ETV Bharat / entertainment

Parineeti Chopra: 'ਆਪ' ਨੇਤਾ ਰਾਘਵ ਚੱਢਾ ਨਾਲ ਵਿਆਹ ਦੀਆਂ ਖ਼ਬਰਾਂ 'ਤੇ ਪਰਿਣੀਤੀ ਚੋਪੜਾ ਨੇ ਤੋੜੀ ਚੁੱਪ, ਜਾਣੋ ਕੀ ਕਿਹਾ ਅਦਾਕਾਰਾ ਨੇ - ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ

Parineeti Chopra: ਪਰਿਣੀਤੀ ਚੋਪੜਾ ਨੇ 'ਆਪ' ਨੇਤਾ ਰਾਘਵ ਚੱਢਾ ਨਾਲ ਵਿਆਹ ਦੀਆਂ ਖਬਰਾਂ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਜਾਣੋ ਕੀ ਕਿਹਾ ਅਦਾਕਾਰਾ ਨੇ।

Parineeti Chopra
Parineeti Chopra
author img

By

Published : Apr 19, 2023, 3:01 PM IST

ਮੁੰਬਈ (ਬਿਊਰੋ): ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਪਰਿਣੀਤੀ ਚੋਪੜਾ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੀ ਰਾਸ਼ਟਰੀ ਪਾਰਟੀ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।

ਪਰਿਣੀਤੀ ਅਤੇ ਰਾਘਵ ਦੇ ਵਿਆਹ ਦੀ ਸੋਸ਼ਲ ਮੀਡੀਆ 'ਤੇ ਜ਼ੋਰਾਂ-ਸ਼ੋਰਾਂ ਨਾਲ ਚਰਚਾ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਰਿਣੀਤੀ ਅਤੇ ਰਾਘਵ ਬਹੁਤ ਜਲਦ ਵਿਆਹ ਕਰਨ ਜਾ ਰਹੇ ਹਨ। ਕਈ ਖਾਸ ਲੋਕਾਂ ਨੇ ਤਾਂ ਉਸ ਨੂੰ ਇਸ ਸ਼ੁਰੂਆਤ ਲਈ ਵਧਾਈ ਵੀ ਦਿੱਤੀ ਹੈ ਅਤੇ ਪਰਿਣੀਤੀ ਦੇ ਪ੍ਰਸ਼ੰਸਕਾਂ 'ਚ ਉਸ ਦੇ ਵਿਆਹ ਨੂੰ ਲੈ ਕੇ ਕਾਫੀ ਕ੍ਰੇਜ਼ ਹੈ। ਹੁਣ ਪਰਿਣੀਤੀ ਚੋਪੜਾ ਨੇ ਰਾਘਵ ਨਾਲ ਵਿਆਹ ਦੀਆਂ ਖਬਰਾਂ 'ਤੇ ਆਖਰਕਾਰ ਚੁੱਪੀ ਤੋੜ ਦਿੱਤੀ ਹੈ।

ਜਾਣੋ ਕੀ ਬੋਲੀ ਅਦਾਕਾਰਾ: ਪਰਿਣੀਤੀ ਚੋਪੜਾ ਨੇ ਕਿਹਾ ਕਿ 'ਈਮਾਨਦਾਰੀ ਨਾਲ ਕਹਾਂ ਤਾਂ ਇਸ ਸਵਾਲ ਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੈ। ਕਿਉਂਕਿ ਤੁਹਾਡੇ ਬਾਰੇ ਸਭ ਕੁਝ ਦੁਨੀਆਂ ਦੇ ਸਾਹਮਣੇ ਆਉਂਦਾ ਹੈ ਅਤੇ ਮੀਡੀਆ ਇਸਦਾ ਆਊਟਲੈੱਟ ਹੈ। ਅਸੀਂ ਆਪਣਾ, ਆਪਣਾ ਚਿਹਰਾ ਅਤੇ ਆਪਣਾ ਨਾਮ ਹਰ ਘਰ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਕਰਦੇ ਹਾਂ। ਹਾਲਾਂਕਿ, ਮੇਰੀ ਜ਼ਿੰਦਗੀ ਬਾਰੇ ਗੱਲ ਕਰਨ ਅਤੇ ਕਈ ਵਾਰ ਬਹੁਤ ਜ਼ਿਆਦਾ ਨਿੱਜੀ ਹੋਣ ਅਤੇ ਅਪਮਾਨਜਨਕ ਹੋਣ ਦੀ ਰੇਖਾ ਨੂੰ ਪਾਰ ਕਰਨ ਦੇ ਵਿਚਕਾਰ ਇੱਕ ਪਤਲੀ ਰੇਖਾ ਹੈ। ਜੇਕਰ ਅਜਿਹਾ ਕਦੇ ਹੋਇਆ ਹੈ, ਜੇਕਰ ਕੋਈ ਧਾਰਨਾ ਬਣਾਈ ਜਾ ਰਹੀ ਹੈ ਤਾਂ ਮੈਂ ਇਸਨੂੰ ਸਾਫ਼ ਕਰ ਦਿਆਂਗੀ। ਜੇਕਰ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ ਤਾਂ ਮੈਂ ਨਹੀਂ ਦੇਵਾਂਗੀ। ਰਾਘਵ ਚੱਢਾ ਨਾਲ ਅਫੇਅਰ 'ਤੇ ਇਹ ਬਿਆਨ ਸਪੱਸ਼ਟੀਕਰਨ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਪਿਛਲੇ ਦਿਨੀਂ ਪਰਿਣੀਤੀ ਚੋਪੜਾ ਦੀ ਉਂਗਲੀ 'ਤੇ ਇੱਕ ਅੰਗੂਠੀ ਦੇਖੀ ਗਈ ਸੀ, ਜਿਸ ਤੋਂ ਬਾਅਦ ਅੰਦਾਜ਼ਾਂ ਲਗਾਇਆ ਜਾ ਰਿਹਾ ਸੀ ਕਿ ਕੀ ਅਦਾਕਾਰਾ ਨੇ ਮੰਗਣੀ ਕਰ ਲਈ ਹੈ। ਦੱਸ ਦਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਉਸ ਸਮੇਂ ਤੋਂ ਸੁਰਖੀਆਂ 'ਚ ਆਏ ਸਨ, ਜਦੋਂ ਉਨ੍ਹਾਂ ਨੂੰ ਮੁੰਬਈ 'ਚ ਲੰਚ ਅਤੇ ਡਿਨਰ ਡੇਟ 'ਤੇ ਇਕੱਠੇ ਦੇਖਿਆ ਗਿਆ ਸੀ।

ਉਦੋਂ ਤੋਂ ਇਹ ਦੋਵੇਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਰੋਜ਼ਾਨਾ ਸੁਰਖੀਆਂ ਬਟੋਰ ਰਹੇ ਹਨ। ਇਸ ਦੇ ਨਾਲ ਹੀ ਰਾਘਵ ਚੱਢਾ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨਾਲ ਰਾਜਨੀਤੀ ਬਾਰੇ ਗੱਲ ਕਰੋ ਨਾ ਕਿ ਪਰਿਣੀਤੀ ਬਾਰੇ। ਅਜਿਹੇ 'ਚ ਇਹ ਜੋੜਾ ਅਜੇ ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ ਪਰ ਉਹ ਦਿਨ ਦੂਰ ਨਹੀਂ ਜਦੋਂ ਪਰਿਣੀਤੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਦੀ ਖਾਸ ਮਹਿਮਾਨ ਬਣੇਗੀ।

ਇਹ ਵੀ ਪੜ੍ਹੋ:Badshah Controversy: ਵਿਵਾਦਾਂ 'ਚ ਘਿਰੇ ਰੈਪਰ ਬਾਦਸ਼ਾਹ, ਜਾਣੋ ਮਾਮਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.