ਨਵੀਂ ਦਿੱਲੀ: ਬਾਲੀਵੁੱਡ ਦੀ 'ਦੇਸੀ ਗਰਲ' ਅਦਾਕਾਰਾ ਪ੍ਰਿਯੰਕਾ ਚੋਪੜਾ ਆਪਣੀ ਭੈਣ ਪਰਿਣੀਤੀ ਚੋਪੜਾ ਦੀ ਮੰਗਣੀ 'ਚ ਸ਼ਾਮਲ ਹੋਈ। ਸਮਾਰੋਹ ਤੋਂ ਬਾਅਦ ਪ੍ਰਿਯੰਕਾ ਨਵੇਂ ਵਿਆਹੇ ਜੋੜੇ ਦੇ ਵਿਆਹ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆਈ। ਕਈ ਮੀਡੀਆ ਰਿਪੋਰਟਾਂ ਮੁਤਾਬਕ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਇਕ ਕਦਮ ਹੋਰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਤੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਬੀਤੇ ਦਿਨ ਮੰਗਣੀ ਕਰ ਲਈ। ਦੋਵਾਂ ਦੀ ਮੰਗਣੀ ਤੋਂ ਬਾਅਦ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਆਪਣੀ ਭੈਣ ਲਈ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ। ਪ੍ਰਿਯੰਕਾ ਨੇ ਸੋਸ਼ਲ ਮੀਡੀਆ 'ਤੇ ਦੋਵਾਂ ਦੀ ਮੰਗਣੀ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
- " class="align-text-top noRightClick twitterSection" data="
">
ਤਸਵੀਰਾਂ ਸ਼ੇਅਰ ਕਰ ਪ੍ਰਿਯੰਕਾ ਚੋਪੜਾ ਨੇ ਲਿਖਿਆ ਇਹ ਕੈਪਸ਼ਨ: ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ 'ਚ ਲਿਖਿਆ, 'ਵਧਾਈਆਂ ਤਿਸ਼ਾ ਅਤੇ ਰਾਘਵ... ਵਿਆਹ ਦਾ ਇੰਤਜ਼ਾਰ ਨਹੀਂ ਕੀਤਾ ਜਾ ਰਿਹਾ। ਤੁਹਾਡੇ ਅਤੇ ਪਰਿਵਾਰ ਦੋਵਾਂ ਲਈ ਬਹੁਤ ਖੁਸ਼ੀ ਹੈ। ਪਰਿਵਾਰ ਨੂੰ ਮਿਲਕੇ ਬਹੁਤ ਵਧੀਆ ਲੱਗਾ।' ਹੁਣ ਪ੍ਰਿਯੰਕਾ ਚੋਪੜਾ ਦੇ ਇਸ ਇੰਸਟਾਗ੍ਰਾਮ ਪੋਸਟ 'ਤੇ ਪ੍ਰਸ਼ੰਸਕ ਵੀ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ ਅਤੇ ਪਰਿਣੀਤੀ ਅਤੇ ਰਾਘਵ ਨੂੰ ਉਨ੍ਹਾਂ ਦੀ ਮੰਗਣੀ ਲਈ ਵਧਾਈ ਦੇ ਰਹੇ ਹਨ। ਮੰਗਣੀ ਦੇ ਮੌਕੇ 'ਤੇ ਪ੍ਰਿਯੰਕਾ ਚੋਪੜਾ ਪੀਲੇ ਰੰਗ ਦੀ ਡਿਜ਼ਾਈਨਰ ਸਾੜੀ ਪਹਿਨੀ ਨਜ਼ਰ ਆਈ।
- Raghav-Parineeti Engagement: ਮੰਗਣੀ ਤੋਂ ਪਹਿਲਾਂ ਰਾਘਵ ਚੱਢਾ ਦਾ ਘਰ ਦੁਲਹਨ ਵਾਂਗ ਸਜਿਆ, ਇੱਥੇ ਦੇਖੋ ਤਸਵੀਰਾਂ
- ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਵਿੱਚ ਸ਼ਾਮਲ ਹੋਵੇਗੀ ਪ੍ਰਿਅੰਕਾ ਚੋਪੜਾ
- Parineeti Raghav Engagement Pics: ਪਰਿਣੀਤੀ-ਰਾਘਵ ਦੀ ਹੋਈ ਮੰਗਣੀ, ਅਦਾਕਾਰਾ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਰਾਘਵ ਅਤੇ ਪਰਿਣੀਤੀ ਅਕਤੂਬਰ ਮਹੀਨੇ 'ਚ ਕਰ ਸਕਦੈ ਵਿਆਹ: ਇਸ ਦੌਰਾਨ ਮੰਗਣੀ ਤੋਂ ਬਾਅਦ ਹੁਣ ਖਬਰਾਂ ਆ ਰਹੀਆਂ ਹਨ ਕਿ ਦੋਹਾਂ ਨੇ ਇਕ-ਦੂਜੇ ਨੂੰ ਮੁੰਦਰੀਆਂ ਪਾ ਕੇ ਆਪਣੇ ਰਿਸ਼ਤੇ 'ਤੇ ਮੋਹਰ ਲਾ ਲਈ ਹੈ। ਜਿਸ ਦੇ ਨਾਲ ਹੁਣ ਦੋਵੇਂ ਜਲਦ ਹੀ ਸੱਤ ਫੇਰੇ ਲੈਣ ਦੀ ਤਿਆਰੀ ਕਰ ਰਹੇ ਹਨ। ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਘਵ ਅਤੇ ਪਰਿਣੀਤੀ ਇਸ ਸਾਲ ਅਕਤੂਬਰ ਮਹੀਨੇ 'ਚ ਵਿਆਹ ਕਰ ਸਕਦੇ ਹਨ। ਹਾਲਾਂਕਿ ਫਿਲਹਾਲ ਪਰਿਣੀਤੀ ਅਤੇ ਰਾਘਵ ਵੱਲੋਂ ਜਾਂ ਉਨ੍ਹਾਂ ਦੇ ਪਰਿਵਾਰ ਵਲੋਂ ਵਿਆਹ ਨੂੰ ਲੈ ਕੇ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
- " class="align-text-top noRightClick twitterSection" data="
">
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਆਪਣੀ ਮੰਗਣੀ ਦੀਆਂ ਤਸਵੀਰਾਂ ਕੀਤੀਆ ਸ਼ੇਅਰ: ਤੁਹਾਨੂੰ ਦੱਸ ਦਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮੰਗਣੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਦੋਹਾਂ ਨੇ ਇਕ ਹੀ ਕੈਪਸ਼ਨ ਲਿਖਿਆ ਹੈ, ''ਹਰ ਚੀਜ਼ ਜਿਸ ਲਈ ਮੈਂ ਪ੍ਰਾਰਥਨਾ ਕੀਤੀ, ਮੈਂ ਹਾਂ ਕਿਹਾ! ਰੱਬ ਮਿਹਰ ਕਰੇ। ਕਪਿਲ ਸ਼ਰਮਾ, ਨੇਹਾ ਕੱਕੜ, ਗੁਰੂ ਰੰਧਾਵਾ, ਸਾਨੀਆ ਮਿਰਜ਼ਾ ਅਤੇ ਨਿਕ ਜੋਨਸ ਨੇ ਪਰਿਣੀਤੀ ਦੀ ਇਸ ਪੋਸਟ 'ਤੇ ਵਧਾਈ ਦਿੱਤੀ ਹੈ।