ਚੰਡੀਗੜ੍ਹ: ਪੰਜਾਬ ਦਾ ਉਹ ਸਿਤਾਰਾ ਜਿਸ ਨੇ ਛੋਟੀ ਉਮਰ ਵਿੱਚ ਹੀ ਬਹੁਤ ਨਾਮ ਕਮਾਇਆ ਸੀ। ਜਿਸ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਕੱਲ੍ਹ ਤੋਂ ਲੈ ਕੇ ਅੱਜ ਤੱਕ ਸਿਆਸਤਦਾਨਾਂ ਵੱਲੋਂ ਲਗਾਤਾਰ ਹੀ ਪੰਜਾਬ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਪੰਜਾਬ ਦੀ ਨੌਜਵਾਨ ਪੀੜੀ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਕਿਸੇ ਸਮੇਂ ਸਿੱਧੂ ਨਾਲ ਵਿਵਾਦ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਸਿੱਧੂ ਦੇ ਪ੍ਰਸ਼ੰਸਕ ਟ੍ਰੋਲ ਕਰ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਨਸੀਬ ਹੈ। ਨਸੀਬ ਇੱਕ ਪੰਜਾਬੀ ਹਿਪ-ਹੌਪ ਕਲਾਕਾਰ ਅਤੇ ਪੰਜਾਬੀ ਸੰਗੀਤ ਨਾਲ ਜੁੜਿਆ ਗੀਤਕਾਰ ਹੈ। ਉਸਦਾ ਜਨਮ 1996 ਵਿੱਚ ਹੋਇਆ ਸੀ ਅਤੇ ਉਸਦਾ ਜਨਮ ਸਥਾਨ ਪਟਿਆਲਾ ਹੈ। ਨਸੀਬ ਦਾ ਅਸਲੀ ਨਾਮ ਬਿਕਰਮ ਸਿੰਘ ਧਾਲੀਵਾਲ ਹੈ।
ਤੁਹਾਨੂੰ ਦੱਸ ਦਈਏ ਕਿ ਨਸੀਬ ਅਤੇ ਸਿੱਧੂ ਮੂਸੇਵਾਲਾ ਵਿੱਚ ਗੀਤ ਲੈਵਲਜ਼ ਨੂੰ ਲੈ ਕੇ ਵਿਵਾਦ ਪੈਂਦਾ ਹੋ ਗਿਆ ਸੀ। ਜਿਸ ਨੂੰ ਲੈ ਕੇ ਸਿੱਧੂ ਦੇ ਪ੍ਰਸ਼ੰਸਕ ਹੁਣ ਨਸੀਬ ਨੂੰ ਬੋਲ ਰਹੇ ਹਨ ਕਿ ਸਿੱਧੂ ਦੀ ਮੌਤ ਉਤੇ ਤੁਸੀਂ ਤਾਂ ਖੁਸ਼ ਹੋਵੋਗੇ?
- " class="align-text-top noRightClick twitterSection" data="
">
ਇਹਨਾਂ ਨੂੰ ਨਸੀਬ ਨੇ ਜੁਆਬ ਦਿੱਤਾ ਅਤੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ। ਨਸੀਬ ਨੇ ਕਿਹਾ ਕਿ 'ਕਿਸੇ ਮਾਂ ਦਾ ਪੁੱਤਰ ਚਲਾ ਗਿਆ, ਇੱਕ ਗਾਇਕ ਦੀ ਮੌਤ ਹੋ ਗਈ, ਇਨਸਾਨੀਅਤ ਮਾਰੀ ਗਈ... ਮੈਂ ਕਿਵੇਂ ਖੁਸ਼ ਹੋ ਸਕਦਾ, ਇਹ ਮੇਰੇ ਲਈ ਕਿਵੇਂ ਖੁਸ਼ੀ ਦੀ ਗੱਲ ਆ...ਆਪਾਂ ਨੂੰ ਕਿਸੇ ਨੂੰ ਚੰਗਾ ਬੁਰਾ ਨਹੀਂ ਬੋਲਣਾ ਚਾਹੀਦਾ ਸਗੋਂ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ।'
ਇਹ ਵੀ ਪੜ੍ਹੋ:ਇਥੇ ਸੁਣੋ ਸਿੱਧੂ ਦੇ ਉਹ ਗੀਤ ਜਿਹਨਾਂ ਨੇ ਉਸ ਨੂੰ ਪ੍ਰਸਿੱਧ ਕੀਤਾ...
ਇਹ ਵੀ ਪੜ੍ਹੋ:ਸੁਣੋ, ਸਿੱਧੂ ਮੂਸੇਵਾਲਾ ’ਤੇ ਹੋਈ ਤਾਬੜ ਤੋੜ ਫਾਇਰਿੰਗ ਦੀ ਆਵਾਜ਼