ETV Bharat / entertainment

Pammi Bai New Song: 'ਆਸਰਾ’ ਨਾਲ ਸਰੋਤਿਆਂ ਦੇ ਸਨਮੁੱਖ ਹੋਣਗੇ ਪੰਮੀ ਬਾਈ, ਵੀਡੀਓ ਵਿੱਚ ਰਾਜ ਧਾਲੀਵਾਲ ਵੀ ਆਵੇਗੀ ਨਜ਼ਰ - ਪੰਮੀ ਬਾਈ ਦਾ ਨਵਾਂ ਗੀਤ

Pammi Bai: ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦੇ ਗੀਤ ਗਾਉਣ ਲਈ ਜਾਣੇ ਜਾਂਦੇ ਪੰਜਾਬੀ ਗਾਇਕ ਪੰਮੀ ਬਾਈ ਜਲਦ ਹੀ ਨਵਾਂ ਗੀਤ 'ਆਸਰਾ' ਲੈ ਕੇ ਪ੍ਰਸ਼ੰਸਕਾਂ ਦੇ ਸਾਹਮਣੇ ਆਉਣਗੇ। ਗੀਤ ਦਾ ਪਹਿਲਾਂ ਪੋਸਟਰ ਰਿਲੀਜ਼ ਹੋ ਗਿਆ ਹੈ।

Pammi Bai New Song
Pammi Bai New Song
author img

By ETV Bharat Punjabi Team

Published : Sep 25, 2023, 9:59 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਦਹਾਕਿਆਂ ਬਾਅਦ ਵੀ ਆਪਣੀ ਸਰਦਾਰੀ ਅਤੇ ਮੁਕਾਮ ਕਾਇਮ ਰੱਖਣ ਵਿਚ ਸਫ਼ਲ ਰਹੇ ਹਨ ਲੋਕ ਗਾਇਕ ਪੰਮੀ ਬਾਈ, ਜੋ ਆਪਣਾ ਨਵਾਂ ਗਾਣਾ ‘ਆਸਰਾ’ ਲੈ ਕੇ ਜਲਦ ਸਰੋਤਿਆਂ ਅਤੇ ਦਰਸ਼ਕਾਂ (Pammi Bai new song aasra) ਸਨਮੁੱਖ ਹੋਣਗੇ।

'ਪੀ ਪੀ ਫ਼ਿਲਮਜ਼' ਵੱਲੋਂ ਸੰਗੀਤਕ ਮਾਰਕੀਟ ਵਿਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਵਿਚ ਸਹਿ ਗਾਇਕਾ ਵਜੋਂ ਆਵਾਜ਼ ਦੀਪਿਕਾ ਅਟਵਾਲ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਗਾਣੇ ਦੀ ਸ਼ਬਦ ਰਚਨਾ ਦਵਿੰਦਰ ਖੰਨੇ ਵਾਲਾ ਦੀ ਹੈ, ਜੋ ਬੇਸ਼ੁਮਾਰ ਹਿੱਟ ਗੀਤਾਂ ਦਾ ਲੇਖਨ ਕਰ ਚੁੱਕੇ ਹਨ।

ਜਲਦ ਰਿਲੀਜ਼ ਹੋਣ ਜਾ ਰਹੇ ਇਸ ਗਾਣੇ ਦੇ ਹੋਰਨਾਂ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਪੰਮੀ ਬਾਈ ਸਿੱਧੂ ਨੇ ਦੱਸਿਆ ਕਿ ਉਨਾਂ ਦੇ ਹਰ ਗੀਤ ਦੀ ਤਰ੍ਹਾਂ ਬਹੁਤ ਹੀ ਮਿਆਰੀ ਮਾਪਦੰਢਾਂ ਅਧੀਨ ਤਿਅਰ ਕੀਤੇ ਗਏ ਇਸ ਗਾਣੇ ਦਾ ਮਿਊਜ਼ਿਕ ਜੋਗੀਆਂ ਦਾ ਹੈ, ਜਦਕਿ ਸੰਗੀਤ ਮਿਕਸਿੰਗ ਨੂੰ ਮਾਸਟਰ ਇਸ਼ਾਂਤ ਪੰਡਿਤ ਨੇ ਬਹੁਤ ਹੀ ਉਮਦਾ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਪੰਜਾਬੀ ਸੰਗੀਤ ਜਗਤ (Pammi Bai new song aasra) ਵਿਚ ਚੁਣਿੰਦਾ ਅਤੇ ਪੰਜਾਬੀਅਤ ਤਰਜ਼ਮਾਨੀ ਕਰਦੇ ਗੀਤਾਂ ਨੂੰ ਹੀ ਗਾਉਣ ਤਰਜ਼ੀਹ ਦਿੰਦੇ ਆ ਰਹੇ ਇਸ ਹੋਣਹਾਰ ਗਾਇਕ ਨੇ ਅੱਗੇ ਦੱਸਿਆ ਕਿ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਇਸ ਨੂੰ ਚਾਰ ਚੰਨ ਲਾਵੇਗਾ, ਜਿਸ ਨੂੰ ਸੰਜੋਤ ਰੰਧਾਵਾ ਵੱਲੋਂ ਬਹੁਤ ਹੀ ਮਨਮੋਹਕ ਰੂਪ ਵਿਚ ਸਾਹਮਣੇ ਲਿਆਂਦਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬਡਾਲੀ ਆਲਾ, ਲਾਂਡਾ, ਫ਼ਤਿਹਗੜ੍ਹ ਸਾਹਿਬ ਆਦਿ ਦੀਆਂ ਬਹੁਤ ਹੀ ਖੂਬਸੂਰਤ ਲੋਕੇਸ਼ਨਜ਼ 'ਤੇ ਮੁਕੰਮਲ ਕੀਤੇ ਗਏ ਇਸ ਗਾਣੇ ਨਾਲ ਸੰਬੰਧਤ ਮਿਊਜ਼ਿਕ ਵੀਡੀਓ ਵਿਚ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਾਜ ਧਾਲੀਵਾਲ ਵੱਲੋਂ ਉਨਾਂ ਨਾਲ ਫ਼ੀਚਰਿੰਗ ਕੀਤੀ ਗਈ ਹੈ, ਜਿੰਨ੍ਹਾਂ ਨਾਲ ਪ੍ਰਤਿਭਾਸ਼ਾਲੀ ਬਾਲ ਕਲਾਕਾਰ ਜ਼ੋਰਾਵਰ ਸਿੰਘ ਤੋਂ ਇਲਾਵਾ ਜਸਬੀਰ ਜੱਸੀ ਵੀ ਵਿਸ਼ੇਸ਼ ਤੌਰ 'ਤੇ ਨਜ਼ਰ ਆਉਣਗੇ।

ਪੰਜਾਬ (Pammi Bai new song aasra) ਦੇ ਰਜਵਾੜ੍ਹਾਸ਼ਾਹੀ ਅਤੇ ਧਾਰਮਿਕ ਸ਼ਹਿਰ ਪਟਿਆਲਾ ਨਾਲ ਤਾਲੁਕ ਰੱਖਦੇ ਲੋਕ ਗਾਇਕ ਪੰਮੀ ਸਿੱਧੂ ਸੱਤ ਸੁਮੰਦਰ ਪਾਰ ਤੱਕ ਆਪਣੀ ਸੁਰੀਲੀ ਅਤੇ ਪ੍ਰਭਾਵੀ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਹਨ, ਜੋ ਹੁਣ ਪੰਜਾਬੀ ਸਿਨੇਮਾ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਚੁੱਕੇ ਹਨ।

ਇਸੇ ਸੰਬੰਧੀ ਕੁਝ ਹੋਰ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਪਿੰਡ ਅਮਰੀਕਾ' ਵਿਚ ਉਹ ਕਾਫ਼ੀ ਅਹਿਮ ਅਤੇ ਪ੍ਰਭਾਵਸ਼ਾਲੀ ਭੂਮਿਕਾ ਵਿਚ ਨਜ਼ਰ ਆਉਣਗੇ, ਜਿਸ ਵਿਚ ਉਨਾਂ ਨੂੰ ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਐਕਟਰਜ਼ ਅਤੇ ਗਾਇਕੀ ਖੇਤਰ ਦੀਆਂ ਦੋ ਬੇਹਤਰੀਨ ਗਾਇਕਾਵਾਂ ਅਮਰ ਨੂਰੀ ਅਤੇ ਕਮਲਜੀਤ ਨੀਰੂ ਨਾਲ ਅਦਾਕਾਰੀ ਕਰਨ ਦਾ ਅਵਸਰ ਮਿਲਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਉਨਾਂ ਦਾ ਕਿਰਦਾਰ ਠੇਠ ਪੇਂਡੂ ਜਨਜੀਵਨ ਦੀ ਤਰਜ਼ਮਾਨੀ ਕਰੇਗਾ, ਜਿਸ ਨੂੰ ਨਿਭਾਉਣਾ ਉਨਾਂ ਲਈ ਕਾਫ਼ੀ ਯਾਦਗਾਰੀ ਤਜ਼ਰਬਾ ਰਿਹਾ ਹੈ। ਉਨਾਂ ਦੱਸਿਆ ਕਿ ਉਹ ਉਕਤ ਗਾਣੇ ਤੋਂ ਬਾਅਦ ਕੁਝ ਹੋਰ ਸੰਦੇਸ਼ਮਕ ਅਤੇ ਪੰਜਾਬੀ ਵੰਨਗੀਆਂ ਨਾਲ ਅੋਤ ਪੋਤ ਗੀਤਾਂ ਦੀ ਰਿਕਾਰਡਿੰਗ ਆਦਿ ਸੰਪੂਰਨ ਕਰ ਰਹੇ ਹਨ, ਜਿੰਨ੍ਹਾਂ ਨੂੰ ਵੀ ਉਨ੍ਹਾਂ ਵੱਲੋਂ ਸਰੋਤਿਆਂ ਦੀ ਕਚਹਿਰੀ ਵਿਚ ਜਲਦ ਪੇਸ਼ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.