ, ਮੈਂ ਉਸ ਦਿਨ ਟਿਕ ਜਾਵਾਂਗਾ, ਨਹੀਂ ਤਾਂ ਉਹਨਾਂ ਚਿਰ ਮੇਰੀ ਕਲਮ ਸਭ ਦੀਆਂ ਨੀਂਦਾਂ ਉਡਾਉਂਦੀ ਹੀ ਰਹੇਗੀ।' ਇਸ ਤੋਂ ਇਲਾਵਾ ਗਾਇਕ ਨੇ ਸਾਡੇ ਕਲਾਕਾਰਾਂ ਨੂੰ ਅਪੀਲ ਕੀਤੀ ਕਿ ਸਭ ਨੂੰ ਅੱਗੇ ਆ ਕੇ ਸੱਚ ਬੋਲਣਾ ਚਾਹੀਦਾ।

ਗਾਇਕ ਸ਼੍ਰੀ ਬਰਾੜ ਬਾਰੇ: ਸ਼੍ਰੀ ਬਰਾੜ ਇੱਕ ਪੰਜਾਬੀ ਗੀਤਕਾਰ ਅਤੇ ਗਾਇਕ ਹੈ। ਸ਼੍ਰੀ ਬਰਾੜ ਨੇ YouTube 'ਤੇ ਕੁਝ ਹਿੱਟ ਅਤੇ ਦਿਲਚਸਪ ਗੀਤਾਂ ਨੂੰ ਰਿਲੀਜ਼ ਕਰਨ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ ਹੈ। ਉਸਨੇ 2016 ਵਿੱਚ ਗਾਣੇ ਪ੍ਰਿੰਸ ਆਫ਼ ਪਟਿਆਲਾ ਨਾਲ ਗਾਇਕੀ ਉਦਯੋਗ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਦੇ ਗੀਤਾਂ ਵਿੱਚ ਕੁਝ 'ਕਿਸਾਨ ਐਂਥਮ', 'ਕੈਸ਼ ਚੱਕ', 'ਕਲਾਸ' ਅਤੇ ਹੋਰ ਸ਼ਾਮਲ ਹਨ।

ਇਹ ਵੀ ਪੜ੍ਹੋ: Fatto De Yaar Bade Ne: ਫਿਲਮ ਦੀ ਸ਼ੂਟਿੰਗ ਸ਼ੁਰੂ, ਦੇਖਣ ਨੂੰ ਮਿਲੇਗੀ ਇੰਦਰ ਚਾਹਲ ਅਤੇ ਹਿਮਾਂਸ਼ੀ ਖੁਰਾਣਾ ਦੀ ਕੈਮਿਸਟਰੀ

Last Updated : Feb 2, 2023, 12:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.