ETV Bharat / entertainment

Pathaan In Pakistan: ਬੈਨ ਦੇ ਬਾਵਜੂਦ ਪਾਕਿ ਪਹੁੰਚੀ 'ਕਿੰਗ ਖਾਨ' ਦੀ ਫਿਲਮ 'ਪਠਾਨ'

ਕਿੰਗ ਖਾਨ ਦੀ ਫਿਲਮ 'ਪਠਾਨ' ਪਾਕਿਸਤਾਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਿਖਾਈ ਜਾ ਰਹੀ ਹੈ, ਜਦਕਿ ਭਾਰਤੀ ਫਿਲਮਾਂ 'ਤੇ ਪਾਕਿਸਤਾਨ 'ਚ 2019 ਤੋਂ ਪਾਬੰਦੀ ਹੈ। ਹੁਣ 'ਪਠਾਨ' ਦੀ ਸਕ੍ਰੀਨਿੰਗ ਨੇ ਪਾਕਿਸਤਾਨ 'ਚ ਹੰਗਾਮਾ ਮਚਾ ਦਿੱਤਾ ਹੈ। ਇਥੇ ਹੋਰ ਜਾਣੋ...।

Pathaan In Pakistan
Pathaan In Pakistan
author img

By

Published : Feb 3, 2023, 3:56 PM IST

ਮੁੰਬਈ: ਬਾਲੀਵੁੱਡ ਦੇ ਕਿੰਗ ਖਾਨ ਪਿਛਲੇ 30 ਸਾਲਾਂ ਤੋਂ ਭਾਰਤੀ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਇਸ ਸਿਲਸਿਲੇ 'ਚ ਦੇਸ਼ ਅਤੇ ਦੁਨੀਆ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਲੰਬੀ ਹੈ। ਕਿੰਗ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਹੁਣ ਚਾਹੇ ਇਹ ਪ੍ਰਸ਼ੰਸਕ ਦੇਸ਼ ਦੇ ਹੋਣ ਜਾਂ ਵਿਦੇਸ਼ ਤੋਂ।

ਸ਼ਾਹਰੁਖ ਅਤੇ ਉਨ੍ਹਾਂ ਦੀਆਂ ਫਿਲਮਾਂ ਪੂਰੀ ਦੁਨੀਆ 'ਚ ਮਸ਼ਹੂਰ ਹਨ। ਇਸ ਸਮੇਂ ਸ਼ਾਹਰੁਖ ਖਾਨ ਆਪਣੀ ਬਲਾਕਬਸਟਰ ਫਿਲਮ 'ਪਠਾਨ' ਨੂੰ ਲੈ ਕੇ ਚਰਚਾ 'ਚ ਹਨ। ਫਿਲਮ 'ਪਠਾਨ' ਨੇ ਦੁਨੀਆ ਭਰ 'ਚ ਸਿਰਫ਼ ਨੌਂ ਦਿਨਾਂ ਵਿੱਚ 700 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ।

ਹੁਣ ਪਠਾਨ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਗੁਆਂਢੀ ਦੇਸ਼ ਭਾਵ ਕਿ ਪਾਕਿਸਤਾਨ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੁਲਵਾਮਾ ਹਮਲੇ (2019) ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਕਲਾਕਾਰਾਂ ਅਤੇ ਫਿਲਮਾਂ 'ਤੇ ਪਾਬੰਦੀ ਲਗਾ ਦਿੱਤੀ ਸੀ, ਜੋ ਅਜੇ ਵੀ ਜਾਰੀ ਹੈ।

ਤੁਹਾਨੂੰ ਦੱਸ ਦੇਈਏ ਫਿਲਮ 'ਪਠਾਨ' 25 ਜਨਵਰੀ ਨੂੰ ਪਾਕਿਸਤਾਨ ਨੂੰ ਛੱਡ ਕੇ 100 ਤੋਂ ਜ਼ਿਆਦਾ ਦੇਸ਼ਾਂ 'ਚ 8000 ਹਜ਼ਾਰ ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਪਠਾਨ ਨੂੰ 5,500 ਘਰੇਲੂ ਸਕ੍ਰੀਨਾਂ ਅਤੇ 2,500 ਵਿਦੇਸ਼ਾਂ ਵਿੱਚ ਦੇਖਿਆ ਜਾ ਰਿਹਾ ਹੈ। ਹੁਣ ਪੂਰੀ ਦੁਨੀਆ 'ਚ ਪਠਾਨ ਦੇ ਕ੍ਰੇਜ਼ ਨੂੰ ਦੇਖਦੇ ਹੋਏ ਇਸ ਫਿਲਮ ਨੂੰ ਦੇਖਣ ਦੀ ਤਾਂਘ ਪਾਕਿਸਤਾਨ 'ਚ ਵੀ ਸਾਫ ਦਿਖਾਈ ਦੇ ਸਕਦੀ ਹੈ। ਤੁਹਾਨੂੰ ਦੱਸ ਦਈਏ ਇਸ ਫਿਲਮ ਨੂੰ ਪਾਕਿਸਤਾਨ 'ਚ ਗੁਪਤ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਦੇਖਿਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਪਠਾਨ ਦੀ ਸਕ੍ਰੀਨਿੰਗ ਕਰਾਚੀ 'ਚ ਹੋਈ ਹੈ। ਇੱਥੇ ਫਿਲਮ ਦਿਖਾਉਣ ਲਈ ਟਿਕਟਾਂ 900 ਰੁਪਏ ਵਿੱਚ ਵੇਚੀਆਂ ਜਾ ਰਹੀਆਂ ਹਨ। ਇਸ ਇਸ਼ਤਿਹਾਰ ਵਿੱਚ ਦੱਸਿਆ ਗਿਆ ਹੈ ਕਿ ਪਠਾਨ ਨੂੰ ਡਿਫੈਂਸ ਹਾਊਸਿੰਗ ਅਥਾਰਟੀ ਵਿੱਚ ਫਿਰ ਤੋਂ ਦਿਖਾਇਆ ਜਾਵੇਗਾ। ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਜਿਸ ਕੰਪਨੀ ਨੇ ਪਠਾਨ ਨੂੰ ਪਾਕਿਸਤਾਨ 'ਚ ਦਿਖਾਉਣ ਦੀ ਜ਼ਿੰਮੇਵਾਰੀ ਲਈ ਹੈ, ਉਹ ਯੂਕੇ ਸਥਿਤ ਫੇਅਰਵਰਕ ਈਵੈਂਟਸ ਹੈ।

ਪਾਕਿਸਤਾਨ ਵਿੱਚ ਪਠਾਨ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ, ਇਸ਼ਤਿਹਾਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਠਾਨ ਦੀਆਂ ਸਾਰੀਆਂ ਟਿਕਟਾਂ ਮਿੰਟਾਂ ਵਿੱਚ ਵਿਕ ਗਈਆਂ ਹਨ ਅਤੇ ਹੁਣ ਦੋ ਵਾਧੂ ਸ਼ੋਅ ਚਲਾਏ ਜਾਣਗੇ। ਇਹ ਸ਼ੋਅ ਐਤਵਾਰ ਨੂੰ ਵੀ ਦਿਖਾਇਆ ਜਾਵੇਗਾ।

ਪਾਕਿਸਤਾਨ 'ਚ ਮਚਿਆ ਹੰਗਾਮਾ: ਹੁਣ ਜਦੋਂ ਪਠਾਨ ਦੇ ਗੁਪਤ ਰੂਪ 'ਚ ਪਾਕਿਸਤਾਨ 'ਚ ਨਜ਼ਰ ਆਉਣ ਦੀ ਖਬਰ ਅੱਗ ਵਾਂਗ ਫੈਲੀ ਤਾਂ ਪਾਕਿਸਤਾਨ ਦੇ ਲੋਕਾਂ 'ਚ ਹੰਗਾਮਾ ਮਚ ਗਿਆ। ਰਿਪੋਰਟਾਂ ਮੁਤਾਬਕ ਪਾਕਿਸਤਾਨੀ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਦੇਸ਼ 'ਚ ਭਾਰਤੀ ਫਿਲਮਾਂ 'ਤੇ ਪਾਬੰਦੀ ਹੈ ਤਾਂ ਫਿਰ ਪਠਾਨ ਨੂੰ ਕਿਉਂ ਦਿਖਾਇਆ ਜਾ ਰਿਹਾ ਹੈ। ਪਾਕਿਸਤਾਨ 'ਚ ਪਠਾਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ:Sidharth Malhotra-Kiara Advani wedding: 6 ਫਰਵਰੀ ਨੂੰ ਇੱਕ ਦੂਜੇ ਦੇ ਹੋ ਜਾਣਗੇ ਸਿਧਾਰਥ ਅਤੇ ਕਿਆਰਾ, ਇਥੇ ਵਿਆਹ ਬਾਰੇ ਹੋਰ ਪੜ੍ਹੋ

ETV Bharat Logo

Copyright © 2024 Ushodaya Enterprises Pvt. Ltd., All Rights Reserved.