ETV Bharat / entertainment

ਅਫ਼ਸਾਨਾ ਖਾਨ ਦੇ ਇਸ ਨਵੇਂ ਗਾਣੇ ਵਿੱਚ ਨਜ਼ਰ ਆਈ ਇਹ ਚਰਚਿਤ ਮਾਡਲ, ਗੀਤ ਹੋਇਆ ਰਿਲੀਜ਼ - Afsana Khan new song

Aaveera Singh Masson Song: ਹਾਲ ਹੀ ਵਿੱਚ ਮਾਡਲ-ਅਦਾਕਾਰਾ ਅਵੀਰਾ ਸਿੰਘ ਮੈਸਨ ਦਾ ਅਫ਼ਸਾਨਾ ਖਾਨ ਨਾਲ ਨਵਾਂ ਗੀਤ ਰਿਲੀਜ਼ ਹੋਇਆ ਹੈ। ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Popular model aaveera singh masson
Popular model aaveera singh masson
author img

By ETV Bharat Entertainment Team

Published : Nov 27, 2023, 11:07 AM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਚਰਚਿਤ ਚਿਹਰੇ ਵਜੋਂ ਸ਼ੁਮਾਰ ਕਰਵਾਉਂਦੀ ਜਾ ਰਹੀ ਹੈ ਮਾਡਲ-ਅਦਾਕਾਰਾ ਅਵੀਰਾ ਸਿੰਘ ਮੈਸਨ, ਜੋ ਹਾਲ ਹੀ ਵਿੱਚ ਰਿਲੀਜ਼ ਹੋਏ ਅਫ਼ਸਾਨਾ ਖਾਨ ਦੇ ਨਵੇਂ ਗਾਣੇ 'ਬਾਵਰੀ' ਵਿੱਚ ਫੀਚਰਿੰਗ ਕਰਦੀ ਨਜ਼ਰ ਆਈ ਹੈ, ਜੋ ਵੱਖ-ਵੱਖ ਪਲੇਟਫ਼ਾਰਮ 'ਤੇ ਰਿਲੀਜ਼ ਹੋ ਗਿਆ ਹੈ।

'ਮਿਕਸਟੇਪ' ਦੇ ਲੇਬਲ ਅਧੀਨ ਅਤੇ ਰੁਪਾਲੀ ਗੁਪਤਾ ਵੱਲੋਂ ਪੇਸ਼ ਅਤੇ ਨਿਰਮਿਤ ਕੀਤੇ ਗਏ ਉਕਤ ਟਰੈਕ ਦਾ ਸੰਗੀਤ ਟਰਿਪ ਬੀਟਸ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਕੈਵੀ ਰਿਆਜ਼ ਦੀ ਹੈ ਅਤੇ ਪ੍ਰੋਜੈਕਟ ਹੈਡ ਰਨ ਕਰਨ ਡੋਪੇ।

  • " class="align-text-top noRightClick twitterSection" data="">

ਪੰਜਾਬੀ ਸੰਗੀਤ ਜਗਤ ਵਿੱਚ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਕੇਂਦਰ ਬਿੰਦੂ ਬਣ ਗਿਆ ਸੀ ਇਹ ਗੀਤ। ਗਾਇਕਾ ਅਫ਼ਸਾਨਾ ਖਾਨ ਦੇ ਇਸ ਨਵੇਂ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਹਿਤੇਸ਼ ਅਰੋੜਾ ਦੁਆਰਾ ਕੀਤਾ ਗਿਆ ਹੈ, ਜਿੰਨਾਂ ਅਨੁਸਾਰ ਉਕਤ ਗਾਣੇ ਦੀ ਆਹਲਾ ਕੀਤੀ ਜਾ ਰਹੀ ਪੇਸ਼ਕਾਰੀ ਦੀ ਤਰਾਂ ਮਿਊਜ਼ਿਕ ਵੀਡੀਓ ਨੂੰ ਤਕਨੀਕੀ ਅਤੇ ਫਿਲਮਾਂਕਣ ਪੱਖੋ ਉਤਮ ਦਰਜੇ ਦਾ ਬਣਾਉਣ ਲਈ ਕਾਫ਼ੀ ਤਰੱਦਦ ਅਮਲ ਵਿੱਚ ਲਿਆਂਦੇ ਗਏ ਹਨ, ਜਿੰਨਾਂ ਤੋਂ ਇਲਾਵਾ ਅਵੀਰਾ ਸਿੰਘ ਦੀ ਬੇਹਤਰੀਨ ਰੂਪ ਵਿੱਚ ਕੀਤੀ ਫੀਚਰਿੰਗ ਨੇ ਵੀ ਇਸ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਅਵੀਰਾ ਸਿੰਘ ਮੈਸਨ
ਅਵੀਰਾ ਸਿੰਘ ਮੈਸਨ

ਉਨਾਂ ਅੱਗੇ ਦੱਸਿਆ ਕਿ ਇਸ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਅਤੇ ਉਥੋਂ ਦੇ ਆਸ-ਪਾਸ ਦੀਆਂ ਹੋਰ ਮਨਮੋਹਕ ਲੋਕੇਸ਼ਨਾਂ 'ਤੇ ਮੁਕੰਮਲ ਕੀਤੀ ਗਈ ਹੈ। ਅਵੀਰਾ ਸਿੰਘ ਮੈਸਨ ਨੇ ਇਸ ਗਾਣੇ ਅਤੇ ਮਿਊਜ਼ਿਕ ਵੀਡੀਓ ਨਾਲ ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਇੱਕ ਵਾਰ ਫਿਰ ਸਨਸਨੀ ਪੈਦਾ ਕਰ ਦਿੱਤੀ ਹੈ।

ਅਵੀਰਾ ਸਿੰਘ ਮੈਸਨ
ਅਵੀਰਾ ਸਿੰਘ ਮੈਸਨ
ਅਵੀਰਾ ਸਿੰਘ ਮੈਸਨ
ਅਵੀਰਾ ਸਿੰਘ ਮੈਸਨ

ਮਾਡਲ-ਅਦਾਕਾਰਾ ਅਵੀਰਾ ਸਿੰਘ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਨਾਲ ਸਜੇ ਕਈ ਮਿਊਜ਼ਿਕ ਵੀਡੀਓ ਸਫਲਤਾ ਅਤੇ ਮਕਬੂਲੀਅਤ ਦੇ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨਾਂ ਵਿੱਚ ਕਰਨ ਔਜਲਾ ਦਾ 'ਝਾਂਜਰ', ਹੈਪੀ ਰਾਏਕੋਟੀ ਅਤੇ ਸਿਮਰ ਕੌਰ ਦਾ 'ਜੱਟਾ ਤੇਰੀ ਹੈਬਟ ਕੀ ਹੈ', ਗਿੱਪੀ ਗਰੇਵਾਲ ਦਾ ਗਾਇਆ 'ਚਿੱਤ ਕਰੇ', ਗਗਨ ਕੋਕਰੀ ਅਤੇ ਗੁਰਲੇਜ਼ ਅਖ਼ਤਰ ਦਾ 'ਸੋਹਣਾ ਯਾਰ', ਰਣਜੀਤ ਬਾਵਾ-ਬੰਟੀ ਬੈਂਸ ਅਤੇ ਦੇਸੀ ਕਰਾਓ ਦਾ 'ਲੋਡ', ਯੁਵਰਾਜ ਹੰਸ ਦਾ 'ਸੂਟ' ਆਦਿ ਸ਼ੁਮਾਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.