ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਵੱਧਦੀ ਗਲੋਬਲ ਪ੍ਰਸ਼ੰਸਾ ਨੂੰ ਚਾਰ ਚੰਨ ਲਾਉਣ ਲਈ ਕਵੀ ਰਾਜ਼ ਦੀ ਫਿਲਮ ਸਰਾਭਾ ਆਪਣਾ ਯੋਗਦਾਨ ਪਾਉਣ ਜਾ ਰਹੀ ਹੈ ਕਿਉਂਕਿ ਫਿਲਮ 'ਸਰਾਭਾ' ਇੱਕ ਇਤਿਹਾਸ ਰਚਨ ਦੇ ਕਿਨਾਰੇ ਉਤੇ ਖੜ੍ਹੀ ਹੈ, ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਨਿਰਦੇਸ਼ਕ ਕਵੀ ਰਾਜ਼ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ। ਨਿਰਦੇਸ਼ਕ ਨੇ ਦੱਸਿਆ ਹੈ ਕਿ ਸਰਾਭਾ ਯੂਐੱਸਏ ਦੇ 72 ਥੀਏਟਰਜ਼ ਸਕ੍ਰੀਨਾਂ 'ਤੇ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਬਣੇਗੀ।
ਨਿਰਦੇਸ਼ਕ ਕਵੀ ਰਾਜ਼ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਸਰਾਭਾ ਅਮਰੀਕਾ ਵਿੱਚ 72 ਥੀਏਟਰਾਂ ਨੂੰ ਬੁੱਕ ਕਰਨ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ। ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਇਸ ਸ਼ੁੱਕਰਵਾਰ 3 ਨਵੰਬਰ 2023 ਨੂੰ ਰਿਲੀਜ਼ ਹੋ ਰਹੀ ਹੈ, ਲੇਖਕ ਅਤੇ ਨਿਰਦੇਸ਼ਕ ਕਵੀ ਰਾਜ਼।' ਇਸ ਤੋਂ ਇਲਾਵਾ ਨਿਰਦੇਸ਼ਕ ਨੇ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ ਉਤੇ ਲਿਖਿਆ ਸੀ ਕਿ ਫਿਲਮ ਸਰਾਭਾ ਨੇ ਰਚਿਆ ਇਤਿਹਾਸ...ਅਮਰੀਕਾ ਦੇ 72 ਸਿਨੇਮਾਘਰਾਂ ਵਿੱਚ ਲੱਗਣ ਵਾਲੀ ਪਹਿਲੀ ਪੰਜਾਬੀ ਫਿਲਮ ਬਣ ਗਈ ਹੈ।
- Film Sarabha Poster Out: ਕਵੀ ਰਾਜ਼ ਦੀ ਪੰਜਾਬੀ ਫਿਲਮ 'ਸਰਾਭਾ' ਦਾ ਰਿਲੀਜ਼ ਹੋਇਆ ਪੋਸਟਰ, ਫਿਲਮ ਇਸ ਦਿਨ ਹੋਵੇਗੀ ਰਿਲੀਜ਼
- Punjabi Movies November 2023: 'ਪਰਿੰਦਾ ਪਾਰ ਗਿਆ' ਤੋਂ ਲੈ ਕੇ 'ਸਰਾਭਾ' ਤੱਕ, ਇਸ ਨਵੰਬਰ ਰਿਲੀਜ਼ ਹੋਣਗੀਆਂ ਇਹ ਧਮਾਕੇਦਾਰ ਫਿਲਮਾਂ
- Ludhiana News : ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਅਧਾਰਿਤ ਫਿਲਮ ਦੀ ਸਟਾਰ ਕਾਸਟ ਪੁੱਜੀ ਲੁਧਿਆਣਾ ਦੇ ਪਿੰਡ ਸਰਾਭਾ, ਤਿੰਨ ਤਰੀਕ ਨੂੰ ਹੋਵੇਗੀ ਰਿਲੀਜ਼
- Singer Jasbir Jassi: ਲੰਮੇਂ ਸਮੇਂ ਬਾਅਦ ਇਸ ਫਿਲਮ ਨਾਲ ਬਤੌਰ ਅਦਾਕਾਰ ਸ਼ਾਨਦਾਰ ਵਾਪਸੀ ਕਰਨਗੇ ਗਾਇਕ ਜਸਬੀਰ ਜੱਸੀ, ਜਲਦ ਹੋਵੇਗੀ ਰਿਲੀਜ਼
ਲੇਖਕ ਕਵੀ ਰਾਜ਼ ਦੀ ਇਹ ਫਿਲਮ ਲੁਧਿਆਣੇ ਦੇ ਪਿੰਡ ਸਰਾਭਾ ਦੇ ਇੱਕ ਨੌਜਵਾਨ ਯਾਨੀ ਕਿ ਕਰਤਾਰ ਸਿੰਘ ਸਰਾਭਾ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ, ਸਰਾਭਾ ਗਦਰ ਲਹਿਰ ਦੀ ਨੀਂਹ ਦੇ ਪਿੱਛੇ ਦੀ ਤਾਕਤ ਸੀ, ਜਿਸਨੇ ਅਜ਼ਾਦੀ ਦੇ ਸੰਘਰਸ਼ ਦੀ ਅੱਗ ਨੂੰ ਭੜਕਾਇਆ ਸੀ, ਜਿਸ ਨੇ ਬ੍ਰਿਟਿਸ਼ ਸਾਮਰਾਜ ਵਿੱਚ ਅਜਿਹੀ ਹਲਚਲ ਮਚਾਈ ਸੀ ਕਿ ਸਰਾਭਾ ਨੂੰ ਨਵੰਬਰ 1915 ਵਿੱਚ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ, ਜਦੋਂ ਉਹ ਸਿਰਫ਼ 19 ਸਾਲ ਦਾ ਸੀ।
ਅਜਿਹੇ ਕ੍ਰਾਂਤੀਕਾਰੀ ਦੇ ਜੀਵਨ ਨੂੰ ਸਿਲਵਰ ਸਕ੍ਰੀਨ ਉਤੇ ਦਿਖਾਉਣਾ ਸੱਚ ਵਿੱਚ ਹੀ ਇੱਕ ਸਰਾਹਿਆ ਜਾਣ ਵਾਲਾ ਕੰਮ ਹੈ, ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਕਵੀ ਰਾਜ਼ ਹਨ। ਫਿਲਮ ਵਿੱਚ ਇਸ ਕ੍ਰਾਂਤੀਕਾਰੀ ਵਿਅਕਤੀ ਦਾ ਕਿਰਦਾਰ ਜਪਤੇਜ ਸਿੰਘ ਦੁਆਰਾ ਨਿਭਾਇਆ ਗਿਆ ਹੈ, ਇਸ ਤੋਂ ਇਲਾਵਾ ਫਿਲਮ ਵਿੱਚ ਮਲਕੀਤ ਰੌਣੀ, ਮਲਕੀਤ ਮੀਤ, ਗੁਰਪ੍ਰੀਤ ਰਟੌਲ, ਜਸਪਿੰਦਰ ਚੀਮਾ, ਰਾਜ ਸਿੰਘ ਸਿੱਧੂ, ਮੁਕਲ ਦੇਵ ਆਦਿ ਮੰਝੇ ਹੋਏ ਚਿਹਰੇ ਨਜ਼ਰ ਆਉਣਗੇ।