ਫ਼ਰੀਦਕੋਟ: ਪੰਜਾਬੀ ਗਾਇਕੀ ਦੇ ਖੇਤਰ ਵਿਚ ਵਿਲੱਖਣ ਮੁਕਾਮ ਹਾਸਿਲ ਕਰ ਚੁੱਕੇ ਗਾਇਕ ਹਰਦੀਪ ਗਿੱਲ ਵੱਲੋਂ ਆਪਣੇ ਨਵੇਂ ਗੀਤ ਕੋਕਾ ਦਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਜਿਸ ਨੂੰ ਜਲਦ ਹੀ ਵੱਖ ਵੱਖ ਸੰਗੀਤਕ ਪਲੇਟਫ਼ਾਰਮਜ਼ ਤੇ ਰਿਲੀਜ਼ ਕੀਤਾ ਜਾਵੇਗਾ।
ਗਾਇਕ ਹਰਦੀਪ ਵੱਲੋਂ ਗਾਏ ਗੀਤ: ਉਨ੍ਹਾਂ ਦੇ ਗਾਏ ਬਹੁਤ ਸਾਰੇ ਗੀਤਾਂ ਨੇ ਪੰਜਾਬੀਅਤ ਦਾ ਰੁਤਬਾ ਦੇਸ਼, ਵਿਦੇਸ਼ ਵਿਚ ਹੋਰ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਜਿੰਨ੍ਹਾਂ ਵਿਚ ਹਾਣੀਆਂ ਵੇ ਹਾਣੀਆਂ, ਇਕ ਜੱਟੀ ਮਜ਼ਾਜਾ ਪੱਟੀ, ਤੇਰੇ ਇਸ਼ਕ ਨਚਾਇਆ, ਠਹਿਰੋ ਨੀਂ ਠਹਿਰੋ ਦਿਲ ਡੋਲ ਗਿਆ, ਪਿੱਛੇ ਰੋਂਦਾ ਯਾਰ, ਨਿੰਮਾ ਨਿੰਮਾ ਬੁੱਲੀਆਂ, ਇਕ ਕੁੜ੍ਹੀ ਆਦਿ ਅਣਗਿਣਤ ਗੀਤ ਸ਼ਾਮਿਲ ਰਹੇ ਹਨ। ਗਾਇਕ ਹਰਦੀਪ ਦੇਸ਼, ਵਿਦੇਸ਼ ਵਿਖੇ ਹੋਏ ਕਈ ਸੱਭਿਆਚਾਰਕ ਸਾਲਾਨਾਂ ਪ੍ਰੋਗਰਾਮਾਂ ਦੀ ਸ਼ਾਨ ਰਹੇ ਹਨ। ਉਨ੍ਹਾਂ ਦੀ ਹਾਜ਼ਿਰੀ ਬਿਨ੍ਹਾਂ ਸੱਭਿਆਚਾਰਕ ਮੇਲੇ ਬੇ-ਰੋਣਕੇ ਮੰਨੇ ਜਾਂਦੇ ਹਨ।
ਗਾਇਕ ਹਰਦੀਪ ਦੇ ਗੀਤ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੀਤੇ ਜਾਂਦੇ ਪਸੰਦ: ਸ਼ਹਿਰ ਪਟਿਆਲਾ ਨਾਲ ਸਬੰਧ ਰੱਖਦੇ ਗਾਇਕ ਹਰਦੀਪ ਨੇ ਚੰਗਾ ਗਾਉਣ ਨੂੰ ਤਰਜ਼ੀਹ ਦਿੱਤੀ ਹੈ। ਉਨ੍ਹਾਂ ਦੇ ਗੀਤਾਂ ਅਤੇ ਗਾਇਕੀ ਨੂੰ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਸੰਦ ਕੀਤਾ ਜਾਂਦਾ ਹੈ। ਰਿਲੀਜ਼ ਹੋਣ ਜਾ ਰਹੇ ਆਪਣੇ ਨਵੇਂ ਗੀਤ ਕੋਕਾ ਬਾਰੇ ਗਾਇਕ ਹਰਦੀਪ ਨੇ ਦੱਸਿਆ ਕਿ ਉਹ ਜਲਦ ਹੀ ਆਪਣੇ ਇਕ ਬਹੁਤ ਹੀ ਕਰੀਬੀ ਦੋਸਤ ਅਤੇ ਮਸ਼ਹੂਰ ਗਾਇਕ ਗੁਰਦਾਸ ਮਾਨ ਨਾਲ ਮਿਲ ਕੇ ਪੰਜਾਬੀਅਤ ਕਦਰਾਂ ਕੀਮਤਾਂ ਅਤੇ ਪੁਰਾਤਨ ਵਿਰਸੇ ਦੀਆਂ ਸਾਂਝਾ ਪਾਉਂਦੇ ਗੀਤ ਦਰਸ਼ਕਾਂ ਦੀ ਝੋਲੀ ਪਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਉਹ ਪੰਜਾਬੀ ਗਾਇਕੀ ਦੇ ਖੇਤਰ ਵਿਚ ਸਾਫ਼ ਸੁੱਥਰੇ ਅਤੇ ਪਰਿਵਾਰਿਕ ਗੀਤ ਗਾਉਣ ਵਾਲੇ ਗਾਇਕ ਵਜੋਂ ਜਾਂਣੇ ਜਾਂਦੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਦੀ ਗਾਇਕੀ ਉਨਾਂ ਦੀ ਪਹਿਲਕਦਮੀ ਰਹੇਗੀ।
- Film Behisab Pyar: ਛੋਟੇ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਅਦਾਕਾਰਾ ਅਮਨਦੀਪ ਕੌਰ ਹੁਣ ਫ਼ਿਲਮ ਬੇਹਿਸਾਬ ਪਿਆਰ ’ਚ ਆਵੇਗੀ ਨਜ਼ਰ
- The Kerala Story Collection Day 1: 'ਦਿ ਕੇਰਲ ਸਟੋਰੀ' ਦੀ ਬਾਕਸ ਆਫਿਸ 'ਤੇ ਸ਼ਾਨਦਾਰ ਓਪਨਿੰਗ, ਪਹਿਲੇ ਦਿਨ ਕਮਾਏ ਇੰਨੇ ਕਰੋੜ
- Diljit Dosanjh: ਫਿਲਮ 'ਜੋੜੀ' ਦੇ ਰਿਲੀਜ਼ 'ਤੇ ਲੱਗੀ ਰੋਕ ਕਾਰਨ ਦਿਲਜੀਤ ਨੇ ਮੰਗੀ ਪ੍ਰਸ਼ੰਸਕਾਂ ਤੋਂ ਮੁਆਫੀ, ਸਾਂਝੀ ਕੀਤੀ ਪੋਸਟ
ਇਨ੍ਹਾਂ ਸਿਤਾਰਿਆਂ ਵੱਲੋਂ ਰਿਲੀਜ਼ ਕੀਤਾ ਗਿਆ ਪੋਸਟਰ: ਪੋਸਟਰ ਰੀਲੀਜ਼ ਕਰਦੇ ਸਮੇਂ ਇਸ ਸਮਾਗਮ ਵਿੱਚ ਕਈ ਸਿਤਾਰਿਆਂ ਨੇ ਸ਼ਮੂਲੀਅਤ ਕੀਤੀ। ਹੈਪੀ ਨਾਗਰਾ, ਭੁਪਿੰਦਰ ਸਿੰਘ ਆਈ.ਏ.ਐਸ, ਰਣਜੀਤ ਰਾਣਾ ਜਗਤਪੁਰਾ, ਗੀਤ ਦੇ ਸੰਗੀਤ ਨਿਰਦੇਸ਼ਕ ਕੇ ਬੀਟਸ, ਪ੍ਰਸਿੱਧ ਲੇਖਕ ਹਰਪ੍ਰੀਤ ਸਿੰਘ ਸੇਖੋਂ, ਪ੍ਰਸਿੱਧ ਕਾਮੇਡੀ ਕਲਾਕਾਰ ਬਾਲ ਮੁਕੰਦ ਸ਼ਰਮਾ, ਦਰਸ਼ਨ ਔਲਖ ਵੱਲੋਂ ਪੋਸਟਰ ਰਿਲੀਜ਼ ਕੀਤਾ ਗਿਆ।