ETV Bharat / entertainment

National Film Awards 2023 ਦੀ ਦੌੜ ਵਿੱਚ ਕੰਗਨਾ ਤੋਂ ਆਲੀਆ ਤੱਕ ਦੇ ਨਾਮ ਸ਼ਾਮਿਲ, ਜਾਣੋ ਕਦੋਂ ਅਤੇ ਕਿੱਥੇ ਦੇਖ ਸਕੋਗੇ LIVE - national film awards 2023 nominations

National Film Awards 2023: ਹੁਣ ਤੋਂ ਕੁੱਝ ਘੰਟਿਆਂ ਵਿੱਚ 69ਵਾਂ ਰਾਸ਼ਟਰੀ ਫਿਲਮ ਪੁਰਸਕਾਰ 2023 ਦਾ ਆਗਾਜ਼ ਹੋਣ ਜਾ ਰਿਹਾ ਹੈ, ਇਸ ਵਾਰ ਦੌੜ ਵਿੱਚ ਕੰਗਨਾ ਰਣੌਤ ਤੋਂ ਲੈ ਕੇ ਆਲੀਆ ਭੱਟ ਸਮੇਤ ਕਈ ਸਿਤਾਰੇ ਅਤੇ ਫਿਲਮਾਂ ਸ਼ਾਮਿਲ ਹਨ।

National Film Awards 2023
National Film Awards 2023
author img

By ETV Bharat Punjabi Team

Published : Aug 24, 2023, 4:02 PM IST

ਹੈਦਰਾਬਾਦ: ਭਾਰਤੀ ਸਿਨੇਮਾ ਵਿੱਚ ਸਭ ਤੋਂ ਉੱਚੇ ਰਾਸ਼ਟਰੀ ਫਿਲਮ ਪੁਰਸਕਾਰ 2023 ਦਾ ਐਲਾਨ ਅੱਜ ਸ਼ਾਮ 5 ਵਜੇ ਰਾਜਧਾਨੀ ਵਿੱਚ ਹੋਣ ਜਾ ਰਿਹਾ ਹੈ। 69ਵੇਂ ਰਾਸ਼ਟਰੀ ਫਿਲਮ ਪੁਰਸਕਾਰ 2023 ਵਿੱਚ ਇਸ ਵਾਰ ਕੰਗਨਾ ਰਣੌਤ, ਆਲੀਆ ਭੱਟ ਅਤੇ ਜੋਜੂ ਜਾਰਜ ਦੌੜ ਵਿੱਚ ਸ਼ਾਮਿਲ ਹਨ। ਇਸ ਤੋਂ ਇਲਾਵਾ ਇਸ ਸਾਲ ਕਈ ਸਾਊਥ ਦੀਆਂ ਫਿਲਮਾਂ ਵੀ ਐਵਾਰਡਾਂ ਉਤੇ ਆਪਣਾ ਕਬਜ਼ਾ ਕਰ ਸਕਦੀਆਂ ਹਨ। ਅੱਜ ਸ਼ਾਮ 5 ਵਜੇ ਜਿੱਤਣ ਵਾਲਿਆਂ ਦੇ ਨਾਵਾਂ ਦਾ ਐਲਾਨ ਹੋ ਜਾਵੇਗਾ। ਇਸ ਤੋਂ ਪਹਿਲਾਂ ਜਾਣ ਲਓ ਕਿ ਇਸ ਰਾਸ਼ਟਰੀ ਪੁਰਸਕਾਰ ਕਦੋਂ ਅਤੇ ਕਿੱਥੇ ਲਾਈਵ ਦੇਖ ਸਕਦੇ ਹੋ ਅਤੇ ਇਸ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਜਾਣੋ।

ਕਦੋਂ ਹੋਈ ਸੀ ਇਸ ਦੀ ਸ਼ੁਰੂਆਤ: ਕਿਹਾ ਜਾ ਰਿਹਾ ਹੈ ਕਿ ਸਾਲ 1954 ਵਿੱਚ ਪਹਿਲੀ ਵਾਰ ਰਾਸ਼ਟਰੀ ਫਿਲਮ ਪੁਰਸਕਾਰ ਵੰਡੇ ਗਏ ਸਨ, ਭਾਰਤ ਦੇ ਪਹਿਲੇ ਨਾਗਰਿਕ ਰਾਸ਼ਟਰਪਤੀ ਇਸ ਪੁਰਸਕਾਰ ਨਾਲ ਸਨਮਾਨਿਤ ਕਰਦੇ ਹਨ।

ਕਿਉਂ ਦਿੱਤਾ ਜਾਂਦਾ ਹੈ ਇਹ ਪੁਰਸਕਾਰ: ਰਾਸ਼ਟਰੀ ਫਿਲਮ ਪੁਰਸਕਾਰ ਨੂੰ ਤਿੰਨ ਕੈਟਾਗਰੀ ਫੀਚਰ, ਨਾਨ-ਫੀਚਰ ਅਤੇ ਬੈਸਟ ਰਾਈਟਿੰਗ ਲਈ ਦਿੱਤਾ ਜਾਂਦਾ ਹੈ। ਇਸ ਸਨਮਾਨ ਨੂੰ ਦੇਣ ਦਾ ਮਤਲਬ ਹੈ ਕਿ ਦੇਸ਼ ਵਿੱਚ ਫਿਲਮ ਨਿਰਮਾਣ ਨੂੰ ਹੌਂਸਲਾ ਦਿੱਤਾ ਜਾ ਸਕੇ। ਇਸੇ ਤਰ੍ਹਾਂ ਇੱਕ ਜਿਊਰੀ ਜੇਤੂਆਂ ਦੀ ਸੂਚੀ ਤਿਆਰ ਕਰਦੀ ਹੈ।

ਕਿਸ ਨੂੰ ਮਿਲਿਆ ਸੀ ਪਹਿਲਾਂ ਪੁਰਸਕਾਰ: ਦੱਸ ਦਈਏ ਕਿ ਬਾਲੀਵੁੱਡ ਦੇ ਦਮਦਾਰ ਐਕਟਰ ਸੰਜੇ ਦੱਤ ਦੀ ਮਾਂ ਨਰਗਿਸ ਦੱਤ ਨੂੰ ਬੈਸਟ ਅਦਾਕਾਰਾ ਅਤੇ ਉਤਮ ਕੁਮਾਰ ਨੂੰ ਬੈਸਟ ਅਦਾਕਾਰ ਦੇ ਲਈ ਪਹਿਲਾਂ ਰਾਸ਼ਟਰੀ ਪੁਰਸਕਾਰ ਮਿਲਿਆ ਸੀ।

ਕਿਸ ਨੂੰ ਮਿਲਿਆ ਸੀ ਰਾਸ਼ਟਰੀ ਫਿਲਮ ਪੁਰਸਕਾਰ 2022: ਬੀਤੇ ਸਾਲ ਇਸ ਐਵਾਰਡ ਦੇ ਬੈਸਟ ਅਦਾਕਾਰ ਦੇ ਲਈ ਅਜੈ ਦੇਵਗਨ ਅਤੇ ਸਾਊਥ ਐਕਟਰ ਸੂਰਿਆ ਨੂੰ ਮਿਲਿਆ ਸੀ। ਅਜੈ ਨੂੰ ਫਿਲਮ ਤਾਨਾਜੀ ਅਤੇ ਸੂਰਿਆ ਨੂੰ ਫਿਲਮ ਸੂਰਰਾਏ ਪੋਤਰੂ ਲਈ ਦਿੱਤਾ ਗਿਆ ਸੀ। ਉਥੇ ਹੀ, ਬੈਸਟ ਅਦਾਕਾਰਾ ਦੇ ਲਈ ਸੂਰਰਾਏ ਪੋਤਰੂ ਦੀ ਅਦਾਕਾਰਾ ਅਪਰਨਾ ਬਾਲਮੁਰਲੀ ​​ਨੂੰ ਇਹ ਪੁਰਸਕਾਰ ਮਿਲਿਆ। ਸੂਰਰਾਏ ਪੋਤਰੂ ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ।

ਕਦੋਂ ਅਤੇ ਕਿਥੇ ਦੇਖ ਸਕਦੇ ਹੋ LIVE: ਦੱਸ ਦਈਏ ਕਿ 69ਵੇਂ ਫਿਲਮ ਪੁਰਸਕਾਰ ਨੂੰ PIB ਦੇ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਉਤੇ ਅੱਜ ਸ਼ਾਮ 5 ਵਜੇ ਲਾਈਵ ਦੇਖ ਸਕਦੇ ਹੋ। ਉਥੇ ਹੀ PIB ਦੇ X ( ਪਹਿਲਾਂ ਟਵਿੱਟਰ) ਦੀ ਅਧਿਕਾਰਤ ਸਾਈਟ ਉਤੇ ਵੀ ਦੇਖ ਸਕਦੇ ਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.