ETV Bharat / entertainment

ਅੱਜ ਰਿਲੀਜ਼ ਹੋਵੇਗੀ ਪੰਜਾਬੀ ਲਘੂ ਫਿਲਮ ‘ਰੇਸ ਦਾ ਘੌੜਾ’, ਸਰਵਜੀਤ ਖੇੜਾ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ - ਲਘੂ ਫਿਲਮ

ਆਉਣ ਵਾਲੀ ਲਘੂ ਫਿਲਮ ‘ਰੇਸ ਦਾ ਘੌੜਾ’ ਅੱਜ 13 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਦਾ ਨਿਰਦੇਸ਼ਨ ਸਰਵਜੀਤ ਖੇੜਾ ਨੇ ਕੀਤਾ ਹੈ।

Race Da Ghoda
Race Da Ghoda
author img

By

Published : Jul 13, 2023, 11:52 AM IST

ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਉਦਯੋਗ ’ਚ ਪਿਛਲੇ ਲੰਮੇਂ ਸਮੇਂ ਤੋਂ ਕਾਰਜਸ਼ੀਲ ਅਤੇ ਕਈ ਅਰਥ-ਭਰਪੂਰ ਲਘੂ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸਰਵਜੀਤ ਖੇੜਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨਾਂ ਦੀ ਨਵੀਂ ਫਿਲਮ ‘ਰੇਸ ਦਾ ਘੌੜਾ’ ਅੱਜ ਪੀਟੀਸੀ ਬਾਕਸ ਆਫ਼ਿਸ 'ਤੇ ਆਨ ਸਟਰੀਮ ਹੋਣ ਜਾ ਰਹੀ ਹੈ, ਜਿਸ ਵਿਚ ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ ਨਾਲ ਜੁੜੇ ਕਈ ਨਾਮਵਰ ਐਕਟਰਜ਼ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।

ਲੇਖਕ-ਨਿਰਦੇਸ਼ਕ ਦੇ ਤੌਰ ਹਰ ਫਿਲਮ ਦੁਆਰਾ ਕੁਝ ਨਾ ਕੁਝ ਅਲਹਦਾ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਬਾਕਮਾਲ ਫਿਲਮਕਾਰ ਹਾਲ ਹੀ ਵਿਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ ‘ਕ੍ਰਿਮਿਨਲ’ ਦਾ ਵੀ ਲੇਖਕ ਦੇ ਤੌਰ 'ਤੇ ਹਿੱਸਾ ਰਹੇ ਹਨ। ਇਸ ਤੋਂ ਇਲਾਵਾ ਉਨਾਂ ਦੀਆਂ ਬਤੌਰ ਨਿਰਦੇਸ਼ਕ ਵੱਖ-ਵੱਖ ਪਲੇਟਫ਼ਾਰਮਜ਼ ਲਈ ਨਿਰਦੇਸ਼ਿਤ ਜਾ ਚੁੱਕੀਆਂ ਫਿਲਮਾਂ ਵਿਚ ‘ਲਾਈਫ਼ ਕੈਬ’, ‘ਇਟ ਇਜ ਮਾਈ ਫ਼ਾਲਟ’, ‘ਤਿਆਗ’, ‘ਵਰਕ ਪਰਮਿਟ’ ਅਤੇ ਸੋਨਪ੍ਰੀਤ ਜਵੰਦਾ ਸਟਾਰਰ ‘ਪੂਰੇ ਅਧੂਰੇ’ ਆਦਿ ਸ਼ਾਮਿਲ ਰਹੀਆਂ ਹਨ।

ਇੰਨ੍ਹੀਂ ਦਿਨੀਂ ਆਪਣੀ ਪਹਿਲੀ ਲਘੂ ਹਿੰਦੀ ਫਿਲਮ 'ਸ਼ੇਡਜ਼' ਦੀ ਸੰਪੂਰਨਤਾ ਨੂੰ ਆਖ਼ਰੀ ਛੋਹਾ ਦੇ ਰਹੇ ਨਿਰਦੇਸ਼ਕ ਖੇੜਾ ਅਨੁਸਾਰ ਉਨਾਂ ਦੀ ਰਿਲੀਜ਼ ਹੋ ਰਹੀ ਫਿਲਮ 'ਰੇਸ ਦਾ ਘੌੜਾ' ਇਕ ਬਹੁਤ ਹੀ ਪਰਿਵਾਰਿਕ ਅਤੇ ਇਮੋਸ਼ਨਲ ਕਹਾਣੀ ਦੁਆਲੇ ਆਧਾਰਿਤ ਹੈ, ਜੋ ਕੁਝ ਕਰ ਗੁਜ਼ਰਨ ਦਾ ਖ਼ੁਆਬ ਰੱਖਦੇ ਨੌਜਵਾਨਾਂ ਅਤੇ ਉਨਾਂ ਲਈ ਕੁਝ ਵੱਖਰੇ ਖ਼ੁਆਬ ਸੰਜੋਕੇ ਰੱਖਣ ਵਾਲੇ ਮਾਪਿਆਂ ਦੁਆਲੇ ਕੇਂਦਰਿਤ ਹੈ, ਜੋ ਉਨ੍ਹਾਂ ਨੌਜਵਾਨੀ ਵਲਵਲਿਆਂ ਦਾ ਪ੍ਰਗਟਾਵਾ ਕਰੇਗੀ, ਜਿੰਨ੍ਹਾਂ ਦੁਆਰਾ ਕੁਝ ਨੌਜਵਾਨਾਂ ਨੂੰ ਲੱਗਦਾ ਹੈ ਕਿ ਮਾਪੇ ਉਨਾਂ ਦੀ ਸੋਚ ਨੂੰ ਉਤਸ਼ਾਹ ਦੇਣ ਦੀ ਬਜਾਏ ਆਪਣੀ ਮਰਜ਼ੀ ਉਨਾਂ 'ਤੇ ਥੋਪਨ ਦੀ ਕੋਸਿਸ਼ ਕਰ ਰਹੇ।

ਆਪਣੀ ਫਿਲਮ ‘ਲਾਈਫ਼ ਕੈਬ’ ਲਈ ਬੈਸਟ ਫਿਲਮ ਦਾ ਖ਼ਿਤਾਬ ਆਪਣੀ ਝੋਲੀ ਪਵਾ ਚੁੱਕੇ ਇਹ ਬਹੁਮੁੱਖੀ ਪ੍ਰਤਿਭਾ ਧਨੀ ਨੌਜਵਾਨ ਗੀਤਕਾਰ ਦੇ ਰੂਪ ਵਿਚ ‘ਗਵਾ ਬੈਠੇ’ ਆਦਿ ਜਿਹੇ ਆਪਣੇ ਕਈ ਭਾਵਪੂਰਨ ਗੀਤ ਸਰੋਤਿਆਂ, ਦਰਸ਼ਕਾਂ ਸਨਮੁੱਖ ਕਰ ਚੁੱਕੇ ਨਿਰਦੇਸ਼ਕ ਖੇੜਾ ਦੱਸਦੇ ਹਨ ਕਿ ‘‘ਫਿਲਮਮੇਕਰ ਦੇ ਤੌਰ 'ਤੇ ਵੱਖੋ ਵੱਖਰੇ ਕੰਟੈਂਟ ਆਧਾਰਿਤ ਅਜਿਹੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਿੰਨਾਂ ਦਾ ਅਸਰ ਲੰਮੇਂ ਸਮੇਂ ਤੱਕ ਦਰਸ਼ਕਾਂ ਦੇ ਜਹਿਨ ’ਚ ਤਾਜ਼ਾ ਰਹੇ।

ਉਨ੍ਹਾਂ ਦੱਸਿਆ ਕਿ ਗਲੋਬਲ ਹੋ ਰਹੇ ਪੰਜਾਬੀ ਸਿਨੇਮਾ ਨੂੰ ਕਹਾਣੀਸਾਰ ਪੱਖੋਂ ਲੀਕ ਤੋਂ ਹਟਦਿਆਂ ਹੋਰ ਨਿਵੇਕਲਾ ਮੁਹਾਂਦਰਾ ਦਿੱਤੇ ਜਾਣਾ ਅਜੋਕੇ ਸਮੇਂ ਦੀ ਅਹਿਮ ਲੋੜ੍ਹ ਹੈ ਤਾਂ ਕਿ ਪੰਜਾਬ ਹੀ ਨਹੀਂ, ਬਲਕਿ ਦੇਸ਼ ਦੇ ਹਰ ਸੂਬੇ ਤੋਂ ਲੈ ਕੇ ਦੁਨੀਆਭਰ ਵਿਚ ਵਸੇਂਦੇ ਸਿਨੇਮਾ ਦਰਸ਼ਕ ਚਾਹੇ ਉਹ ਕਿਸੇ ਵੀ ਭਾਸ਼ਾ ਨਾਲ ਸੰਬੰਧਤ ਕਿਉਂ ਕਿ ਹੋਣ, ਇਸ ਨਾਲ ਜੁੜਾਵ ਮਹਿਸੂਸ ਕਰ ਸਕਣ।

ਉਨ੍ਹਾਂ ਕਿਹਾ ਕਿ ਮਾਣ ਵਾਲੀ ਗੱਲ ਹੈ ਕਿ ਬਾਲੀਵੁੱਡ ਅਤੇ ਸਾਊਥ ਵਾਂਗ ਇਸ ਸਿਨੇਮਾ ਵਿਚ ਵੀ ਐਕਸਪੈਰੀਮੈਂਟਲ, ਸੱਚੀਆਂ ਸਟੋਰੀਆਂ ਅਤੇ ਬਾਇਓਗ੍ਰਾਫਰੀ ਆਧਾਰਿਤ ਫਿਲਮਾਂ ਸਾਹਮਣੇ ਲਿਆਉਣ ਲਈ ਕਈ ਨਿਰਦੇਸ਼ਕ ਪਹਿਲਕਦਮੀ ਕਰਨ ਵੱਲ ਜੁਟੇ ਹਨ, ਜਿੰਨ੍ਹਾਂ ਵਿਚੋਂ ਉਹ ਵੀ ਇਕ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.