ETV Bharat / entertainment

Nawajuddin Siddiqui : ਪਹਿਲੀ ਪਤਨੀ ਨਾਲ ਝਗੜੇ 'ਤੇ ਨਵਾਜ਼ੂਦੀਨ ਨੇ ਪਹਿਲੀ ਵਾਰ ਤੋੜੀ ਚੁੱਪੀ, ਇਨ੍ਹਾਂ 5 ਗੱਲਾਂ 'ਚ ਦੱਸੀ ਪੂਰੀ ਕਹਾਣੀ - ਨਵਾਜ਼ੂਦੀਨ ਦੀ ਪੋਸਟ

ਨਵਾਜ਼ੁਦੀਨ ਸਿਦੀਕੀ ਨੇ ਪਤਨੀ ਆਲੀਆ ਦੇ ਦੋਸ਼ਾਂ ਤੋਂ ਤੰਗ ਆ ਕੇ ਹੁਣ ਪ੍ਰਤੀਕ੍ਰਿਆ ਦਿੱਤੀ ਹੈ। ਅਭਿਨੇਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲੰਬੀ ਪੋਸਟ ਸਾਂਝੀ ਕੀਤੀ ਹੈ ਅਤੇ ਅਲੀਆ ਦੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ। ਆਓ ਜਾਣੀਏ ਅਦਾਕਾਰ ਨੇ ਕੀ ਕਿਹਾ ...?

Nawajuddin Siddiqui
Nawajuddin Siddiqui
author img

By

Published : Mar 6, 2023, 3:36 PM IST

Updated : Mar 6, 2023, 3:52 PM IST

ਹੈਦਰਾਬਾਦ ਡੈਸਕ: ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਦੀ ਜਿੰਦਗੀ ਅੱਜ ਕੱਲ੍ਹ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਨਵਾਜ਼ੂਦੀਨ ਅਤੇ ਉਸ ਦੀ ਪਤਨੀ ਆਲੀਆ ਸਿਦੀਕੀ ਦੇ ਵਿਚਕਾਰ ਦਰਾਰ ਆ ਚੁੱਕੀ ਹੈ। ਅਦਾਕਾਰ ਦੀ ਪਤਨੀ ਨੇ ਉਸਦੇ ਖਿਲਾਫ ਬਹੁਤ ਸਾਰੇ ਗੰਭੀਰ ਦੋਸ਼ ਲਗਾਏ ਹਨ। ਆਲੀਆ ਨੇ ਕਿਹਾ ਕਿ ਨਵਾਜ਼ੁਦੀਨ ਨੇ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਅਦਾਕਾਰ ਨੇ ਹੁਣ ਪਤਨੀ ਦੇ ਦੋਸ਼ਾਂ 'ਤੇ ਚੁੱਪੀ ਤੋੜੀ ਹੈ।

ਨਵਾਜ਼ੂਦੀਨ ਨੇ ਪਤਨੀ ਦੇ ਆਰੋਪਾਂ ਨੂੰ ਦੱਸਿਆ ਗਲਤ: ਨਵਾਜ਼ੂਦੀਨ ਸਿਦੀਕੀ ਪਤਨੀ ਆਲੀਆ ਦੇ ਦੋਸ਼ਾਂ ਤੋਂ ਤੰਗ ਆ ਚੁੱਕੇ ਹਨ। ਜਿਸ ਕਰਕੇ ਹੁਣ ਉਨ੍ਹਾਂ ਨੇ ਪ੍ਰਤੀਕ੍ਰਿਆ ਦਿੱਤੀ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਲੰਬੀ ਪੋਸਟ ਸਾਂਝੀ ਕੀਤੀ ਹੈ ਅਤੇ ਆਲੀਆ ਦੇ ਸਾਰੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਗਲਤ ਦੱਸਿਆ ਹੈ।

ਨਵਾਜ਼ੂਦੀਨ ਦੀ ਪੋਸਟ: ਨਵਾਜ਼ੂਦੀਨ ਨੇ ਆਪਣੀ ਪੋਸਟ ਵਿੱਚ ਲਿਖਿਆ- ਮੇਰੀ ਚੁੱਪ ਕਰਕੇ ਮੈਨੂੰ ਇਕ ਮਾੜੇ ਵਿਅਕਤੀ ਦਾ ਟੈਗ ਦਿੱਤਾ ਗਿਆ ਹੈ। ਇਸ ਤਮਾਸ਼ੇ ਤੋਂ ਬਚਣ ਲਈ ਮੈਂ ਚੁੱਪ ਸੀ। ਇਹ ਸਾਰੀਆਂ ਗੱਲਾਂ ਕਦੇ ਨਾ ਕਦੇ ਮੇਰੇ ਬੱਚੇ ਪੜ੍ਹਨਗੇ। ਝੂਠ ਅਤੇ ਗਲਤ ਵੀਡੀਓ ਦੇ ਜ਼ਰੀਏ ਮੇਰੇ ਚਰਿੱਤਰ ਨੂੰ ਗਲਤ ਠਹਿਰਾਇਆ ਜਾ ਰਿਹਾ ਹੈ। ਸੋਸ਼ਲ ਮੀਡੀਆ ਪਲੇਟਫਾਰਮ, ਪ੍ਰੈਸ ਅਤੇ ਬਹੁਤ ਸਾਰੇ ਲੋਕ ਅਨੰਦ ਲੈ ਰਹੇ ਹਨ। ਪਰ ਕੁਝ ਗੱਲਾਂ ਮੈਂ ਵੀ ਦੱਸਣਾ ਚਾਹੁੰਦਾ ਹਾਂ ...। 'ਪਹਿਲੀ ਗੱਲ ਇਹ ਹੈ ਕਿ ਆਲੀਆ ਅਤੇ ਮੈਂ ਕਈ ਸਾਲਾਂ ਤੋਂ ਇਕੱਠੇ ਨਹੀਂ ਰਹਿ ਰਹੇ ਹਾਂ। ਸਾਡਾ ਪਹਿਲਾਂ ਹੀ ਡਿਵੋਰਸ ਹੋ ਚੁੱਕਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਕੀ ਕੋਈ ਜਾਣਦਾ ਹੈ ਕਿ ਮੇਰੇ ਬੱਚੇ ਭਾਰਤ ਵਿਚ ਕਿਉਂ ਹਨ ਅਤੇ ਉਹ ਪਿਛਲੇ 45 ਦਿਨਾਂ ਤੋਂ ਸਕੂਲ ਕਿਉਂ ਨਹੀਂ ਜਾ ਰਹੇ? ਸਕੂਲ ਮੈਨੂੰ ਪੱਤਰ ਭੇਜ ਰਿਹਾ ਹੈ ਕਿ ਬਹੁਤ ਲੰਬੀਆਂ ਛੁੱਟੀਆਂ ਹੋ ਗਈਆ। ਮੇਰੇ ਬੱਚਿਆਂ ਨੂੰ 45 ਦਿਨਾਂ ਤੋਂ ਬੰਧਕ ਬਣਾਇਆ ਗਿਆ ਹੈ।

ਨਵਾਜ਼ੂਦੀਨ ਪਤਨੀ ਆਲੀਆ ਨੂੰ ਦੇ ਰਹੇ ਪੈਸੇ: ਨਵਾਜ਼ੂਦੀਨ ਸਿਦੀਕੀ ਨੇ ਆਪਣੀ ਪੋਸਟ 'ਚ ਇਹ ਵੀ ਦੱਸਿਆ ਕਿ ਆਲੀਆ ਨੂੰ ਪਿਛਲੇ 2 ਸਾਲਾਂ ਤੋਂ ਹਰ ਮਹੀਨੇ 10 ਲੱਖ ਰੁਪਏ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਬੱਚਿਆਂ ਨਾਲ ਦੁਬਈ ਸ਼ਿਫਟ ਹੋਣ ਤੋਂ ਪਹਿਲਾਂ ਆਲੀਆ ਨੂੰ ਇਕ ਮਹੀਨੇ ਵਿਚ 5-7 ਲੱਖ ਰੁਪਏ ਦਿੱਤੇ ਜਾ ਰਹੇ ਸਨ। ਬੱਚਿਆਂ ਦੀਆਂ ਸਕੂਲ ਫੀਸਾਂ, ਮੈਡੀਕਲ ਅਤੇ ਯਾਤਰਾ ਦੇ ਖਰਚੇ ਵੱਖਰੇ ਤੌਰ ਤੇ ਅਦਾ ਕੀਤੇ ਜਾਂਦੇ ਹਨ।

ਨਵਾਜ਼ੂਦੀਨ ਸਿਦੀਕੀ ਦਾ ਪਤਨੀ 'ਤੇ ਦੋਸ਼: ਨਵਾਜ਼ੂਦੀਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਦੀ ਆਮਦਨੀ ਨਿਰਧਾਰਤ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਹਨ। ਆਲੀਆ ਨੂੰ ਲਗਜ਼ਰੀ ਗੱਡੀਆ ਦਿੱਤੀਆ ਗਈਆ ਪਰ ਉਸਨੇ ਗੱਡੀਆ ਵੇਚ ਕੇ ਪੈਸੇ ਖੁਦ 'ਤੇ ਖਰਚ ਕੀਤੇ। ਨਵਾਜ਼ੂਦੀਨ ਨੇ ਕਿਹਾ ਕਿ ਉਨ੍ਹਾਂ ਨੇ ਬੱਚਿਆਂ ਲਈ ਮੁੰਬਈ ਦਾ ਇੱਕ ਸ਼ਾਨਦਾਰ ਸਮੁੰਦਰ-ਫੇਜ਼ਿੰਗ ਅਪਾਰਟਮੈਂਟ ਵੀ ਦਿੱਤਾ ਹੈ। ਬੱਚੇ ਛੋਟੇ ਹੋਣ ਕਾਰਨ ਆਲੀਆ ਨੂੰ ਘਰ ਦਾ ਮਾਲਕ ਬਣਾਇਆ ਗਿਆ ਸੀ। ਨਵਾਜ਼ੁਦੀਨ ਨੇ ਇਹ ਵੀ ਦੱਸਿਆ ਕਿ ਉਸਨੇ ਦੁਬਈ ਵਿੱਚ ਆਪਣੇ ਬੱਚਿਆਂ ਲਈ ਅਪਾਰਟਮੈਂਟਾਂ ਵੀ ਖਰੀਦੀਆਂ ਹੈ। ਜਿਥੇ ਆਲੀਆ ਇੱਕ ਲਗਜ਼ਰੀ ਜ਼ਿੰਦਗੀ ਜਿਊਦੀ ਹੈ। ਨਵਾਜ਼ੁਦੇਨ ਸਿਦੀਕੀ ਨੇ ਪਤਨੀ 'ਤੇ ਦੋਸ਼ ਲਾਇਆ ਹੈ ਕਿ ਉਹ ਇਹ ਸਭ ਪੈਸੇ ਲਈ ਕਰ ਰਹੀ ਹੈ। ਨਵਾਜ਼ੂਦੀਨ ਦੇ ਅਨੁਸਾਰ, ਆਲੀਆ ਪੈਸੇ ਲਈ ਉਸਦੇ ਵਿਰੁੱਧ ਬਹੁਤ ਸਾਰੇ ਇਲਜ਼ਾਮ ਲਗਾ ਰਹੀ ਹੈ।

ਨਵਾਜ਼ੂਦੀਨ ਨੇ ਚੁੱਕੇ ਸਵਾਲ: ਪਤਨੀ ਦੇ ਘਰ ਤੋਂ ਬਾਹਰ ਕੱਢਣ ਵਾਲੇ ਆਰੋਪ 'ਤੇ ਅਦਾਕਾਰ ਨੇ ਕਿਹਾ ਮੇਰੇ ਬੱਚੇ ਛੁੱਟੀਆਂ 'ਤੇ ਭਾਰਤ ਆਉਦੇ ਹਨ ਤਾਂ ਉਹ ਆਪਣੀ ਦਾਦੀ ਨਾਲ ਰਹਿੰਦੇ ਹਨ। ਕੋਈ ਉਨ੍ਹਾਂ ਨੂੰ ਘਰ ਤੋਂ ਕਿਵੇਂ ਬਾਹਰ ਕੱਢ ਸਕਦਾ ਹੈ? ਉਸਨੇ ਘਰ ਤੋਂ ਬਾਹਰ ਕੱਢਣ ਦਾ ਵੀਡੀਓ ਕਿਉਂ ਨਹੀਂ ਬਣਾਇਆ, ਜਦ ਕਿ ਉਹ ਹਰ ਚੀਜ਼ ਦਾ ਵੀਡੀਓ ਬਣਾਉਂਦੀ ਹੈ। ਇਸ ਤੋਂ ਇਲਾਵਾ ਨਵਾਜੁਦੀਨ ਸਿਦੀਕੀ ਨੇ ਪ੍ਰਸ਼ੰਸਕਾਂ ਨਾਲ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਕੀਤੀਆਂ ਹਨ।

ਪਤਨੀ ਆਲੀਆ ਦੇ ਆਰੋਪ: ਆਲੀਆ ਸਿਦੀਕੀ ਨੇ ਕੁਝ ਦਿਨ ਪਹਿਲਾਂ ਇਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ ਕਿ ਨਵਾਜ਼ ਨੇ ਉਸਨੂੰ ਆਪਣੇ ਬੱਚਿਆਂ ਨਾਲ ਅੱਧੀ ਰਾਤ ਨੂੰ ਘਰ ਵਿਚੋਂ ਬਾਹਰ ਕੱਢ ਦਿੱਤਾ। ਆਲੀਆ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਨਾ ਕੋਈ ਪੈਸੇ ਹਨ ਅਤੇ ਨਾ ਹੀ ਕਿਤੇ ਜਾਣ ਦੀ ਜਗ੍ਹਾ ਹੈ। ਇਸ ਤੋਂ ਇਲਾਵਾ ਆਲੀਆ ਨੇ ਬਹੁਤ ਸਾਰੇ ਗੰਭੀਰ ਦੋਸ਼ ਲਗਾਏ ਸੀ। ਜਿਨ੍ਹਾਂ ਦਾ ਜਵਾਬ ਅਦਾਕਾਰ ਨੇ ਹੁਣ ਦਿੱਤਾ ਹੈ।

ਇਹ ਵੀ ਪੜ੍ਹੋ :- Karan Aujla wedding: ਕਰਨ ਔਜਲਾ ਦੇ ਵਿਆਹ ਨੇ ਤੋੜੇ ਕਈ ਕੁੜੀਆਂ ਦੇ ਦਿਲ, ਇੱਕ ਨੇ ਲਿਖਿਆ 'ਕਿਉਂ ਬੇਬੀ ਕਿਉਂ'

Last Updated : Mar 6, 2023, 3:52 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.