ETV Bharat / entertainment

Nimrat Khaira Photos: ਦੁਲਹਨ ਦੇ ਪਹਿਰਾਵੇ 'ਚ ਨਿਮਰਤ ਖਹਿਰਾ ਨੇ ਕਰਵਾਇਆ ਦਿਲ ਖਿੱਚ ਫੋਟੋਸ਼ੂਟ, ਮਿਸ ਪੂਜਾ ਨੇ ਕੀਤਾ ਇਹ ਕਮੈਂਟ - ਅਦਾਕਾਰਾ ਨਿਮਰਤ ਖਹਿਰਾ

Nimrat Khaira Photos: ਪੰਜਾਬੀ ਦੀ ਸਾਦਗੀ ਪਸੰਦ ਖੂਬਸੂਰਤ ਅਦਾਕਾਰਾ ਨਿਮਰਤ ਖਹਿਰਾ ਨੇ ਨਵਾਂ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਨੂੰ ਦੇਖ ਕੇ ਪੰਜਾਬੀ ਦੇ ਕਈ ਸਿਤਾਰਿਆਂ ਨੇ ਕਮੈਂਟ ਕੀਤਾ ਹੈ।

Nimrat Khaira Photos
Nimrat Khaira Photos
author img

By

Published : Mar 31, 2023, 2:52 PM IST

ਚੰਡੀਗੜ੍ਹ: ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਦਿਨੀਂ ਦਿਲਜੀਤ ਦੁਸਾਂਝ ਨਾਲ ਫਿਲਮ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ, ਦਿੱਗਜਾਂ ਦੀ ਇਹ ਫਿਲਮ ਇਸ ਸਾਲ ਮਈ ਵਿੱਚ ਰਿਲੀਜ਼ ਹੋ ਜਾਵੇਗੀ। ਇਸ ਖ਼ਬਰ ਦੀ ਚਰਚਾ ਤੋਂ ਇਲਾਵਾ ਨਿਮਰਤ ਜਿਸ ਗੱਲ ਕਾਰਨ ਸੁਰਖ਼ੀਆਂ ਵਿੱਚ ਹੈ, ਉਹ ਹੈ ਉਸਦਾ ਤਾਜ਼ਾ ਫੋਟੋ ਸ਼ੂਟ।

ਗਾਇਕਾ ਨੇ ਨਵਾਂ ਫੋਟੋਸ਼ੂਟ ਕਰਵਾਇਆ ਹੈ, ਇਹਨਾਂ ਫੋਟੋਆਂ ਨੂੰ ਦੇਖ ਕੇ ਪੰਜਾਬੀ ਦੇ ਕਈ ਦਿੱਗਜ ਆਪਣੇ ਆਪ ਨੂੰ ਕਮੈਂਟ ਕੀਤੇ ਬਿਨ੍ਹਾਂ ਰੋਕ ਨਹੀਂ ਸਕੇ ਅਤੇ ਕਮੈਂਟ ਕਰਦੇ ਗਏ। ਇਨ੍ਹਾਂ ਤਸਵੀਰਾਂ ਉਤੇ ਗਾਇਕਾ ਮਿਸ ਪੂਜਾ 'ਮਸ਼ਾ ਅੱਲ੍ਹਾ' ਦਾ ਕਮੈਂਟ ਕੀਤਾ ਹੈ ਅਤੇ ਤਾਨੀਆ ਨੇ ਲਾਲ ਇਮੋਜੀ ਸਾਂਝਾ ਕੀਤਾ ਹੈ।

ਹੁਣ ਜੇਕਰ ਗਾਇਕਾ ਦੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਇਹਨਾਂ ਤਸਵੀਰਾਂ ਵਿੱਚ ਨਿਮਰਤ ਨੇ ਬੇਬੀ ਪਿੰਕ ਰੰਗ ਦਾ ਲਹਿੰਗਾ ਚੁਣਿਆ ਹੈ, ਲਹਿੰਗੇ ਦੇ ਨਾਲ ਅਦਾਕਾਰਾ ਨੇ 16 ਸ਼ਿੰਗਾਰ ਵੀ ਕੀਤਾ ਹੈ, ਜੋ ਅਦਾਕਾਰਾ ਦੀ ਖੂਬਸੂਰਤੀ ਨੂੰ ਵਧਾ ਰਿਹਾ ਹੈ। ਤਸਵੀਰਾਂ ਨੂੰ ਹੁਣ ਤੱਕ 468,736 ਲੋਕਾਂ ਦੁਆਰਾ ਪਸੰਦ ਕੀਤਾ ਗਿਆ ਹੈ।

ਹੁਣ ਇਥੇ ਜੇਕਰ ਗਾਇਕਾ ਦੇ ਵਰਕਫੰਟ ਦੀ ਗੱਲ਼ ਕਰੀਏ ਤਾਂ ਨਿਮਰਤ ਖਹਿਰਾ, ਦਿਲਜੀਤ ਦੁਸਾਂਝ ਅਤੇ ਅੰਬਰਦੀਪ ਸਿੰਘ ਨਾਲ ਆਪਣੀ ਆਉਣ ਵਾਲੀ ਫਿਲਮ 'ਜੋੜੀ' ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ। ਇਸ ਦੀਆਂ ਤਸਵੀਰਾਂ ਵੀ ਸ਼ੋਸਲ ਮੀਡੀਆ ਉਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਇਹ ਫਿਲਮ 5 ਮਈ, 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਨਿਮਰਤ ਖਹਿਰਾ ਨੂੰ ਪਿਛਲੇ ਸਾਲ ਐਮੀ ਵਿਰਕ ਅਤੇ ਸਰਗੁਣ ਮਹਿਤਾ ਨਾਲ 'ਸੌਂਕਣ ਸੌਂਕਣੇ' ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਸ ਨੂੰ ਅੰਬਰਦੀਪ ਸਿੰਘ ਦੀ ਫਿਲਮ 'ਤੀਜਾ ਪੰਜਾਬ' ਵਿੱਚ ਦੇਖਿਆ ਗਿਆ ਸੀ।

ਨਿਮਰਤ ਖਹਿਰਾ ਦੇ ਗਾਇਕੀ ਸਫ਼ਰ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਗਾਇਕਾ ਪੰਜਾਬੀ ਸੰਗੀਤ ਜਗਤ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ, ਗਾਇਕਾ ਦੇ ਹਾਲ ਹੀ ਵਿੱਚ ਅਰਜਨ ਢਿੱਲੋਂ ਨਾਲ ਕਈ ਗੀਤ ਸੁਪਰਹਿੱਟ ਹੋਏ ਹਨ, ਜਿਹਨਾਂ ਨੂੰ ਬਹੁਤ ਮਿਲੀਅਨ ਵਿਊਜ਼ ਮਿਲ ਚੁੱਕੇ ਹਨ।

ਹੋਰ ਜਾਣੋ ਨਿਮਰਤ ਬਾਰੇ: 8 ਅਗਸਤ 1992 ਨੂੰ ਬਟਾਲਾ ਵਿੱਚ ਪੈਦਾ ਹੋਈ ਨਿਮਰਤ ਖਹਿਰਾ ਨੇ ਗੀਤ 'ਰੱਬ ਕਰਕੇ' ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਇਸ ਦੇ ਰਿਲੀਜ਼ ਹੋਏ ਦੋ ਗੀਤ 'ਇਸ਼ਕ ਕਚਿਹਰੀ' ਅਤੇ 'ਐੱਸਪੀ ਦੇ ਰੈਂਕ ਵਰਗੀ' ਨੇ ਪੰਜਾਬੀ ਸੰਗੀਤ ਜਗਤ ਵਿੱਚ ਅਦਾਕਾਰਾ ਨੂੰ ਵੱਖਰੀ ਪਹਿਚਾਣ ਦਿੱਤੀ। ਗਾਇਕਾ ਨੇ ਕਈ ਪੰਜਾਬੀ ਫਿਲਮਾਂ ਵਿੱਚ ਆਪਣੇ ਗੀਤ ਦਿੱਤੇ ਹਨ।

ਇਹ ਵੀ ਪੜ੍ਹੋ:Neha Malik Hot Photos: ਭਿੱਜੇ ਹੋਏ ਵਾਲ਼ਾਂ 'ਚ ਨੇਹਾ ਨੇ ਕਰਵਾਇਆ ਹੌਟ ਫੋਟੋਸ਼ੂਟ, ਮਿੰਟਾਂ 'ਚ ਵਧਿਆ ਇੰਟਰਨੈੱਟ ਦਾ ਤਾਪਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.