ਚੰਡੀਗੜ੍ਹ: ਪੰਜਾਬੀ ਲੋਕ ਗਾਇਕੀ ਦੇ ਖੇਤਰ ਵਿੱਚ ਵਿਸ਼ਵ ਪ੍ਰਸਿੱਧੀ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ ਗਾਇਕ ਬਲਧੀਰ ਮਾਹਲਾ, ਜੋ ਆਪਣਾ ਨਵਾਂ ਗਾਣਾ 'ਕੁੱਲੀ ਚੋਂ ਕ੍ਰਾਂਤੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਪਲੇਟਫ਼ਾਰਮ 'ਤੇ ਰਿਲੀਜ਼ ਕੀਤਾ ਜਾਵੇਗਾ।
ਅਰਥ-ਭਰਪੂਰ ਅਤੇ ਮਿਆਰੀ ਗਾਇਕੀ ਦੁਆਰਾ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਵਿਦੇਸ਼ੀ ਗਲਿਆਰਿਆਂ ਨਾਲ ਆਪਣੀ ਉਮਦਾ ਗਾਇਕੀ ਦਾ ਲੋਹਾ ਮੰਨਵਾਉਣ ਵਿੱਚ ਕਾਮਯਾਬ ਰਹੇ ਹਨ ਇਹ ਸ਼ਾਨਦਾਰ ਗਾਇਕ, ਜਿੰਨ੍ਹਾਂ ਵੱਲੋਂ ਗਾਏ ਗਾਣੇ 'ਕੁੱਕੂ ਰਾਣਾ ਰੋਂਦਾ' ਅਤੇ 'ਮਾਂ ਦਿਆ ਸੁਰਜਣਾ' ਚੜ੍ਹਦੇ ਤੋਂ ਲੈ ਕੇ ਲਹਿੰਦੇ ਪੰਜਾਬ ਦੀਆਂ ਹੱਦਾਂ-ਸਰਹੱਦਾਂ ਪਾਰ ਤੱਕ ਆਪਣਾ ਅਸਰ ਕਾਇਮ ਕਰ ਚੁੱਕੇ ਹਨ।
ਗਾਇਕ ਨੇ ਉਕਤ ਗਾਣੇ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਅਜੋਕੇ ਚਲੰਤ ਮੁੱਦਿਆਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਵਿਚ ਉਨਾਂ ਨਾਲ ਸਹਿ ਗਾਇਕਾ ਦੇ ਤੌਰ 'ਤੇ ਆਵਾਜ਼ ਬਹੁਤ ਹੀ ਪ੍ਰਤਿਭਾਵਾਨ ਮਲਵਈ ਗਾਇਕਾ ਮਨਦੀਪ ਲੱਕੀ ਨੇ ਦਿੱਤੀ ਹੈ, ਜਿਸ ਨਾਲ ਬਹੁਤ ਹੀ ਬੇਹਤਰੀਨ ਸੰਗੀਤਕ ਸਾਂਚੇ ਵਿੱਚ ਢਲਿਆ ਹੈ ਇਹ ਗਾਣਾ, ਜਿਸ ਨੂੰ ਬਹੁਤ ਜਲਦੀ ਉਹ ਆਪਣੇ ਚਾਹੁੰਣ ਵਾਲਿਆਂ ਸਾਹਮਣੇ ਪੇਸ਼ ਕਰਨਗੇ।
- Short Punjabi Film Udeek: ਅੱਜ ਰਿਲੀਜ਼ ਹੋਵੇਗਾ ਚਰਚਿਤ ਲਘੂ ਪੰਜਾਬੀ ਫਿਲਮ 'ਉਡੀਕ' ਦਾ ਤੀਸਰਾ ਭਾਗ, ਵਿਨੀਤ ਅਟਵਾਲ ਵੱਲੋਂ ਨਿਭਾਈ ਗਈ ਹੈ ਲੀਡ ਭੂਮਿਕਾ
- Jatt And Juliet 3 : ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦਾ ਲੰਦਨ ਵਿਖੇ ਹੋਇਆ ਆਗਾਜ਼, ਜਗਦੀਪ ਸਿੱਧੂ ਵੱਲੋਂ ਕੀਤਾ ਜਾਵੇਗਾ ਨਿਰਦੇਸ਼ਨ
- Manleen Rekhi New Song: ਨਵੇਂ ਗੀਤ 'ਪੰਜਾਬਣ' ਨਾਲ ਸਰੋਤਿਆਂ ਦੇ ਸਨਮੁੱਖ ਹੋਈ ਉੱਭਰਦੀ ਗਾਇਕਾ ਮਨਲੀਨ ਰੇਖੀ, ਤੁਸੀਂ ਵੀ ਸੁਣੋ ਗੀਤ
ਉਨ੍ਹਾਂ ਦੱਸਿਆ ਕਿ ਉਕਤ ਗਾਣੇ ਦੇ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਗੁਰਬਾਜ ਗਿੱਲ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦੇ ਕੈਮਰਾਮੈਨ ਹਨ ਅਨਮੋਲਪ੍ਰੀਤ ਕੌਰ, ਜਿੰਨ੍ਹਾਂ ਦੀ ਪੂਰੀ ਟੀਮ ਵੱਲੋਂ ਗਾਣੇ ਦੇ ਫ਼ਿਲਮਾਂਕਣ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਉਨ੍ਹਾਂ ਇਸੇ ਗੀਤ ਦੇ ਹੋਰਨਾਂ ਅਹਿਮ ਪਹਿਲੂਆਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਕਦੇ ਸੋਨੇ ਦੀ ਚਿੜ੍ਹੀ ਮੰਨੇ ਜਾਂਦੇ ਸਾਡੇ ਸਾਰਿਆਂ ਦੇ ਪੰਜਾਬ ਨੂੰ ਖੁਸ਼ਹਾਲ ਅਤੇ ਹਰਿਆ ਭਰਿਆ ਰੂਪ ਦੇਣ ਵਿੱਚ ਕਿਰਸਾਨੀ ਵਰਗ ਨੇ ਹਮੇਸ਼ਾ ਅਹਿਮ ਯੋਗਦਾਨ ਪਾਇਆ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਹਾਲੇ ਵੀ ਅੰਨਦਾਤੇ ਮੰਨੇ ਜਾਂਦੇ ਇਸ ਤਬਕੇ ਨੂੰ ਉਹ ਮਾਣ ਸਨਮਾਨ ਅਤੇ ਆਰਥਿਕਤਾ ਨਸੀਬ ਨਹੀਂ ਹੋ ਪਾਈ, ਜਿਸ ਦਾ ਕਿ ਇਹ ਵਰਗ ਅਸਲ ਵਿਚ ਹੱਕਦਾਰ ਹੈ।
ਉਨ੍ਹਾਂ ਦੱਸਿਆ ਕਿ ਕਿਰਤੀ ਕਿਸਾਨਾਂ ਦੀਆਂ ਅਜਿਹੀਆਂ ਹੀ ਤ੍ਰਾਸਦੀਆਂ ਦਾ ਭਾਵਪੂਰਨ ਵਰਣਨ ਕਰੇਗਾ ਉਨਾਂ ਦਾ ਇਹ ਨਵਾਂ ਗਾਣਾ, ਜਿਸ ਨੂੰ ਸੰਗੀਤਕ ਪੱਖੋਂ ਵੀ ਬਾਕਮਾਲ ਸਿਰਜਣਾ ਦਿੱਤੀ ਗਈ ਹੈ।
ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੇ ਆਪਣੇ ਅਨੇਕਾਂ ਹੀ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾ ਚੁੱਕੇ ਇਹ ਬਾਕਮਾਲ ਗਾਇਕ ਦੇਸ਼ ਤੋਂ ਲੈ ਕੇ ਕੈਨੇਡਾ ਅਤੇ ਹੋਰਨਾਂ ਕਈ ਮੁਲਕਾਂ ਵਿੱਚ ਆਪਣੀ ਸੁਰੀਲੀ ਗਾਇਕੀ ਕਲਾ ਦਾ ਲੋਹਾ ਮੰਨਵਾਉਣ ਵਿਚ ਸਫਲ ਰਹੇ ਹਨ, ਜਿੰਨ੍ਹਾਂ ਦੱਸਿਆ ਕਿ ਇਸ ਗਾਣੇ ਤੋਂ ਬਾਅਦ ਕੁਝ ਹੋਰ ਸੰਦੇਸ਼ਮਕ ਅਤੇ ਠੇਠ ਪੰਜਾਬੀ ਰੰਗਾਂ ਨਾਲ ਰੰਗੇ ਗੀਤ ਵੀ ਪ੍ਰਸਤੁਤ ਕਰਨਗੇ, ਜਿੰਨ੍ਹਾਂ ਦੀ ਰਿਕਾਰਡਿੰਗ ਪ੍ਰਕਿਰਿਆ ਵੀ ਨਾਲੋਂ ਨਾਲ ਜਾਰੀ ਹੈ।