ETV Bharat / entertainment

ਪੰਜਾਬੀ ਗਾਇਕ-ਰੈਪਰ ਹਨੀ ਸਿੰਘ ਨੂੰ ਪੰਜਾਬ ਸਰਕਾਰ ਤੋਂ ਵੱਡੀ ਰਾਹਤ, ਜਾਣੋ ਕੀ ਸੀ 10 ਸਾਲ ਪਹਿਲਾਂ ਦਰਜ ਹੋਈ FIR ਦਾ ਮਾਮਲਾ - pollywood news

Rapper Honey Singh: ਪੰਜਾਬੀ ਗਾਇਕ ਹਨੀ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਮਿਲੀ ਹੈ। ਦਰਅਸਲ 10 ਸਾਲ ਪਹਿਲਾਂ ਹਨੀ ਸਿੰਘ ਦੇ ਖਿਲਾਫ਼ ਨਵਾਂ ਸ਼ਹਿਰ ਪੁਲਿਸ ਕੋਲ ਗੀਤ 'ਮੈਂ ਹੂੰ ਬਲਾਤਕਾਰੀ' ਨੂੰ ਲੈ ਕੇ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਨੂੰ ਹੁਣ ਰੱਦ ਕੀਤਾ ਜਾਵੇਗਾ।

Punjabi singer rapper Honey Singh
Punjabi singer rapper Honey Singh
author img

By ETV Bharat Punjabi Team

Published : Dec 5, 2023, 3:48 PM IST

ਚੰਡੀਗੜ੍ਹ: ਰੈਪਰ ਯੋ ਯੋ ਹਨੀ ਸਿੰਘ ਨੂੰ ਜਲਦ ਹੀ ਪੰਜਾਬ ਵਿੱਚ ਵੱਡੀ ਰਾਹਤ ਮਿਲਣ ਜਾ ਰਹੀ ਹੈ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਪੰਜਾਬ ਸਰਕਾਰ ਕਥਿਤ ਤੌਰ 'ਤੇ ਅਸ਼ਲੀਲ ਗੀਤ ਗਾਉਣ ਦੇ ਮਾਮਲੇ ਵਿੱਚ 40 ਸਾਲਾਂ ਸੰਗੀਤਕਾਰ ਵਿਰੁੱਧ ਨਵਾਂਸ਼ਹਿਰ ਪੰਜਾਬ ਵਿਚ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ।

ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ-ਹਰਿਆਣਾ ਹਾਈਕੋਰਟ ਨੂੰ ਜਾਣਕਾਰੀ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇੱਕ ਕੈਂਸਲੇਸ਼ਨ ਰਿਪੋਰਟ ਤਿਆਰ ਕਰ ਲਈ ਗਈ ਹੈ ਜੋ ਉੱਚ ਅਥਾਰਟੀ ਦੇ ਵਿਚਾਰ ਅਧੀਨ ਸੀ। ਵਿਚਾਰ ਦੇ ਬਾਅਦ ਹਾਈਕੋਰਟ ਨੇ ਐਫਆਈਆਰ ਰੱਦ ਕਰਨ ਲਈ ਹਨੀ ਸਿੰਘ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਇਸ ਦੇ ਬਾਵਜੂਦ ਜੇਕਰ ਸਰਕਾਰ ਹਨੀ ਸਿੰਘ ਖਿਲਾਫ ਮਾਮਲੇ 'ਚ ਕੋਈ ਕਾਰਵਾਈ ਕਰਦੀ ਹੈ ਤਾਂ ਉਸ ਨੂੰ ਸੱਤ ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇ।

ਉਲੇਖਯੋਗ ਹੈ ਕਿ ਹਨੀ ਸਿੰਘ ਖਿਲਾਫ਼ 2013 'ਚ ਨਵਾਂਸ਼ਹਿਰ ਥਾਣੇ 'ਚ ਐੱਫ.ਆਈ.ਆਰ ਦਰਜ ਕੀਤੀ ਗਈ ਸੀ, ਜਿਸ 'ਚ ਇਲਜ਼ਾਮ ਲਗਾਇਆ ਗਿਆ ਸੀ ਕਿ ਹਨੀ ਸਿੰਘ ਨੇ ਇੱਕ ਬੇਹੱਦ ਅਸ਼ਲੀਲ ਗੀਤ ਗਾਇਆ ਹੈ ਅਤੇ ਉਸ ਨੂੰ ਯੂ-ਟਿਊਬ 'ਤੇ ਅਪਲੋਡ ਕੀਤਾ ਹੈ।

ਇਸ ਤੋਂ ਬਾਅਦ ਹਨੀ ਸਿੰਘ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਇਹ ਗੀਤ ਉਨ੍ਹਾਂ ਨੇ ਨਹੀਂ ਗਾਇਆ ਸੀ। ਉਸਨੇ ਅੱਗੇ ਕਿਹਾ ਕਿ ਸੰਗੀਤਕ ਨੰਬਰ ਕਿਸੇ ਹੋਰ ਦੁਆਰਾ ਗਾਇਆ ਗਿਆ ਸੀ ਅਤੇ ਪ੍ਰਸਿੱਧ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ 'ਤੇ ਗੀਤ ਨੂੰ ਅਪਲੋਡ ਕਰਨ ਲਈ ਉਸਦੇ ਨਾਮ ਹੇਠ ਇੱਕ ਜਾਅਲੀ ਖਾਤਾ ਬਣਾਇਆ ਗਿਆ ਸੀ। ਹਨੀ ਸਿੰਘ ਨੇ ਇਸ ਤੋਂ ਪਹਿਲਾਂ ਹਾਈ ਕੋਰਟ ਨੂੰ ਐਫਆਈਆਰ ਰੱਦ ਕਰਨ ਲਈ ਕਿਹਾ ਸੀ।

ਤੁਹਾਨੂੰ ਦੱਸ ਦਈਏ ਕਿ ਹਨੀ ਸਿੰਘ ਨੇ 2011 ਵਿੱਚ ਪੰਜਾਬੀ ਐਲਬਮ ਇੰਟਰਨੈਸ਼ਨਲ ਵਿਲੇਜਰ ਨਾਲ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਉਦੋਂ ਤੋਂ ਉਸਨੇ ਮੇਗਾਸਟਾਰ ਅਮਿਤਾਭ ਬੱਚਨ ਅਤੇ ਸੁਪਰਸਟਾਰ ਸ਼ਾਹਰੁਖ ਖਾਨ ਸਮੇਤ ਸਾਰੇ ਪ੍ਰਮੁੱਖ ਭਾਰਤੀ ਸਿਤਾਰਿਆਂ ਨਾਲ ਕੰਮ ਕੀਤਾ ਹੈ।

ਯੋ ਯੋ ਹਨੀ ਸਿੰਘ ਬਾਰੇ: ਯੋ ਯੋ ਹਨੀ ਸਿੰਘ ਇੱਕ ਮਸ਼ਹੂਰ ਗਾਇਕ-ਰੈਪਰ ਹੈ, ਇਸ ਗਾਇਕ ਨੇ ਮੰਨੋਰੰਜਨ ਜਗਤ ਨੂੰ 'ਦੇਸੀ ਕਲਾਕਾਰ', 'ਸੁਭਾ ਹੋਨੇ ਨਾ ਦੇ', 'ਛਮਕ ਛੱਲੋ' ਅਤੇ 'ਲੁੰਗੀ ਡਾਂਸ' ਵਰਗੇ ਕਈ ਹਿੱਟ ਗੀਤ ਦਿੱਤੇ ਹਨ। ਹਾਲਾਂਕਿ ਸਫਲਤਾ ਦੀਆਂ ਬੁਲੰਦੀਆਂ 'ਤੇ ਪਹੁੰਚਣ ਵਾਲੇ ਇਸ ਸਟਾਰ ਰੈਪਰ ਦੀ ਜ਼ਿੰਦਗੀ 'ਚ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਹ ਸ਼ਰਾਬ ਦਾ ਆਦੀ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਸੰਗੀਤ ਦੀ ਦੁਨੀਆ ਤੋਂ ਬ੍ਰੇਕ ਲੈਣਾ ਪਿਆ ਸੀ। ਹਾਲਾਂਕਿ ਮੁਸ਼ਕਲਾਂ ਨੂੰ ਪਾਰ ਕਰਦੇ ਹੋਏ ਹਨੀ ਸਿੰਘ ਨੇ ਸ਼ਾਨਦਾਰ ਵਾਪਸੀ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.