ਚੰਡੀਗੜ੍ਹ: ਕਿਹਾ ਜਾਂਦਾ ਹੈ ਕਿ ਚੰਗੀ ਸਮੱਗਰੀ ਚੰਗਾ ਪਕਵਾਨ ਬਣਾਉਂਦੀ ਹੈ, ਇਸੇ ਤਰ੍ਹਾਂ ਹੀ ਜੇਕਰ ਫਿਲਮਾਂ ਦੀ ਗੱਲ ਕਰੀਏ ਤਾਂ ਚੰਗੀ ਜੋੜੀ ਹੀ ਫਿਲਮ ਨੂੰ ਸਫ਼ਲ ਬਣਾਉਂਦੀ ਹੈ। ਖੁਸ਼ਕਿਸਮਤੀ ਨਾਲ ਪੰਜਾਬੀ ਫਿਲਮ ਇੰਡਸਟਰੀ ਨੂੰ ਕੁਝ ਸੰਪੂਰਣ ਜੋੜੀਆਂ ਮਿਲੀਆਂ ਹਨ, ਜੋ ਜਦੋਂ ਵੀ ਕੈਮਰੇ ਦੇ ਸਾਹਮਣੇ ਆਉਂਦੀਆਂ ਹਨ ਤਾਂ ਬਾਕਸ ਆਫਿਸ ਉਤੇ ਤੂਫਾਨ ਆ ਜਾਂਦਾ ਹੈ, ਇੱਥੇ ਅਸੀਂ ਪਾਲੀਵੁੱਡ ਦੀਆਂ ਕੁਝ ਚੋਟੀ ਦੀਆਂ ਆਨ-ਸਕ੍ਰੀਨ ਜੋੜੀਆਂ ਦੀ ਸੂਚੀ ਲੈ ਹਾਂ ਜੋ ਬਲਾਕਬਸਟਰ ਫਿਲਮਾਂ ਦੇਣ ਲਈ ਜਾਣੀਆਂ ਜਾਂਦੀਆਂ ਹਨ।
ਐਮੀ ਵਿਰਕ ਅਤੇ ਸਰਗੁਣ ਮਹਿਤਾ: ਆਨ-ਸਕ੍ਰੀਨ ਜੋੜੀਆਂ ਵਿੱਚੋਂ ਇੱਕ ਐਮੀ ਵਿਰਕ ਅਤੇ ਸਰਗੁਣ ਮਹਿਤਾ ਮੁੱਖ ਸਥਾਨ ਵਿੱਚ ਆਉਂਦੇ ਹਨ, ਜਿਨ੍ਹਾਂ ਨੇ 'ਕਿਸਮਤ' ਵਿੱਚ ਆਪਣੀ ਸ਼ਾਨਦਾਰ ਕੈਮਿਸਟਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਿਆ। ਉਹ ਫਿਲਮ 'ਸੌਂਕਣ ਸੌਂਕਣੇ' ਵਿੱਚ ਇੱਕ ਜੋੜੇ ਦੇ ਰੂਪ ਵਿੱਚ ਵੀ ਇਕੱਠੇ ਨਜ਼ਰ ਆਏ ਸਨ। ਉਹ ਦੋਵੇਂ ਇੱਕ-ਦੂਜੇ ਦੇ ਨਾਲ ਬਹੁਤ ਹੀ ਸ਼ਾਨਦਾਰ ਦਿਖਾਈ ਦਿੰਦੇ ਹਨ।
ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ: ਦਿਲਜੀਤ ਅਤੇ ਨਿਮਰਤ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜੋੜੀ' 'ਚ ਆਪਣੀ ਕੈਮਿਸਟਰੀ ਤੋਂ ਬਾਅਦ ਹੁਣ ਪੰਜਾਬੀ ਇੰਡਸਟਰੀ ਦੀ ਬਿਹਤਰੀਨ ਜੋੜੀ ਬਣ ਗਏ ਹਨ। ਫਿਲਮ ਵਿੱਚ ਉਨ੍ਹਾਂ ਨੇ ਜੋ ਕੈਮਿਸਟਰੀ ਦਿਖਾਈ ਹੈ ਉਹ ਯਾਦਗਾਰੀ ਹੈ। ਉਨ੍ਹਾਂ ਦੀ ਆਨ-ਸਕ੍ਰੀਨ ਕੈਮਿਸਟਰੀ ਹਮੇਸ਼ਾ ਸੂਚੀ ਵਿੱਚ ਸਿਖਰ 'ਤੇ ਰਹੇਗੀ ਅਤੇ ਉਨ੍ਹਾਂ ਦਾ ਨਾਮ ਹਮੇਸ਼ਾ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਵਧੀਆਂ ਜੋੜੀਆਂ ਵਿੱਚੋਂ ਇੱਕ ਵਿੱਚ ਲਿਆ ਜਾਵੇਗਾ।
ਤਰਸੇਮ ਜੱਸੜ ਅਤੇ ਸਿੰਮੀ ਚਾਹਲ: 'ਰੱਬ ਦਾ ਰੇਡੀਓ' ਦੇ ਪਿਆਰੇ ਸਹਿ-ਅਦਾਕਾਰ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਤੇ ਫਿਲਮ ਵਿੱਚ ਆਪਣੀ ਕੈਮਿਸਟਰੀ ਨਾਲ ਇੱਕ ਵਧੀਆ ਆਨ-ਸਕਰੀਨ ਜੋੜੀ ਵਿੱਚ ਆਪਣਾ ਨਾਮ ਬਣਾਇਆ ਹੈ। ਉਹ ਦੋਵੇਂ ਬਹੁਤ ਪਿਆਰੇ ਹਨ ਅਤੇ 'ਰੱਬ ਦਾ ਰੇਡੀਓ' ਵਿੱਚ ਉਨ੍ਹਾਂ ਦੀ ਹਿੱਟ ਜੋੜੀ ਤੋਂ ਬਾਅਦ ਲੋਕ ਹੁਣ ਉਨ੍ਹਾਂ ਦੀਆਂ ਹੋਰ ਫਿਲਮਾਂ ਦੀ ਉਮੀਦ ਕਰ ਰਹੇ ਹਨ।
- ਨੇਹਾ ਧੂਪੀਆ-ਅੰਗਦ ਬੇਦੀ ਮਨਾ ਰਹੇ ਹਨ ਵਿਆਹ ਦੀ 5ਵੀਂ ਵਰ੍ਹੇਗੰਢ, ਦੇਖੋ ਜੋੜੇ ਦੀ ਖੂਬਸੂਰਤ ਪੋਸਟ
- Film Chamkila: 'ਜੋੜੀ' ਤੋਂ ਬਾਅਦ 'ਚਮਕੀਲਾ' 'ਤੇ ਲੱਗੀ ਰੋਕ ਹਟਾਈ, ਹੁਣ ਫਿਲਮ 'ਚਮਕੀਲਾ' ਦਾ ਵੀ ਲੈ ਸਕੋਗੇ ਆਨੰਦ
- Priyanka Chopra: ਪਹਿਲੀ ਵਾਰ ਅਫੇਅਰਜ਼ 'ਤੇ ਬੋਲੀ ਪ੍ਰਿਅੰਕਾ ਚੋਪੜਾ, ਕਿਹਾ-'ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਮੈਂ ਡੋਰਮੈਟ ਹੋਵਾਂ'
ਗੁਰਨਾਮ ਭੁੱਲਰ ਅਤੇ ਤਾਨੀਆ: ਗੁਰਨਾਮ ਅਤੇ ਤਾਨੀਆ ਨੇ ਫਿਲਮ 'ਲੇਖ' ਵਿੱਚ ਆਪਣੀ ਆਨ-ਸਕਰੀਨ ਕੈਮਿਸਟਰੀ ਨਾਲ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ ਤਰ੍ਹਾਂ ਉਨ੍ਹਾਂ ਦੋਵਾਂ ਨੇ ਪ੍ਰੇਮੀਆਂ ਵਜੋਂ ਆਪਣੀਆਂ ਭੂਮਿਕਾਵਾਂ ਨੂੰ ਦਰਸਾਇਆ ਉਹ ਕਮਾਲ ਦਾ ਹੈ।
ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ: 'ਚੱਲ ਮੇਰਾ ਪੁੱਤਰ' ਫਿਲਮ ਦੇ ਸਾਰੇ ਹਿੱਸਿਆਂ ਨੇ ਸਾਨੂੰ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਦੀ ਪ੍ਰਸ਼ੰਸਾਯੋਗ ਆਨ-ਸਕਰੀਨ ਕੈਮਿਸਟਰੀ ਨਾਲ ਚੰਗੀ ਤਰ੍ਹਾਂ ਜਾਣੂੰ ਕਰਵਾਇਆ ਹੈ। ਉਨ੍ਹਾਂ ਨੇ ਹਮੇਸ਼ਾ ਪ੍ਰਸ਼ੰਸਕਾਂ ਨੂੰ ਆਪਣੇ ਬੰਧਨ ਦੇ ਨਾਲ ਖਿੱਚਿਆ ਹੈ, ਜੋ ਉਹ ਫਿਲਮਾਂ ਵਿੱਚ ਸਾਂਝਾ ਕਰਦੇ ਹਨ। ਇਨ੍ਹਾਂ ਨੂੰ ਛੱਡ ਕੇ ਉਹ ਫਿਲਮ 'ਸਰਵਣ' 'ਚ ਵੀ ਨਜ਼ਰ ਆਏ ਸਨ ਅਤੇ ਕਾਫੀ ਪਸੰਦ ਕੀਤੇ ਗਏ ਸਨ। ਲੋਕ ਉਨ੍ਹਾਂ ਨੂੰ ਸਕ੍ਰੀਨ 'ਤੇ ਇਕੱਠੇ ਦੇਖਣਾ ਪਸੰਦ ਕਰਦੇ ਹਨ।
ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ: ਇੱਕ ਹੋਰ ਆਨ-ਸਕਰੀਨ ਜੋੜੀ, ਉਹ ਹੈ ਦਿਲਜੀਤ ਦੁਸਾਂਝ ਅਤੇ ਸੋਨਮ ਬਾਜਵਾ। ਦੋਵਾਂ ਨੂੰ ਪਹਿਲੀ ਵਾਰ ਪੀਰੀਅਡ ਡਰਾਮਾ 'ਪੰਜਾਬ 1984' 'ਚ ਦੇਖਿਆ ਗਿਆ ਸੀ। ਕਹਾਣੀ ਪੰਜਾਬੀ ਵਿਦਰੋਹ ਦੇ ਪ੍ਰਭਾਵ ਦੁਆਲੇ ਘੁੰਮਦੀ ਹੈ। ਦੋਵਾਂ ਨੇ ਆਪਣੀ ਭੂਮਿਕਾ ਬਹੁਤ ਹੀ ਦ੍ਰਿੜਤਾ ਨਾਲ ਨਿਭਾਈ ਅਤੇ ਕੁਝ ਹੀ ਸਮੇਂ ਵਿੱਚ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ। ਇਸ ਤੋਂ ਬਾਅਦ ਉਨ੍ਹਾਂ ਨੇ 'ਸਰਦਾਰ ਜੀ 2' ਲਈ ਜੋੜੀ ਬਣਾਈ। ਫਿਲਮ ਦੀ ਕਾਮਯਾਬੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨੇ ਬਾਕਸ-ਆਫਿਸ 'ਤੇ ਪਹਿਲੀ ਕਿਸ਼ਤ ਨਾਲੋਂ ਜ਼ਿਆਦਾ ਕਲੈਕਸ਼ਨ ਕੀਤੀ। ਇਸ ਤੋਂ ਇਲਾਵਾ ਸੋਨਮ ਅਤੇ ਦਿਲਜੀਤ ਨੇ ਪਹਿਲੀ ਪੰਜਾਬੀ ਸੁਪਰਹੀਰੋ ਫਿਲਮ 'ਸੁਪਰ ਸਿੰਘ' ਵੀ ਕੀਤੀ ਅਤੇ ਆਪਣੀ ਕਿਊਟ ਕੈਮਿਸਟਰੀ ਨਾਲ ਪਰਦੇ 'ਤੇ ਛਾਅ ਗਏ।