ETV Bharat / entertainment

Chamkila Teaser OUT: ਫਿਲਮ 'ਚਮਕੀਲਾ' 'ਚ ਕਿਰਦਾਰ ਨਿਭਾ ਕੇ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਦਿਲਜੀਤ-ਪਰਿਣੀਤੀ, ਇਥੇ ਜਾਣੋ - ਚਮਕੀਲਾ

ਪਰਿਣੀਤੀ ਚੋਪੜਾ ਅਤੇ ਦਿਲਜੀਤ ਦੁਸਾਂਝ ਦੀ ਆਉਣ ਵਾਲੀ ਫਿਲਮ 'ਅਮਰ ਸਿੰਘ ਚਮਕੀਲਾ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਟੀਜ਼ਰ 'ਚ ਦਿਲਜੀਤ ਨਵੇਂ ਲੁੱਕ 'ਚ ਨਜ਼ਰ ਆ ਰਹੇ ਹਨ। ਆਓ ਜਾਣਦੇ ਹਾਂ ਕਿ ਇਸ ਫਿਲਮ ਬਾਰੇ ਦੋਵਾਂ ਕਲਾਕਾਰਾਂ ਦਾ ਕੀ ਕਹਿਣਾ ਹੈ।

Parineeti Chopra
Parineeti Chopra
author img

By

Published : May 30, 2023, 1:41 PM IST

ਮੁੰਬਈ (ਬਿਊਰੋ): 'ਅਮਰ ਸਿੰਘ ਚਮਕੀਲਾ' ਦੇ ਨਿਰਮਾਤਾਵਾਂ ਨੇ ਮੰਗਲਵਾਰ (30 ਮਈ) ਨੂੰ ਫਿਲਮ ਦਾ ਅਧਿਕਾਰਤ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਫਿਲਮ 'ਚ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਰਿਲੀਜ਼ ਹੋਏ ਟੀਜ਼ਰ 'ਚ ਦਿਲਜੀਤ ਇਕ ਨਵੇਂ ਲੁੱਕ 'ਚ ਨਜ਼ਰ ਆ ਰਹੇ ਹਨ। OTT ਪਲੇਟਫਾਰਮ Netflix ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਪਰਿਣੀਤੀ ਚੋਪੜਾ ਅਤੇ ਦਿਲਜੀਤ ਦੁਸਾਂਝ ਨੂੰ ਟੈਗ ਕਰਦੇ ਹੋਏ 'ਅਮਰ ਸਿੰਘ ਚਮਕੀਲਾ' ਦਾ ਟੀਜ਼ਰ ਜਾਰੀ ਕੀਤਾ ਹੈ।

ਮੇਕਰਸ ਨੇ ਕੈਪਸ਼ਨ 'ਚ ਲਿਖਿਆ 'ਉਹ ਨਾਮ ਜੋ ਸਾਲਾਂ ਤੋਂ ਤੁਹਾਡੇ ਦਿਲ-ਦਿਮਾਗ 'ਤੇ ਪਰਛਾਵੇਂ ਵਾਂਗ ਰਿਹਾ ਹੈ, ਉਹ ਹੁਣ ਤੁਹਾਡੇ ਸਾਹਮਣੇ ਆ ਗਿਆ ਹੈ। ਪੰਜਾਬ ਦੇ ਸਭ ਤੋਂ ਵੱਧ ਵਿਕਣ ਵਾਲੇ ਕਲਾਕਾਰ ਅਮਰ ਸਿੰਘ ਚਮਕੀਲਾ ਦੀ ਅਣਕਹੀ ਕਹਾਣੀ ਦੇਖੋ। ਜਲਦੀ ਹੀ ਸਿਰਫ Netflix 'ਤੇ ਆ ਰਹੀ ਹੈ।' 'ਅਮਰ ਸਿੰਘ ਚਮਕੀਲਾ' 2024 ਵਿੱਚ OTT ਪਲੇਟਫਾਰਮ Netflix 'ਤੇ ਸਟ੍ਰੀਮ ਕਰੇਗੀ।

ਚਮਕੀਲਾ ਦੇ ਟੀਜ਼ਰ 'ਚ ਦਿਲਜੀਤ ਬਿਨਾਂ ਪੱਗ ਦੇ ਨਜ਼ਰ ਆ ਰਹੇ ਹਨ। ਉਸਨੇ ਫਿਲਮ ਵਿੱਚ ਪੰਜਾਬ ਦੇ ਸਭ ਤੋਂ ਵੱਡੇ ਰਿਕਾਰਡ ਵਿਕਣ ਵਾਲੇ ਕਲਾਕਾਰ ਅਮਰ ਸਿੰਘ ਚਮਕੀਲਾ ਦੀ ਭੂਮਿਕਾ ਨਿਭਾਈ ਹੈ। ਜਦਕਿ ਪਰਿਣੀਤੀ ਚੋਪੜਾ ਉਨ੍ਹਾਂ ਦੀ ਪਾਰਟਨਰ ਅਮਰਜੋਤ ਕੌਰ ਦੇ ਰੂਪ 'ਚ ਨਜ਼ਰ ਆਵੇਗੀ।

ਫਿਲਮ ਬਾਰੇ ਦਿਲਜੀਤ ਦੁਸਾਂਝ ਨੇ ਕਿਹਾ 'ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਚੁਣੌਤੀਪੂਰਨ ਅਨੁਭਵ ਰਿਹਾ ਹੈ। ਮੈਂ ਇੱਕ ਹੋਰ ਦਿਲਚਸਪ ਕਹਾਣੀ ਦੇ ਨਾਲ Netflix 'ਤੇ ਵਾਪਸ ਆਉਣ ਲਈ ਉਤਸ਼ਾਹਿਤ ਹਾਂ। ਪਰਿਣੀਤੀ ਅਤੇ ਪੂਰੀ ਟੀਮ ਨਾਲ ਕੰਮ ਕਰਨਾ ਬਹੁਤ ਵਧੀਆ ਰਿਹਾ ਜਿਨ੍ਹਾਂ ਨੇ ਇਸ ਖੂਬਸੂਰਤ ਕਹਾਣੀ ਨੂੰ ਜੀਵਨ ਵਿੱਚ ਲਿਆਉਣ ਲਈ ਬਹੁਤ ਕੋਸ਼ਿਸ਼ ਕੀਤੀ ਹੈ। ਰਹਿਮਾਨ ਸਰ ਦੇ ਸੰਗੀਤ ਲਈ ਗਾਉਣਾ ਇੱਕ ਵੱਖਰਾ ਅਨੁਭਵ ਸੀ। ਮੈਨੂੰ ਉਮੀਦ ਹੈ ਕਿ ਮੈਂ ਉਸ ਦੇ ਦਰਸ਼ਨ ਨਾਲ ਨਿਆਂ ਕਰਨ ਦੇ ਯੋਗ ਹੋ ਗਿਆ ਹਾਂ। ਇਸ ਭੂਮਿਕਾ ਲਈ ਮੇਰੇ 'ਤੇ ਵਿਸ਼ਵਾਸ ਕਰਨ ਲਈ ਇਮਤਿਆਜ਼ ਪਾਜੀ ਦਾ ਧੰਨਵਾਦ।'

ਅਦਾਕਾਰਾ ਪਰਿਣੀਤੀ ਚੋਪੜਾ ਨੇ ਕਿਹਾ 'ਇਸ ਫਿਲਮ ਵਿੱਚ ਅਮਰਜੋਤ ਚਮਕੀਲਾ ਦੀ ਗਾਇਕਾ ਸਾਥੀ ਅਤੇ ਪਤਨੀ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮੈਂ ਇਸ ਮੌਕੇ ਲਈ ਇਮਤਿਆਜ਼ ਸਰ ਦੀ ਦਿਲੋਂ ਧੰਨਵਾਦੀ ਹਾਂ। ਦਿਲਜੀਤ ਨਾਲ ਸਕਰੀਨ ਸ਼ੇਅਰ ਕਰਨਾ ਅਨਮੋਲ ਅਨੁਭਵ ਰਿਹਾ ਹੈ। ਗਾਉਣਾ ਮੇਰੇ ਲਈ ਸ਼ੌਕ ਹੈ। ਮਹਾਨ ਏ.ਆਰ. ਰਹਿਮਾਨ ਦੇ ਨਾਲ ਕੰਮ ਕਰਨਾ ਇੱਕ ਲੰਬੇ ਸਮੇਂ ਤੋਂ ਉਡੀਕਿਆ ਹੋਇਆ ਸੁਪਨਾ ਜਾਪਦਾ ਹੈ। ਮੈਨੂੰ ਭਰੋਸਾ ਹੈ ਕਿ ਸਾਡੀ ਫਿਲਮ ਹਰ ਇੱਕ ਦੇ ਦਿਲ ਨੂੰ ਛੂਹ ਲਵੇਗੀ, ਜਿਸ ਨਾਲ ਚਮਕੀਲਾ ਦੀ ਪ੍ਰੇਰਨਾਦਾਇਕ ਕਹਾਣੀ ਦੁਨੀਆ ਭਰ ਦੇ ਪ੍ਰਸ਼ੰਸਕਾਂ ਵਿੱਚ ਗੂੰਜੇਗੀ।'

ਫਿਲਮ ਦੀ ਕਹਾਣੀ ਕੀ ਹੈ?: ਇਹ ਫਿਲਮ ਪੰਜਾਬ ਦੇ ਰੌਕਸਟਾਰ ਅਮਰ ਸਿੰਘ ਚਮਕੀਲਾ ਦੀ ਅਣਕਹੀ ਸੱਚੀ ਕਹਾਣੀ 'ਤੇ ਆਧਾਰਿਤ ਹੈ। ਅਮਰ ਸਿੰਘ 80 ਦੇ ਦਹਾਕੇ ਵਿੱਚ ਗਰੀਬੀ ਦੇ ਪਰਛਾਵੇਂ ਵਿੱਚੋਂ ਉੱਭਰ ਕੇ ਆਪਣੇ ਸੰਗੀਤ ਦੇ ਬਲਬੂਤੇ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚੇ। ਹਾਲਾਂਕਿ ਇਸ ਦੌਰਾਨ ਉਸ ਨੂੰ ਲੋਕਾਂ ਦੀ ਨਰਾਜ਼ਗੀ ਦਾ ਸਾਹਮਣਾ ਵੀ ਕਰਨਾ ਪਿਆ, ਜਿਸ ਕਾਰਨ 27 ਸਾਲ ਦੀ ਛੋਟੀ ਉਮਰ 'ਚ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਆਪਣੇ ਸਮੇਂ ਦੀ ਸਭ ਤੋਂ ਵੱਧ ਰਿਕਾਰਡ ਵਿਕਣ ਵਾਲੀ ਕਲਾਕਾਰ, ਚਮਕੀਲਾ ਨੂੰ ਅਜੇ ਵੀ ਪੰਜਾਬ ਦੇ ਸਭ ਤੋਂ ਵਧੀਆ ਲਾਈਵ ਸਟੇਜ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.