ETV Bharat / entertainment

Parineeti Gain 15 Kg Weight For Chamkila: ਫਿਲਮ 'ਚਮਕੀਲਾ' ਲਈ ਪਰਿਣੀਤੀ ਨੇ ਵਧਾਇਆ ਸੀ 15 ਕਿਲੋ ਭਾਰ, ਹੁਣ ਇਸ ਤਰ੍ਹਾਂ ਕਰ ਰਹੀ ਹੈ ਘੱਟ - ਪੰਜਾਬੀ ਸਟਾਰ ਗਾਇਕ ਅਮਰ ਸਿੰਘ ਚਮਕੀਲਾ

Parineeti Chopra Upcoming Film: ਪਰਿਣੀਤੀ ਚੋਪੜਾ ਆਪਣੀ ਫਿਲਮ 'ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ 'ਚ ਉਹ ਦਿਲਜੀਤ ਦੁਸਾਂਝ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਫਿਲਮ ਲਈ ਅਦਾਕਾਰਾ ਨੇ ਆਪਣਾ 15 ਕਿਲੋ ਭਾਰ ਵਧਾਇਆ ਸੀ। ਹੁਣ ਦੇਖੋ ਇਹ ਅਦਾਕਾਰਾ ਕਿਵੇਂ ਭਾਰ ਘਟਾ ਰਹੀ ਹੈ।

Parineeti Chopra Upcoming Film
Parineeti Chopra Upcoming Film
author img

By ETV Bharat Punjabi Team

Published : Dec 4, 2023, 3:35 PM IST

ਮੁੰਬਈ: ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਪਰਿਣੀਤੀ ਚੋਪੜਾ ਨੇ 25 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਮਸ਼ਹੂਰ ਆਗੂ ਰਾਘਵ ਚੱਢਾ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਪਰਿਣੀਤੀ ਚੋਪੜਾ ਅਕਸ਼ੈ ਕੁਮਾਰ ਸਟਾਰਰ ਫਿਲਮ 'ਮਿਸ਼ਨ ਰਾਣੀਗੰਜ' ਵਿੱਚ ਨਜ਼ਰ ਆਈ ਸੀ। ਹਾਲਾਂਕਿ ਅਦਾਕਾਰਾ ਨੇ ਆਪਣੇ ਵਿਆਹ ਤੋਂ ਪਹਿਲਾਂ ਇਸ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਸੀ।

ਹੁਣ ਪਰਿਣੀਤੀ ਨਿਰਦੇਸ਼ਕ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚਮਕੀਲਾ' ਨੂੰ ਲੈ ਕੇ ਸੁਰਖੀਆਂ 'ਚ ਹੈ। ਇਸ ਫਿਲਮ ਵਿੱਚ ਪਰਿਣੀਤੀ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦਾ ਕਿਰਦਾਰ ਨਿਭਾਏਗੀ।

  • " class="align-text-top noRightClick twitterSection" data="">

ਹੁਣ ਪਰਿਣੀਤੀ ਚੋਪੜਾ ਨੇ ਇਸ ਫਿਲਮ ਨਾਲ ਜੁੜੇ ਆਪਣੇ ਅਨੁਭਵ ਪ੍ਰਸ਼ੰਸਕਾਂ ਨਾਲ ਸਾਂਝੇ ਕੀਤੇ ਹਨ। ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਪਰਿਣੀਤੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ ਹਨ।

ਫਿਲਮ ਲਈ ਵਧਾਇਆ 15 ਕਿਲੋ ਭਾਰ: ਪਰਿਣੀਤੀ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, 'ਮੈਂ ਇਸ ਸਾਲ ਰਹਿਮਾਨ ਸਰ ਦੇ ਸਟੂਡੀਓ 'ਚ ਗਾਉਣ ਲਈ 6 ਮਹੀਨੇ ਬਿਤਾਏ ਹਨ ਅਤੇ ਮੈਂ ਚਮਕੀਲਾ ਲਈ ਜਿੰਨਾ ਹੋ ਸਕੇ ਉਹਨਾਂ ਜੰਕ ਫੂਡ ਖਾਂਦਾ ਸੀ, ਤਾਂ ਜੋ ਮੈਂ ਚਮਕੀਲਾ ਲਈ 15 ਕਿਲੋ ਵਜ਼ਨ ਵਧਾ ਸਕਾਂ, ਇਹ ਫਿਲਮ ਜਲਦੀ ਹੀ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।'

ਪਰਿਣੀਤੀ ਨੇ ਅੱਗੇ ਲਿਖਿਆ, 'ਹੁਣ ਜਦੋਂ ਫਿਲਮ ਬਣ ਗਈ ਹੈ ਤਾਂ ਕਹਾਣੀ ਇਸ ਦੇ ਉਲਟ ਹੈ। ਮੈਨੂੰ ਸਟੂਡੀਓ ਦੀ ਯਾਦ ਆਉਂਦੀ ਹੈ ਅਤੇ ਜਿੰਮ ਵਿੱਚ ਕੰਮ ਕਰ ਕੇ ਦੁਬਾਰਾ ਪਹਿਲਾਂ ਵਰਗੀ ਦਿਖਣ ਦੀ ਕੋਸ਼ਿਸ਼ ਕਰ ਰਹੀ ਹਾਂ, ਅਮਰਜੋਤ ਜੀ ਵਾਂਗ ਨਹੀਂ...ਇਹ ਔਖਾ ਰਿਹਾ। ਪਰ ਤੁਹਾਡੇ ਲਈ ਕੁਝ ਵੀ ਕਰਨ ਨੂੰ ਤਿਆਰ ਆ ਇਮਤਿਆਜ਼ ਸਰ।'

ਚਮਕੀਲਾ ਬਾਰੇ: ਤੁਹਾਨੂੰ ਦੱਸ ਦੇਈਏ ਕਿ ਫਿਲਮ ਚਮਕੀਲਾ ਦੋ ਪੰਜਾਬੀ ਸਟਾਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਕੌਰ ਦੀ ਕਹਾਣੀ ਹੈ, ਜਿਨ੍ਹਾਂ ਨੂੰ 1988 ਵਿੱਚ ਇੱਕ ਸਟੇਜ ਪ੍ਰਦਰਸ਼ਨ ਦੌਰਾਨ ਬੈਂਡ ਦੇ ਦੋ ਮੈਂਬਰਾਂ ਸਮੇਤ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਉਸ ਸਮੇਂ ਅਮਰ ਸਿੰਘ ਚਮਕੀਲਾ ਦੀ ਉਮਰ ਕੇਵਲ 27 ਸਾਲ ਸੀ। ਇਹ ਫਿਲਮ ਜਲਦੀ ਹੀ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.