ਚੰਡੀਗੜ੍ਹ: ਪੰਜਾਬੀ ਮੂਲ ਅਦਾਕਾਰਾ ਨਿਕਾਸ਼ਾ ਹੁਣ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਸਿਨੇਮਾ ਵਿਚ ਵੀ ਸਫ਼ਲ ਮੁਕਾਮ ਹਾਸਿਲ ਕਰਦੀ ਜਾ ਰਹੀ ਹੈ, ਜੋ ਆਉਣ ਵਾਲੇ ਦਿਨ੍ਹਾਂ ਵਿਚ ਕਈ ਵੱਡੀਆਂ ਅਤੇ ਬਹੁਚਰਚਿਤ ਫਿਲਮਾਂ ਵਿਚ ਲੀਡ ਕਿਰਦਾਰਾਂ ਵਿਚ ਨਜ਼ਰ ਆਵੇਗੀ।
ਮੂਲ ਰੂਪ ਵਿਚ ਗੁਜਰਾਤੀ ਅਤੇ ਪੰਜਾਬੀ ਜੜ੍ਹਾਂ ਨਾਲ ਜੁੜੇ ਪਰਿਵਾਰ ਨਾਲ ਤਾਲੁਕ ਰੱਖਦੀ ਅਤੇ ਲੰਦਨ ’ਚ ਜਨਮੀ-ਪਲੀ ਇਹ ਹੋਣਹਾਰ ਅਦਾਕਾਰਾ 'ਕੋਕ', 'ਲੋਰੀਅਲ', 'ਆਈਸੀਆਈਸੀਆਈ', 'ਐਕਸਿਸ ਬੈਂਕ', 'ਮਿੱਤਰਾ', 'ਅਮੈਜ਼ਨ', 'ਐਕਸੋਰਾਈਜ', 'ਕੈਡਬਰੀ', 'ਸਨਸਿਲਕ', 'ਡਾਬਰ' ਵਰਗੀਆਂ 50 ਦੇ ਲਗਭਗ ਵੱਡੀਆਂ ਐਡ ਫਿਲਮਾਂ ਤੋਂ ਇਲਾਵਾ ਬਹੁਤ ਸਾਰੇ ਸੁਪਰਹਿੱਟ ਅਤੇ ਆਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਪੰਜਾਬੀ ਗੀਤ ਵਿੱਚ ਐਮੀ ਵਿਰਕ ਦਾ ‘ਰਿਗਰੇਟ’, ਰੋਹਨ ਪ੍ਰੀਤ-ਪ੍ਰੀਤ ਹੁੰਦਲ ਦਾ ‘ਵਾਹ ਵਾਹ ਜੱਟਾ’, ਆਰ ਨੇਤ ਦਾ ‘ਸਟਰੱਗਲਰ’, ਜੋਰਡਨ ਸੰਧੂ ਦਾ 'ਡੂ ਯੂ ਰਿਮੇਮਬਰ', ਗੁਰ ਸਿੱਧੂ ਦਾ ‘ਯਾਰਾਨੇ’, 'ਪਿੰਕ ਪਿੰਕ ਅੱਡੀਆ' ਤੋਂ ਇਲਾਵਾ ‘ਮਾਰ ਸੁੱਟਿਆ’, ‘ਕਯਾ ਬਾਤ ਆ’ ਆਦਿ ’ਚ ਵੀ ਆਪਣੀ ਸ਼ਾਨਦਾਰ ਅਭਿਨੈ ਕਲਾਂ ਦਾ ਲੋਹਾ ਮੰਨਵਾਉਣ ਵਿਚ ਸਫ਼ਲ ਰਹੀ ਹੈ।
- ਰਣਦੀਪ ਹੁੱਡਾ ਨੇ 'ਸਵਤੰਤਰ ਵੀਰ ਸਾਵਰਕਰ' ਦੀ ਸ਼ੂਟਿੰਗ ਕੀਤੀ ਸਮਾਪਤ, ਟੀਮ ਮੈਂਬਰਾਂ ਦਾ ਕੀਤਾ ਧੰਨਵਾਦ
- Vivek Mashru: ਐਕਟਿੰਗ ਛੱਡ ਕੇ ਹੁਣ ਇਸ ਕੰਮ 'ਚ ਲੱਗਿਆ ਇਹ ਸੀਆਈਡੀ ਫੇਮ ਐਕਟਰ, ਪਛਾਣ ਕਰਨੀ ਹੋਵੇਗੀ ਮੁਸ਼ਕਿਲ
- Navdeep Agroia: ਨਿੱਕੀ ਉਮਰੇ ਸਿਨੇਮਾ ਖੇਤਰ ’ਚ ਵੱਡੀਆਂ ਪ੍ਰਾਪਤੀਆਂ ਵੱਲ ਵਧ ਰਹੇ ਨੇ ਕਾਸਟਿਊਮ ਡਿਜ਼ਾਈਨਰ ਨਵਦੀਪ ਅਗਰੋਈਆ
ਵੱਖ-ਵੱਖ ਭਾਰਤੀ ਕਲਾਵਾਂ ਕੱਥਕ, ਜੈਜ਼, ਭੰਗੜ੍ਹਾ, ਗਿੱਧਾ ਆਦਿ ਵਿਚ ਮੁਹਾਰਤ ਰੱਖਦੀ ਖ਼ੂਬਸੂਰਤ ਅਦਾਕਾਰਾ ਨਿਕਾਸ਼ਾ ਅਨੁਸਾਰ ਬਾਲੀਵੁੱਡ ਵਿਚ ਉਸ ਦੀ ਸ਼ੁਰੂਆਤ ਨੌਜਵਾਨ ਨਿਰਦੇਸ਼ਕ ਵਿਸ਼ਾਲ ਰਾਜ ਦੀ ਨਿਰਦੇਸ਼ਕ ਦੇ ਤੌਰ 'ਤੇ ਡੈਬਿਊ ਫਿਲਮ ‘ਡਰੀਮ ਲਾਕ’ ਨਾਲ ਹੋਈ, ਜਿਸ ਵਿਚ ਲੀਡ ਅਦਾਕਾਰਾ ਦੇ ਤੌਰ ਉਤੇ ਕੰਮ ਕਰਨਾ ਉਸ ਲਈ ਯਾਦਗਾਰੀ ਤਜ਼ੁਰਬਾ ਰਿਹਾ ਹੈ। ਇਸ ਉਪਰੰਤ ਰਾਜੀਵ ਖੰਡੇਲਵਾਲ ਸਟਾਰਰ ਹਿੰਦੀ ਟੀ.ਵੀ ਸੀਰੀਜ਼ ‘ਹੱਕ ਸੇ’ ਉਨਾਂ ਦੇ ਕਰੀਅਰ ਲਈ ਇਕ ਟਰਨਿੰਗ ਪੁਆਇੰਟ ਸਾਬਿਤ ਹੋਈ, ਜਿਸ ਨੇ ਬਾਲੀਵੁੱਡ ਵਿਚ ਉਨਾਂ ਨੂੰ ਪੁਖਤਾ ਪਹਿਚਾਣ ਦੇਣ ਵਿਚ ਅਹਿਮ ਭੂਮਿਕਾ ਨਿਭਾਈ।
ਦੇਸ਼ ਭਰ ਦੀਆਂ 10 ਤੋਂ ਵੱਧ ਨਾਮਵਰ ਫਿਲਮੀ ਮੈਗਜੀਨਸ਼ ਲਈ ਕਵਰ ਮਾਡਲ ਵਜੋਂ ਚੁਣੇ ਜਾਣ ਦਾ ਮਾਣ ਆਪਣੀ ਝੋਲੀ ਪਾ ਚੁੱਕੀ ਨਿਕਾਸ਼ਾ ਕਾਨਸ ਫਿਲਮ ਫੈਸਟੀਵਲ ਵਿਚ ਆਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਕਰਵਾ ਚੁੱਕੀ ਹੈ।
ਵਿਦੇਸ਼ ’ਚ ਜਨਮੀ ਅਤੇ ਪੜ੍ਹਾਈ ਪੂਰੀ ਕਰਨ ਵਾਲੀ ਨਿਕਾਸ਼ਾ ਨੇ ਪੰਜਾਬ ਅਤੇ ਪੰਜਾਬੀਅਤ ਵੰਨਗੀਆਂ ਨਾਲ ਆਪਣੇ ਮੋਹ ਪ੍ਰਤੀ ਦੱਸਿਆ ਕਿ ਪੰਜਾਬੀ ਸੱਭਿਆਚਾਰ ਅਤੇ ਰੀਤੀ ਰਿਵਾਜ਼ਾਂ ਨਾਲ ਉਸ ਦਾ ਸਕੂਲ, ਕਾਲਜੀ ਸਮੇਂ ਤੋਂ ਕਾਫ਼ੀ ਗਹਿਰਾ ਮੋਹ ਰਿਹਾ ਹੈ, ਜਿਸ ਸਦਕਾ ਉਸਨੇ ਆਪਣੀ ਸ਼ੁਰੂਆਤ ਵੀ ਆਪਣੀਆਂ ਜੜ੍ਹਾਂ ਤੋਂ ਕੀਤੀ ਅਤੇ ਹਮੇਸ਼ਾ ਮਿਆਰੀ ਕੰਮ ਕਰਨ ਨੂੰ ਤਰਜ਼ੀਹ ਦਿੱਤੀ।
ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿਚ ਕਈ ਅਹਿਮ ਹਿੰਦੀ ਸਿਨੇਮਾ ਸਿਤਾਰਿਆਂ ਨਾਲ ਉਨਾਂ ਦੀਆਂ ਫਿਲਮਾਂ ਰਿਲੀਜ਼ ਹੋਣਗੀਆਂ, ਇਸ ਤੋਂ ਇਲਾਵਾ ਪੰਜਾਬੀ ਸਿਨੇਮਾ ’ਚ ਵੀ ਆਪਣੀ ਮੌਜੂਦਗੀ ਦਰਜ਼ ਕਰਵਾਉਣਾ ਉਨਾਂ ਦੀ ਵਿਸ਼ੇਸ਼ ਪਹਿਲਕਦਮੀ ਰਹੇਗੀ।