ETV Bharat / entertainment

Imtiaz Ali film Chamkila: ਫਿਲਮ 'ਚਮਕੀਲਾ' ਦੀ ਸ਼ੂਟਿੰਗ ਖਤਮ, ਪਰਿਣੀਤੀ ਚੋਪੜਾ ਨੇ ਦਿਲਜੀਤ ਦੁਸਾਂਝ ਉਤੇ ਲੁਟਾਇਆ ਪਿਆਰ, ਕਿਹਾ- - ਫਿਲਮ ਚਮਕੀਲਾ

ਬਾਲੀਵੁੱਡ ਅਦਾਕਾਰ ਪਰਿਣੀਤੀ ਚੋਪੜਾ ਇੰਨੀਂ ਦਿਨੀਂ ਫਿਲਮ 'ਚਮਕੀਲਾ' ਨੂੰ ਲੈ ਕੇ ਚਰਚਾ ਵਿੱਚ ਹੈ, ਹੁਣ ਅਦਾਕਾਰਾ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਇਸ ਨਾਲ ਸੰਬੰਧਿਤ ਅਦਾਕਾਰਾ ਨੇ ਕਈ ਤਸਵੀਰਾਂ ਸ਼ੋਸਲ ਮੀਡੀਆ ਉਤੇ ਸਾਂਝੀਆਂ ਕੀਤੀਆਂ ਹਨ ਅਤੇ ਇੱਕ ਪਿਆਰਾ ਨੋਟ ਵੀ ਸਾਂਝਾ ਕੀਤਾ ਹੈ।

Imtiaz Ali film Chamkila
Imtiaz Ali film Chamkila
author img

By

Published : Mar 7, 2023, 12:27 PM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਫਿਲਮ 'ਚਮਕੀਲਾ' ਨੂੰ ਲੈ ਪੰਜਾਬ ਵਿੱਚ ਆਈ ਹੋਈ ਸੀ ਅਤੇ ਹੁਣ ਅਦਾਕਾਰਾ ਨੇ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ ਅਤੇ ਨਾਲ ਹੀ ਇੱਕ ਪਿਆਰਾ ਨੋਟ ਵੀ ਸਾਂਝਾ ਕੀਤਾ ਹੈ।

ਜੀ ਹਾਂ...ਅਦਾਕਾਰਾ ਨੇ ਤਸਵੀਰਾਂ ਦੀ ਲੜੀ ਦਾ ਨਾਲ ਇੱਕ ਨੋਟ ਸਾਂਝਾ ਕੀਤਾ ਹੈ, ਉਸ ਨੇ ਲਿਖਿਆ 'ਸਭ ਤੋਂ ਵਧੀਆ ਇਨਸਾਨ, ਵਧੀਆ ਨਿਰਦੇਸ਼ਕ। ਇਮਤਿਆਜ਼ ਸਰ - 'ਮੈਨੂੰ ਅਮਰਜੋਤ ਬਣਾਉਣ ਲਈ ਤੁਹਾਡਾ ਧੰਨਵਾਦ...ਮੈਨੂੰ ਸਮਰਪਣ ਕਰਨ ਲਈ ਧੰਨਵਾਦ। ਦਿਲਜੀਤ - 'ਮੈਂ ਤੁਹਾਨੂੰ ਪਿਆਰ ਕਰਦੀ ਹਾਂ ਮੇਰੇ ਸਬ ਸੇ ਚੰਗੇ ਦੋਸਤ! ਅਬ ਕਿਸਕੇ ਸਾਥ ਗਾਉਗੀ ਮੈਂ? ਧੰਨਵਾਦ ਮੇਰਾ ਚਮਕੀਲਾ ਟੀਮ। ਤੁਸੀਂ ਸਭ ਤੋਂ ਵਧੀਆ ਹੋ।' ਜੇਕਰ ਤਸਵੀਰਾਂ ਦੀ ਗੱਲ ਕਰੀਏ ਤਾਂ ਇਹ ਸ਼ੂਟਿੰਗ, ਪੰਜਾਬ ਅਤੇ ਇਮਤਿਆਜ਼ ਅਲੀ ਨਾਲ ਸਾਂਝੀਆਂ ਕੀਤੀਆਂ ਹਨ। ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਅਦਾਕਾਰਾ ਨੇ ਆਪਣੀ ਪੂਰੀ ਪੰਜਾਬ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਤੁਹਾਨੂੰ ਦੱਸ ਦਈਏ ਪਰਿਣੀਤੀ ਪਿਛਲੇ ਕੁਝ ਮਹੀਨਿਆਂ ਤੋਂ ਰੋਲ ਦੀ ਤਿਆਰੀ ਵਿੱਚ ਰੁੱਝੀ ਹੋਈ ਸੀ, ਦਿਲਜੀਤ ਅਤੇ ਉਨ੍ਹਾਂ ਨੇ ਇਕੱਠੇ ਕਈ ਵਰਕਸ਼ਾਪਾਂ ਕੀਤੀਆਂ ਹਨ। ਫਿਲਮ ਦੀ ਸ਼ੂਟਿੰਗ 11 ਦਸੰਬਰ ਨੂੰ ਸ਼ੁਰੂ ਹੋਈ ਸੀ ਅਤੇ ਇਸ ਦੀ ਸ਼ੂਟਿੰਗ ਦੋ ਮਹੀਨੇ ਤੱਕ ਚੱਲੀ ਅਤੇ ਹੁਣ ਫਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਪੰਜਾਬ-ਸੈੱਟ ਵਾਲੀ ਫਿਲਮ ਵਿੱਚ ਦੁਸਾਂਝ ਅਤੇ ਚੋਪੜਾ ਅਸਲ-ਜੀਵਨ ਦੇ ਗਾਇਕ ਜੋੜੇ ਚਮਕੀਲਾ ਅਤੇ ਅਮਰਜੋਤ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਿਨ੍ਹਾਂ ਦਾ 1988 ਵਿੱਚ ਕਤਲ ਕਰ ਦਿੱਤਾ ਗਿਆ ਸੀ, ਜੋ ਅਣਸੁਲਝਿਆ ਹੋਇਆ ਹੈ। ਖਬਰਾਂ ਮੁਤਾਬਕ ਇਹ ਫਿਲਮ ਇਸ ਸਾਲ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਕੌਣ ਸੀ ਚਮਕੀਲਾ: ਤੁਹਾਨੂੰ ਦੱਸ ਦੇਈਏ ਕਿ ਚਮਕੀਲਾ ਇੱਕ ਮਸ਼ਹੂਰ ਪੰਜਾਬੀ ਗਾਇਕ ਸੀ। ਉਹ ਆਪਣੇ ਪੰਜਾਬੀ ਲੋਕ ਗੀਤਾਂ ਅਤੇ ਆਪਣੀ ਸ਼ਾਨਦਾਰ ਸਟੇਜ ਪੇਸ਼ਕਾਰੀ ਲਈ ਜਾਣਿਆ ਜਾਂਦਾ ਸੀ। ਚਮਕੀਲਾ ਨੂੰ 1988 ਵਿੱਚ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ ਸੀ ਜਦੋਂ ਇੱਕ ਪ੍ਰਦਰਸ਼ਨ ਕਰਨ ਜਾ ਰਿਹਾ ਸੀ। ਗਾਇਕ ਸਟੇਜ ਨਾਮ ਚਮਕੀਲਾ ਨਾਲ ਪ੍ਰਸਿੱਧ ਹੋਇਆ ਸੀ ਅਤੇ ਪੰਜਾਬ ਦੇ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਗੀਤ ਪੰਜਾਬ ਅਤੇ ਇਸ ਦੇ ਸੱਭਿਆਚਾਰ ਬਾਰੇ ਸਨ। ਉਸ ਦੀਆਂ ਸਭ ਤੋਂ ਮਸ਼ਹੂਰ ਹਿੱਟ ਗੀਤਾਂ ਵਿੱਚੋ 'ਟਕੂਏ ਤੇ ਟਕੂਆ', ਅਤੇ 'ਪਹਿਲੇ ਲਲਕਾਰੇ ਨਾਲ' ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਪਰਿਣੀਤੀ ਅਗਲੀ ਫਿਲਮ 'ਕੈਪਸੂਲ ਗਿੱਲ' 'ਚ ਅਕਸ਼ੈ ਕੁਮਾਰ ਨਾਲ ਨਜ਼ਰ ਆਵੇਗੀ। ਇਸ ਫਿਲਮ ਤੋਂ ਇਲਾਵਾ ਪਰਿਣੀਤੀ ਚੋਪੜਾ ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੂੰ ਲੈ ਕੇ ਵੀ ਸੁਰਖ਼ੀਆਂ ਵਿੱਚ ਹੈ।

ਇਹ ਵੀ ਪੜ੍ਹੋ: Singga New Movie Poster: ਸਿੰਗਾ, ਸਾਰਾ ਅਤੇ ਸਵੀਤਾਜ ਦੀ ਫਿਲਮ 'ਮਾਈਨਿੰਗ' ਦਾ ਐਲਾਨ, 4 ਭਾਸ਼ਾਵਾਂ ਵਿੱਚ ਹੋਵੇਗੀ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.