ETV Bharat / entertainment

Pind America: ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ ਅਮਰ ਨੂਰੀ ਅਤੇ ਕਮਲਜੀਤ ਨੀਰੂ, ਅਕਤੂਬਰ ਮਹੀਨੇ ਰਿਲੀਜ਼ ਹੋਵੇਗੀ ਫਿਲਮ ‘ਪਿੰਡ ਅਮਰੀਕਾ'

ਸੰਗੀਤ ਜਗਤ ਵਿੱਚ ਪਹਿਚਾਣ ਹਾਸਿਲ ਕਰਨ 'ਚ ਸਫ਼ਲ ਰਹੀਆਂ ਦੋਂ ਬੇਹਤਰੀਣ ਗਾਇਕਾਵਾਂ ਅਮਰ ਨੂਰੀ ਅਤੇ ਕਮਲਜੀਤ ਨੀਰੂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੀਆਂ ਨਜ਼ਰ ਆਉਣ ਜਾ ਰਹੀਆਂ ਹਨ।

Pind America
Pind America
author img

By ETV Bharat Punjabi Team

Published : Sep 17, 2023, 3:27 PM IST

ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਪਹਿਚਾਣ ਹਾਸਲ ਕਰਨ 'ਚ ਸਫ਼ਲ ਰਹੀਆਂ ਦੋਂ ਬੇਹਤਰੀਣ ਗਾਇਕਾਵਾਂ ਅਮਰ ਨੂਰੀ ਅਤੇ ਕਮਲਜੀਤ ਨੀਰੂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰਦੀਆਂ ਨਜ਼ਰ ਆਉਣ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਇਕੱਠਿਆਂ ਕੀਤੀ ਗਈ ਪੰਜਾਬੀ ਫ਼ਿਲਮ ‘ਪਿੰਡ ਅਮਰੀਕਾ’ ਜਲਦ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਹੈ। ‘ਲਾਇਨਜ਼ ਫ਼ਿਲਮ ਪ੍ਰੋਡੋਕਸ਼ਨਜ਼’ ਅਤੇ ‘ਸਿਮਰਨ ਪ੍ਰੋਡੋਕਸ਼ਨ’ ਵੱਲੋਂ ਸੁਯੰਕਤ ਰੂਪ ਵਿਚ ਬਣਾਈ ਗਈ ਇਸ ਫ਼ਿਲਮ ਦਾ ਨਿਰਮਾਣ ਡਾ. ਹਰਚੰਦ ਸਿੰਘ ਯੂਐਸਏ, ਜਦਕਿ ਲੇਖ਼ਣ ਅਤੇ ਨਿਰਦੇਸ਼ਨ ਸਿਮਰਨ ਸਿੰਘ ਯੂ.ਐਸ.ਏ ਵੱਲੋਂ ਕੀਤਾ ਗਿਆ ਹੈ।

ਅਕਤੂਬਰ ਮਹੀਨੇ ਰਿਲੀਜ਼ ਹੋਵੇਗੀ ਫਿਲਮ ‘ਪਿੰਡ ਅਮਰੀਕਾ’: ਅਕਤੂਬਰ ਮਹੀਨੇ ਵਰਲਡਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਅਮਰ ਨੂਰੀ ਅਤੇ ਕਮਲਜੀਤ ਨੀਰੂ ਕਾਫ਼ੀ ਪ੍ਰਭਾਵੀ ਕਿਰਦਾਰ ਅਦਾ ਕਰ ਰਹੀਆਂ ਹਨ। ਉਨ੍ਹਾਂ ਤੋਂ ਇਲਾਵਾ ਇਸ ਫ਼ਿਲਮ ਦੀ ਸਟਾਰਕਾਸਟ ਵਿਚ ਭਿੰਦਾ ਔਜ਼ਲਾ, ਪ੍ਰੀਤੋ ਸਾਹਨੀ, ਅਸ਼ੌਕ ਤਾਂਗੜ੍ਹੀ, ਬੀ.ਕੇ ਸਿੰਘ ਰੱਖੜ੍ਹਾ, ਮਲਕੀਤ ਮੀਤ, ਜਸਵੀਰ ਨਿੱਜ਼ਰ ਸਿੱਧੂ, ਡਾ. ਹਰਚੰਦ ਸਿੰਘ, ਹੈਰੀ ਰਾਜੋਵਾਲ ਆਦਿ ਵੀ ਸ਼ਾਮਿਲ ਹਨ। ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਫ਼ਿਲਮਾਈ ਗਈ ਇਸ ਫ਼ਿਲਮ ਦਾ ਸਕ੍ਰੀਨ ਪਲੇ ਹੈਰੀ ਖੰਨਾਂ ਨੇ ਲਿਖਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ਰੀ ਜੇ.ਸੀ ਧਨੋਆ ਦੀ ਹੈ। ਇਸ ਫ਼ਿਲਮ ਦੇ ਗੀਤਾਂ ਨੂੰ ਆਵਾਜ਼ਾਂ ਫ਼ਿਰੋਜ਼ ਖ਼ਾਨ, ਅਮਰ ਨੂਰੀ, ਅਲਾਪ ਸਿਕੰਦਰ, ਸਾਰੰਗ ਸਿਕੰਦਰ ਅਤੇ ਰਵੀ ਥਿੰਦ ਨੇ ਦਿੱਤੀਆਂ ਹਨ।

ਫਿਲਮ ‘ਪਿੰਡ ਅਮਰੀਕਾ' ਦੀ ਕਹਾਣੀ: ਪੰਜਾਬੀ ਸਿਨੇਮਾਂ ਸਕ੍ਰੀਨ 'ਤੇ ਕਾਫ਼ੀ ਸਮੇਂ ਬਾਅਦ ਵਾਪਸੀ ਕਰਨ ਜਾ ਰਹੀ ਗਾਇਕਾ ਅਮਰ ਨੂਰੀ ਅਤੇ ਗਾਇਕਾ ਕਮਲਜੀਤ ਨੀਰੂ ਨੇ ਆਪਣੀ ਇਸ ਫ਼ਿਲਮ ਦੇ ਅਹਿਮ ਪਹਿਲੂਆਂ ਸਬੰਧੀ ਚਰਚਾ ਕਰਦਿਆਂ ਦੱਸਿਆ ਕਿ ਰੋਜ਼ੀ ਰੋਟੀ ਦੀ ਤਾਲਾਸ਼ ਵਿਚ ਵਿਦੇਸ਼ ਜਾਣ ਵਾਲੇ ਲੋਕਾਂ ਦੇ ਸੰਘਰਸ਼ਸ਼ੀਲ ਸਫ਼ਰ ਨੂੰ ਬਿਆਨ ਕਰਦੀ ਇਹ ਫ਼ਿਲਮ ਬਹੁਤ ਹੀ ਭਾਵਨਾਤਮਕ ਕਹਾਣੀ 'ਤੇ ਅਧਾਰਿਤ ਹੈ। ਉਨ੍ਹਾਂ ਨੇ ਦੱਸਿਆ ਕਿ ਆਪਣੀ ਅਸਲ ਧਰਤੀ ਅਤੇ ਅਪਣਿਆਂ ਨੂੰ ਪਿੱਛੇ ਛੱਡ ਬੇਗਾਨੀ ਧਰਤੀ 'ਤੇ ਸਰਵਾਈਵ ਕਰਨਾ ਸੋਖਾ ਨਹੀਂ ਹੁੰਦਾ। ਉਨ੍ਹਾਂ ਨੇ ਦੱਸਿਆ ਕਿ ਬਹੁਤ ਹੀ ਪ੍ਰਭਾਵਸ਼ਾਲੀ ਰੁੂਪ ਵਿਚ ਫ਼ਿਲਮਾਈ ਗਈ ਇਸ ਫ਼ਿਲਮ ਦਾ ਹਰ ਪੱਖ ਚਾਹੇ ਉਹ ਨਿਰਦੇਸ਼ਨ ਹੋਵੇ ਜਾ ਫ਼ਿਰ ਗੀਤ-ਸੰਗੀਤ ਅਤੇ ਫੋਟੋਗ੍ਰਾਫ਼ਰੀ ਬਹੁਤ ਹੀ ਕਮਾਲ ਦਾ ਸਿਰਜਿਆ ਗਿਆ ਹੈ। ਉਕਤ ਫ਼ਿਲਮ ਨਾਲ ਜੁੜੇ ਕੁਝ ਹੋਰ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਗਾਇਕਾ ਅਮਰ ਨੀਰੂ ਨੇ ਦੱਸਿਆ ਕਿ ਫ਼ਿਲਮ ਵਿੱਚ ਅਦਾਕਾਰੀ ਦੇ ਨਾਲ-ਨਾਲ ਬਤੌਰ ਗਾਇਕਾਂ ਵੀ ਉਸ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.