ਚੰਡੀਗੜ੍ਹ: ਨੇਹਾ ਮਲਿਕ ਕਦੇ ਵੀ ਸਟਾਈਲਿਸ਼ ਪਹਿਰਾਵੇ ਵਿੱਚ ਆਪਣੇ ਪਰਫੈਕਟ ਕਰਵ ਦਿਖਾਉਣ ਤੋਂ ਨਹੀਂ ਝਿਜਕਦੀ ਹੈ। ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹੈ ਅਤੇ ਲੱਖਾਂ ਫਾਲੋਅਰਜ਼ ਦਾ ਆਨੰਦ ਮਾਣਦੀ ਹੈ। ਅਦਾਕਾਰਾ ਮੁੱਖ ਤੌਰ 'ਤੇ ਆਪਣੀਆਂ ਸ਼ਾਨਦਾਰ ਡਾਂਸ ਮੂਵਜ਼ ਲਈ ਜਾਣੀ ਜਾਂਦੀ ਹੈ ਅਤੇ ਕਈ ਸੰਗੀਤ ਐਲਬਮਾਂ ਵਿੱਚ ਪ੍ਰਗਟ ਹੋਈ ਹੈ।
ਤੁਹਾਨੂੰ ਦੱਸ ਦਈਏ ਕਿ ਨੇਹਾ ਮਲਿਕ ਭੋਜਪੁਰੀ ਸਿਨੇਮਾ ਦੀ ਇੱਕ ਬਹੁਤ ਹੀ ਗਲੈਮਰਸ ਅਦਾਕਾਰਾ ਹੈ, ਜੋ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਲੁੱਕਸ ਦੁਆਰਾ ਤਬਾਹੀ ਮਚਾ ਦਿੰਦੀ ਹੈ। ਉਹ ਹਰ ਰੋਜ਼ ਵੱਖ-ਵੱਖ ਅੰਦਾਜ਼ 'ਚ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਨੇਹਾ ਨੂੰ ਇੰਸਟਾਗ੍ਰਾਮ ਉਤੇ 3.6 ਮਿਲੀਅਨ ਲੋਕ ਪਸੰਦ ਕਰਦੇ ਹਨ ਅਤੇ ਟਵਿੱਟਰ ਉਤੇ 65.5 ਹਜ਼ਾਰ ਲੋਕ ਪਸੰਦ ਕਰਦੇ ਹਨ।
- " class="align-text-top noRightClick twitterSection" data="
">
ਹੁਣ ਇੱਕ ਖੂਬਸੂਰਤ ਫੋਟੋਸ਼ੂਟ ਕਰਵਾਉਣ ਤੋਂ ਬਾਅਦ ਨੇਹਾ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਆ ਗਈ ਹੈ, ਨੇਹਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਤਾਜ਼ਾ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ। ਅਦਾਕਾਰਾ ਇੱਕ ਸਫੈਦ ਪਹਿਰਾਵੇ ਵਿੱਚ ਸ਼ਾਨਦਾਰ ਦਿਖਾਈ ਦੇ ਰਹੀ ਹੈ ਜੋ ਇੱਕ ਭਿੱਜੇ ਹੋਏ ਹੇਅਰ ਸਟਾਈਲ ਅਤੇ ਮੇਕਅੱਪ ਨਾਲ ਜੋੜਿਆ ਗਿਆ ਹੈ। ਨੇਹਾ ਨੇ ਹਲਕੇ ਪਿੰਕ ਕਲਰ ਦੀ ਲਿਪਸਟਿਕ ਲਾਈ ਹੋਈ ਹੈ, ਜੋ ਉਸ ਦੇ ਲੁੱਕ ਉਤੇ ਚਾਰ ਚੰਨ ਲਾ ਰਹੀ ਹੈ। ਇਹਨਾਂ ਤਸਵੀਰਾਂ ਦਾ ਕਮੈਂਟ ਬਾਕਸ ਪੂਰਾ ਅੱਗ ਦੇ ਇਮੋਜੀਆਂ ਨਾਲ ਹੀ ਭਰਿਆ ਹੋਇਆ ਹੈ।
- " class="align-text-top noRightClick twitterSection" data="
">
ਫੋਟੋਆਂ ਦੇ ਨਾਲ ਉਸਨੇ ਲਿਖਿਆ "ਉਹ ਇਸ ਸਮੇਂ 3 ਚੀਜ਼ਾਂ 'ਤੇ ਕੰਮ ਕਰ ਰਹੀ ਹੈ...ਖੁਦ, ਉਸਦੀ ਜ਼ਿੰਦਗੀ, ਉਸਦੀ ਸ਼ਾਂਤੀ...ਉਹ ਮੈਂ ਹਾਂ"। ਹੁਣ ਜੇਕਰ ਅਦਾਕਾਰਾ ਦੇ ਫੋਟੋਸ਼ੂਟ 'ਤੇ ਲੋਕਾਂ ਦੇ ਰਿਐਕਸ਼ਨ ਦੀ ਗੱਲ ਕਰੀਏ ਤਾਂ ਇੱਕ ਫੈਨ ਨੇ ਲਿਖਿਆ 'ਤੁਸੀਂ ਸ਼ਾਨਦਾਰ ਸ਼ਹਿਜ਼ਾਦੀ'। ਇਕ ਹੋਰ ਨੇ ਲਿਖਿਆ, 'ਵਾਹ ਬਹੁਤ ਹੌਟ'। ਇੱਕ ਹੋਰ ਨੇ ਲਿਖਿਆ, ' ਕੂਲ'। ਇਸੇ ਤਰ੍ਹਾਂ ਲੋਕ ਉਸ ਦੀ ਪੋਸਟ 'ਤੇ ਤਿੱਖੇ ਕਮੈਂਟ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਨੇਹਾ ਮਲਿਕ ਭੋਜਪੁਰੀ ਗਾਇਕ-ਅਦਾਕਾਰ ਖੇਸਰੀ ਲਾਲ ਯਾਦਵ ਦੇ ਨਾਲ ਉਦਾਸ ਗੀਤ 'ਤੇਰੇ ਮੇਰੇ ਦਰਮੀਆਂ' ਵਿੱਚ ਨਜ਼ਰ ਆਉਣ ਤੋਂ ਬਾਅਦ ਵਧੇਰੇ ਪ੍ਰਸਿੱਧੀ ਵਿੱਚ ਆਈ। ਵੀਡੀਓ ਵਿੱਚ ਮਲਿਕ ਨੇ ਅਦਾਕਾਰ ਦੇ ਪਿਆਰ ਦਾ ਕਿਰਦਾਰ ਨਿਭਾਇਆ। ਗੀਤ ਨੂੰ ਅਦਾਕਾਰ ਨੇ ਖੁਦ ਗਾਇਆ ਸੀ। ਇਸ ਨੂੰ ਅਨੁਪਮ ਪਾਂਡੇ ਦੁਆਰਾ ਲਿਖਿਆ ਗਿਆ ਸੀ ਅਤੇ ਸੰਗੀਤ ਵਿਨੈ ਵਿਨਾਇਕ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਤੋਂ ਬਾਅਦ ਅਦਾਕਾਰਾ ਨੇ ਪੰਜਾਬੀ ਦੇ ਬਹੁਤ ਸਾਰੇ ਗੀਤਾਂ ਵਿੱਚ ਮਾਡਲ ਦੇ ਤੌਰ ਉਤੇ ਕੰਮ ਕੀਤਾ।
ਇਹ ਵੀ ਪੜ੍ਹੋ:Hardy Sandhu: 'ਆਪ' ਆਗੂ ਰਾਘਵ ਚੱਢਾ ਦੀ ਦੁਲਹਨ ਬਣੇਗੀ ਪਰਿਣੀਤੀ ਚੋਪੜਾ, ਗਾਇਕ ਹਾਰਡੀ ਸੰਧੂ ਨੇ ਕੀਤੀ ਪੁਸ਼ਟੀ