ਹੈਦਰਾਬਾਦ: 13 ਅਕਤੂਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ (National Cinema Day 2023) ਹੈ। ਦਰਸ਼ਕਾਂ ਨੂੰ ਧਿਆਨ 'ਚ ਰੱਖਦੇ ਹੋਏ ਸ਼ਾਹਰੁਖ ਖਾਨ ਇਸ ਦਿਨ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਰਾਸ਼ਟਰੀ ਸਿਨੇਮਾ ਦਿਵਸ 'ਤੇ ਸ਼ਾਹਰੁਖ ਨੇ ਆਪਣੀ ਬਲਾਕਬਸਟਰ ਫਿਲਮ ਜਵਾਨ ਨੂੰ ਸਸਤੇ 'ਚ ਦਿਖਾਉਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਜਵਾਨ 7 ਸਤੰਬਰ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਹੁਣ ਤੱਕ 1100 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਚੁੱਕੀ ਹੈ।
ਹੁਣ ਸ਼ਾਹਰੁਖ ਅਤੇ ਉਨ੍ਹਾਂ ਦੀ ਨਿਰਮਾਤਾ ਪਤਨੀ ਗੌਰੀ ਖਾਨ ਨੇ ਨੈਸ਼ਨਲ ਸਿਨੇਮਾ ਦਿਵਸ 2023 'ਤੇ ਇੱਕ ਵੱਡੀ ਪੇਸ਼ਕਸ਼ ਦੇ ਨਾਲ ਫਿਲਮ ਦਿਖਾਉਣ ਦਾ ਫੈਸਲਾ ਕੀਤਾ ਹੈ। ਜਵਾਨ ਹੀ ਨਹੀਂ ਬਲਕਿ 'ਦਿ ਵੈਕਸੀਨ ਵਾਰ' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਵੀ ਨੈਸ਼ਨਲ ਸਿਨੇਮਾ ਦਿਵਸ 'ਤੇ ਦਰਸ਼ਕਾਂ ਨੂੰ ਸਸਤੀ ਕੀਮਤ 'ਤੇ ਆਪਣੀ ਫਿਲਮ ਦਿਖਾਉਣ ਦੀ ਪੇਸ਼ਕਸ਼ ਕੀਤੀ ਹੈ।
- Murakh The Idiot: 40ਵੇਂ ਏਸ਼ੀਅਨ ਅਮਰੀਕਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਹਿੱਸਾ ਬਣੀ ‘ਮੂਰਖ: ਦਿ ਇਡੀਅਟ’, ਭਲਕੇ ਜਿਓ ਸਿਨੇਮਾ 'ਤੇ ਹੋਵੇਗੀ ਆਨ-ਸਟਰੀਮ
- Zindgi zindabaad First Look Out: 'ਜ਼ਿੰਦਗੀ ਜ਼ਿੰਦਾਬਾਦ’ ਦਾ ਪਹਿਲਾਂ ਲੁੱਕ ਹੋਇਆ ਰਿਲੀਜ਼, ਲੀਡ ਭੂਮਿਕਾ ਵਿੱਚ ਨਜ਼ਰ ਆਵੇਗਾ ਗਾਇਕ ਨਿੰਜਾ
- White Punjab: ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੀ ਪੰਜਾਬੀ ਫਿਲਮ 'ਵਾਈਟ ਪੰਜਾਬ' ਦੀ ਟੀਮ
ਸ਼ਾਹਰੁਖ ਖਾਨ ਦਾ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ: ਸ਼ਾਹਰੁਖ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 'ਜਵਾਨ' ਦਾ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, 'ਰਾਸ਼ਟਰੀ ਸਿਨੇਮਾ ਦਿਵਸ 'ਤੇ ਤੁਹਾਡੇ ਸਾਰਿਆਂ ਲਈ ਇੱਕ ਬਹੁਤ ਹੀ ਖਾਸ ਤੋਹਫਾ, ਸਿਨੇਮਾ ਦੇ ਪਿਆਰ ਲਈ, ਇਸ 13 ਅਕਤੂਬਰ ਨੂੰ ਜਾਓ ਅਤੇ ਜਵਾਨ ਨੂੰ 99 ਰੁਪਏ ਵਿੱਚ ਦੇਖੋ'।
ਇਸ ਦੇ ਨਾਲ ਹੀ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਪ੍ਰਸ਼ੰਸਕਾਂ ਨੂੰ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਦਿ ਵੈਕਸੀਨ ਵਾਰ’ ਨੂੰ 99 ਰੁਪਏ ਵਿੱਚ ਥੀਏਟਰ ਵਿੱਚ ਦਿਖਾਉਣ ਦਾ ਵੀ ਤੋਹਫ਼ਾ ਦਿੱਤਾ ਹੈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ, ਫਿਲਮ ਬਾਕਸ ਆਫਿਸ 'ਤੇ ਜਿਆਦਾ ਚੰਗਾ ਕਾਰੋਬਾਰ ਨਹੀਂ ਕਰ ਸਕੀ ਹੈ।
ਉਲੇਖਯੋਗ ਹੈ ਕਿ ਇਹਨਾਂ ਫਿਲਮਾਂ ਤੋਂ ਇਲਾਵਾ ਵੀ ਤੁਸੀਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਸਿਨੇਮਾਘਰਾਂ ਵਿੱਚ ਸਿਰਫ਼ 99 ਰੁਪਏ ਵਿੱਚ ਦੇਖ ਸਕਦੇ ਹੋ, ਜਿਸ ਵਿੱਚ 'ਫੁਕਰੇ 3' ਸ਼ਾਮਿਲ ਹੈ।