ਚੰਡੀਗੜ੍ਹ: ਨੀਰੂ ਬਾਜਵਾ ਪਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ, ਜੇਕਰ ਉਹ ਕਿਸੇ ਗੀਤ ਵਿੱਚ ਵੀ ਹੋਵੇ ਤਾਂ ਉਹ ਗੀਤ ਵੀ ਪਲ੍ਹਾਂ ਵਿੱਚ ਹੀ ਮਸ਼ਹੂਰ ਹੋ ਜਾਂਦਾ ਹੈ। ਨੀਰੂ ਬਾਜਵਾ ਨੇ ਦੇਵ ਆਨੰਦ ਦੀ ਫਿਲਮ 'ਮੈਂ ਸੋਲ੍ਹਾਂ ਬਰਸ ਕੀ' ਨਾਲ ਬਾਲੀਵੁੱਡ ਵਿੱਚ ਪੈਰ ਧਰਿਆ ਸੀ। ਇਸ ਤੋਂ ਬਾਅਦ ਅਦਾਕਾਰਾ ਨੂੰ ਟੀਵੀ ਵਿੱਚ ਐਂਟਰੀ ਮਿਲ ਗਈ ਅਤੇ ਫਿਰ ਅਦਾਕਾਰਾ ਪੰਜਾਬੀ ਸਿਨੇਮਾ ਵਿੱਚ ਕੰਮ ਕਰਨ ਲੱਗੀ। ਪੰਜਾਬੀ ਦੀ ਇਹ ਅਦਾਕਾਰਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੀ ਹੈ, ਅਜਿਹੇ ਵਿੱਚ ਅਸੀਂ ਅਦਾਕਾਰਾ ਬਾਰੇ ਕੁੱਝ ਅਣਸੁਣੀਆਂ ਗੱਲਾਂ ਲੈ ਕੇ ਆਏ ਹਾਂ।
ਤਿੰਨ ਬੱਚਿਆਂ ਦੀ ਮਾਂ ਹੈ ਨੀਰੂ ਬਾਜਵਾ: ਬਹੁਤ ਘੱਟ ਲੋਕ ਜਾਣਦੇ ਹਨ ਕਿ ਪਾਲੀਵੁੱਡ ਦੀ ਇਸ ਹੁਸੀਨਾ ਦਾ ਜਨਮ ਪੰਜਾਬ ਨਹੀਂ ਬਲਕਿ ਕੈਨੇਡਾ ਵਿੱਚ ਹੋਇਆ ਹੈ। ਅਦਾਕਾਰਾ ਨੂੰ ਦੇਖ ਕੇ ਕੋਈ ਵੀ ਇਹ ਨਹੀਂ ਕਹਿ ਸਕਦਾ ਹੈ ਕਿ ਅਦਾਕਰਾ ਤਿੰਨ ਬੱਚਿਆਂ ਦੀ ਮਾਂ ਹੈ। 43 ਸਾਲ ਦੀ ਉਮਰ ਵਿੱਚ ਵੀ ਅਦਾਕਾਰਾ ਨੇ ਖੁਦ ਨੂੰ ਇੰਨਾ ਫਿੱਟ ਰੱਖਿਆ ਹੈ ਕਿ ਅਦਾਕਾਰਾ ਦੀ ਉਮਰ ਬਾਰੇ ਕੁੱਝ ਵੀ ਕਹਿਣਾ ਮੁਸ਼ਕਿਲ ਹੈ।
- Top Punjabi Actresses: ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦੀਆਂ ਨੇ ਚੋਟੀ ਦੀਆਂ ਇਹ ਪੰਜਾਬੀ ਅਦਾਕਾਰਾਂ
- Boohey Bariyan: ਲੰਮੇਂ ਸਮੇਂ ਬਾਅਦ ਇਸ ਫਿਲਮ 'ਚ ਇੱਕਠੀਆਂ ਨਜ਼ਰ ਆਉਣਗੀਆਂ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ
- Boohey Bariyan New Release Date: ਹੁਣ 29 ਸਤੰਬਰ ਨਹੀਂ, ਇਸ ਦਿਨ ਰਿਲੀਜ਼ ਹੋਵੇਗੀ ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ'
- Buhe Bariyan Trailer Out: ਰਿਲੀਜ਼ ਹੋਇਆ ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਦਾ ਟ੍ਰੇਲਰ, ਦੇਖੋ ਅਦਾਕਾਰਾ ਦਾ ਦਮਦਾਰ ਲੁੱਕ
ਇੱਕ ਫਿਲਮ ਲਈ ਇੰਨੀ ਫੀਸ ਲੈਂਦੀ ਹੈ ਨੀਰੂ ਬਾਜਵਾ: ਨੀਰੂ ਬਾਜਵਾ ਅੱਜ ਆਪਣੀ ਮਿਹਨਤ ਨਾਲ ਪਾਲੀਵੁੱਡ ਦੀ ਟੌਪ ਅਦਾਕਾਰਾ ਹੈ। ਰਿਪੋਰਟਾਂ ਮੁਤਾਬਕ ਨੀਰੂ ਬਾਜਵਾ ਇੱਕ ਫਿਲਮ ਲਈ 70 ਤੋਂ 80 ਲੱਖ ਰੁਪਏ ਲੈਂਦੀ ਹੈ। ਅਦਾਕਾਰੀ ਦੇ ਨਾਲ ਨਾਲ ਅਦਾਕਾਰਾ ਆਪਣੀਆਂ ਤਸਵੀਰਾਂ ਕਾਰਨ ਵੀ ਚਰਚਾ ਵਿੱਚ ਰਹਿੰਦੀ ਹੈ।
ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ ਬਾਰੇ ਹੋਰ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਬਾਜਵਾ ਦਾ ਕਾਫੀ ਸਮੇਂ ਤੱਕ ਅਮਿਤ ਸਾਧ ਨਾਲ ਰਿਸ਼ਤਾ ਰਿਹਾ ਹੈ, ਪਰ ਗੱਲ ਵਿਆਹ ਤੱਕ ਨਹੀਂ ਪਹੁੰਚ ਸਕੀ। ਇਸ ਤੋਂ ਬਾਅਦ ਨੀਰੂ ਨੇ 2015 ਵਿੱਚ ਕਾਰੋਬਾਰੀ ਹੈਰੀ ਜਵੰਧਾ ਨਾਲ ਵਿਆਹ ਕਰ ਲਿਆ। ਉਸ ਤੋਂ ਨੀਰੂ ਨੂੰ ਤਿੰਨ ਧੀਆਂ ਹਨ। ਨੀਰੂ ਦੁਆਰਾ ਸਾਂਝੀਆਂ ਕੀਤੀਆਂ ਤਸਵੀਰਾਂ ਦੱਸਦੀਆਂ ਹਨ ਕਿ ਬਾਜਵਾ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹੈ।
ਨੀਰੂ ਬਾਜਵਾ ਦਾ ਵਰਕਫਰੰਟ: ਨੀਰੂ ਬਾਜਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਬਾਜਵਾ ਇੰਨੀਂ ਦਿਨੀਂ ਆਪਣੀ ਫਿਲਮ 'ਬੂਹੇ ਬਾਰੀਆਂ' ਨੂੰ ਲੈ ਕੇ ਚਰਚਾ ਵਿੱਚ ਹੈ, ਫਿਲਮ ਦਾ ਟ੍ਰੇਲਰ ਅਤੇ ਇੱਕ ਗੀਤ ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ। ਇਸ ਵਿੱਚ ਕਾਫੀ ਮੰਝੇ ਹੋਏ ਕਲਾਕਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।