ETV Bharat / entertainment

ਬਾਲੀਵੁੱਡ 'ਚ ਨਵੀਂ ਪਾਰੀ ਵੱਲ ਵਧਿਆ ਇਹ ਪੰਜਾਬੀ ਅਦਾਕਾਰ, ਇਸ ਫਿਲਮ 'ਚ ਆਵੇਗਾ ਨਜ਼ਰ - bollywood news in punjabi

Minar Malhotra Bollywood Film: ਮਿਨਾਰ ਮਲਹੋਤਰਾ ਬਾਲੀਵੁੱਡ ਦੀ ਨਵੀਂ ਫਿਲਮ ਦਾ ਪ੍ਰਭਾਵੀ ਹਿੱਸਾ ਬਣ ਗਏ ਹਨ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

Punjabi actor Minar Malhotra
Punjabi actor Minar Malhotra
author img

By ETV Bharat Entertainment Team

Published : Jan 2, 2024, 4:47 PM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫਲ ਰਿਹਾ ਹੈ ਮਿਨਾਰ ਮਲਹੋਤਰਾ, ਜੋ ਹੁਣ ਆਪਣੀ ਪਲੇਠੀ ਹਿੰਦੀ ਫਿਲਮ ਈਵਾਰਾ' ਨਾਲ ਬਾਲੀਵੁੱਡ 'ਚ ਇੱਕ ਨਵੀਂ ਪਾਰੀ ਵੱਲ ਵਧਣ ਜਾ ਰਿਹਾ ਹੈ, ਜਿਸ ਦੀ ਇਹ ਫਿਲਮ ਆਪਣੇ ਅਹਿਮ ਸ਼ੁਰੂਆਤੀ ਸ਼ੂਟਿੰਗ ਪੜ੍ਹਾਅ ਵੱਲ ਵੱਧ ਚੁੱਕੀ ਹੈ।

'ਸਿਨੇਮਲੈਨਸ ਮੋਸ਼ਨ ਪਿਕਚਰਜ਼' ਅਤੇ 'ਬੋਰਨ ਅਗੇਨ ਪ੍ਰੋਡੋਕਸ਼ਨ' ਦੇ ਬੈਨਰਜ਼ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਹੇਸ਼ ਕਪੂਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਮਹੱਤਵਪੂਰਨ ਹਿੰਦੀ ਫਿਲਮ ਪ੍ਰੋਜੈਕਟਸ ਦਾ ਪ੍ਰਭਾਵੀ ਹਿੱਸਾ ਰਹੇ ਹਨ।

ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਫਿਲਮਬੱਧ ਕੀਤੀ ਜਾਣ ਵਾਲੀ ਉਕਤ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਦਾਕਾਰ ਮਿਨਾਰ ਮਲਹੋਤਰਾ, ਜਿੰਨ੍ਹਾਂ ਆਪਣੇ ਮਨ ਦੀਆਂ ਖੁਸ਼ੀ ਭਰੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪ੍ਰਮਾਤਮਾ ਵੱਲੋਂ ਨਵੇਂ ਸਾਲ ਦੇ ਤੋਹਫੇ ਵਜੋਂ ਉਸਦੀ ਝੋਲੀ ਪਾਈ ਗਈ ਹੈ ਇਹ ਫਿਲਮ, ਜਿਸ ਵਿੱਚ ਹਿੰਦੀ ਫਿਲਮ ਜਗਤ ਦੇ ਮੰਝੇ ਹੋਏ ਕਈ ਐਕਟਰਜ਼ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ, ਜਿੰਨਾਂ ਵਿੱਚ ਟੀਕੂ ਤਲਸਾਨੀਆ ਤੋਂ ਇਲਾਵਾ ਰਸ਼ਮੀ ਦੇਸਾਈ, ਗੌਰੀ ਪ੍ਰਧਾਨ ਆਦਿ ਵੀ ਸ਼ੁਮਾਰ ਹਨ, ਜੋ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਉੱਚ-ਕੋਟੀ ਵੱਕਾਰ ਸਥਾਪਿਤ ਕਰ ਚੁੱਕੇ ਹਨ।

ਮੂਲ ਰੂਪ ਵਿੱਚ ਪੰਜਾਬ ਅਤੇ ਅੱਜਕੱਲ੍ਹ ਕੈਨੇਡਾ ਵਸੇਂਦੇ ਇਸ ਹੋਣਹਾਰ ਅਦਾਕਾਰ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਅੱਗੇ ਕਿਹਾ ਕਿ ਪਹਿਲੀ ਹੀ ਹਿੰਦੀ ਫਿਲਮ ਵਿੱਚ ਦਿੱਗਜ ਐਕਟਰਜ਼ ਨਾਲ ਲੀਡਿੰਗ ਕਿਰਦਾਰ ਅਦਾ ਕਰਨਾ ਉਸ ਲਈ ਬਹੁਤ ਹੀ ਖੁਸ਼ਕਿਸਮਤੀ ਅਤੇ ਮਾਣ ਵਾਲੀ ਗੱਲ ਹੈ, ਜਿਸ ਨਾਲ ਸਿਨੇਮਾ ਖੇਤਰ ਵਿੱਚ ਕੁਝ ਨਿਵੇਕਲਾ ਕਰ ਗੁਜ਼ਰਣ ਦੇ ਸੁਫ਼ਨਿਆਂ ਦੀ ਤਾਬੀਰ ਹੋਣ ਜਾ ਰਹੀ ਹੈ।

ਹਾਲ ਵਿੱਚ ਸਾਹਮਣੇ ਆਏ ਆਪਣੇ ਕੁਝ ਮਿਊਜ਼ਿਕ ਵੀਡੀਓਜ਼ ਅਤੇ ਲਘੂ ਫਿਲਮਾਂ ਆਦਿ ਨਾਲ ਲਗਾਤਾਰ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਇਸ ਪ੍ਰਤਿਭਾਸ਼ਾਲੀ ਅਦਾਕਾਰ ਨੇ ਬਹੁਤ ਥੋੜੇ ਜਿਹੇ ਸਮੇਂ ਵਿੱਚ ਆਪਣੀ ਚੋਖੀ ਭੱਲ ਸਿਨੇਮਾ ਗਲਿਅਰਿਆਂ ਵਿਚ ਹਾਸਿਲ ਕਰ ਲਈ ਹੈ, ਜਿਸ ਵੱਲੋਂ ਹਾਲੀਆ ਸਮੇਂ ਕੀਤੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ ਬਿੰਨੂ ਢਿੱਲੋਂ ਸਟਾਰਰ 'ਦੁੱਲਾ ਭੱਟੀ', 'ਰੱਬ ਰਾਖਾ', 'ਰਾਹਦਾਰੀਆਂ', 'ਵੀਰਿਆ' ਆਦਿ ਸ਼ਾਮਿਲ ਰਹੀਆਂ ਹਨ।

ਆਪਣੇ ਆਗਾਮੀ ਪ੍ਰੋਜੈਕਟਸ ਬਾਰੇ ਗੱਲ ਕਰਦਿਆਂ ਇਸ ਬਾਕਮਾਲ ਅਦਾਕਾਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਦਾ ਵੀ ਹਿੱਸਾ ਬਣਨ ਜਾ ਰਿਹਾ ਹੈ, ਜਿੰਨਾਂ ਵਿੱਚ ਉਸ ਦੀ ਅਦਾਕਾਰੀ ਦੇ ਹੋਰ ਵੱਖੋ-ਵੱਖਰੇ ਸ਼ੇਡਜ਼ ਦਰਸ਼ਕ ਵੇਖ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.