ਚੰਡੀਗੜ੍ਹ: ''ਸਾਥ ਨਿਭਾਨਾ ਸਾਥੀਆ 2' ਦੀ ਅਦਾਕਾਰਾ ਦੀਪਿਕਾ ਅਗਰਵਾਲ ਨੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਉੱਚਾ ਦਰ ਬਾਬੇ ਨਾਨਕ ਦਾ' ਵਿੱਚ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਦੀ ਫਿਲਮ 'ਜਬ ਵੀ ਮੈਟ' ਵਰਗਾ ਕਿਰਦਾਰ ਨਿਭਾਉਣ ਬਾਰੇ ਗੱਲ ਕੀਤੀ ਹੈ। ਫਿਲਮ ਵਿੱਚ ਜਿੰਮੀ ਸ਼ੇਰਗਿੱਲ, ਈਸ਼ਾ ਰਿਖੀ ਅਤੇ ਤਾਨਿਆ ਚੌਹਾਨ ਵਰਗੇ ਕਲਾਕਾਰ ਵੀ ਹਨ। ਜਿੰਮੀ ਸ਼ੇਰਗਿੱਲ ਦੇ ਨਾਲ ਪੰਜਾਬੀ ਫਿਲਮ ਬਣਾਉਣ ਬਾਰੇ ਜਾਣਕਾਰੀ ਦਿੰਦੇ ਹੋਏ ਦੀਪਿਕਾ ਨੇ ਕਿਹਾ ''ਮੈਂ ਆਪਣੇ ਆਪ ਨੂੰ ਅਜਿਹੇ ਪ੍ਰਤਿਭਾਸ਼ਾਲੀ ਕਲਾਕਾਰਾਂ ਨਾਲ ਕੰਮ ਕਰਨ ਅਤੇ ਇਸ ਅਦਭੁਤ ਪ੍ਰੋਜੈਕਟ ਦਾ ਹਿੱਸਾ ਬਣਨ ਦਾ ਮੌਕਾ ਪਾ ਕੇ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ। 'ਜਬ ਵੀ ਮੈਟ' ਵਿੱਚ ਕਰੀਨਾ ਕਪੂਰ ਦੇ ਕਿਰਦਾਰ ਵਰਗੀ ਭੂਮਿਕਾ ਨਿਭਾਉਣਾ ਮੇਰੇ ਲਈ ਇੱਕ ਸੁਪਨਾ ਸਾਕਾਰ ਹੋਇਆ ਹੈ।"
- " class="align-text-top noRightClick twitterSection" data="
">
ਉਸਨੇ ਕਿਹਾ "ਮੈਂ ਆਪਣੇ ਪ੍ਰਸ਼ੰਸਕਾਂ ਤੋਂ ਮਿਲੇ ਪਿਆਰ ਅਤੇ ਸਮਰਥਨ ਲਈ ਸ਼ੁਕਰਗੁਜ਼ਾਰ ਹਾਂ ਅਤੇ ਇਸ ਕਿਰਦਾਰ ਨਾਲ ਇਨਸਾਫ਼ ਕਰਨ ਦੀ ਉਮੀਦ ਕਰਦੀ ਹਾਂ।" ਤੁਹਾਨੂੰ ਦੱਸ ਦਈਏ ਕਿ ਫਿਲਮ ‘ਉੱਚਾ ਦਰ ਬਾਬੇ ਨਾਨਕ ਦਾ’ ਦਾ ਨਿਰਦੇਸ਼ਨ ਤਰਨਵੀਰ ਸਿੰਘ ਦੁਆਰਾ ਕੀਤਾ ਹੈ। ਹਾਲ ਹੀ ਵਿੱਚ ਉਹਨਾਂ ਨੇ ਫਿਲਮ ਬਾਰੇ ਅਪਡੇਟ ਸਾਂਝਾ ਸੀ ਅਤੇ ਫਿਲਮ ਦੀ ਸ਼ੂਟਿੰਗ ਖ਼ਤਮ ਹੋਣ ਬਾਰੇ ਜਾਣਕਾਰੀ ਦਿੱਤੀ ਸੀ। ਅਤੇ ਨਾਲ ਹੀ ਨਿਰਦੇਸ਼ਕ ਨੇ ਪ੍ਰਸ਼ੰਸਕਾਂ ਨਾਲ ਵਾਅਦਾ ਵੀ ਕੀਤਾ ਹੈ ਕਿ ਪ੍ਰੋਜੈਕਟ ਬਾਰੇ ਹੋਰ ਵੇਰਵੇ ਛੇਤੀ ਹੀ ਸਾਹਮਣੇ ਆਉਣਗੇ।
ਤੁਹਾਨੂੰ ਦੱਸ ਦਈਏ ਦੀਪਿਕਾ ਇਸ ਤੋਂ ਪਹਿਲਾਂ ਪ੍ਰਸਿੱਧ ਟੀਵੀ ਸ਼ੋਅ 'ਸਾਥ ਨਿਭਾਨਾ ਸਾਥੀਆ 2' ਵਿੱਚ ਨਜ਼ਰ ਆ ਚੁੱਕੀ ਹੈ, ਜਿੱਥੇ ਉਸਨੇ ਇੱਕ ਫੈਸ਼ਨ ਡਿਜ਼ਾਈਨਰ ਦੀ ਭੂਮਿਕਾ ਨਿਭਾਈ ਸੀ। ਉਸ ਨੇ ਪੰਜਾਬੀ ਫਿਲਮ ਇੰਡਸਟਰੀ 'ਚ ਫਿਲਮ 'ਜੀ ਵਾਈਫ਼ ਜੀ' ਨਾਲ ਡੈਬਿਊ ਕੀਤਾ ਸੀ। ਉਹ ਕਈ ਹੋਰ ਟੀਵੀ ਸ਼ੋਅ ਅਤੇ ਫਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਪੰਜਾਬੀ ਫਿਲਮ ਜਗਤ ਵਿੱਚ ਡੈਬਿਊ ਕਰਨ ਬਾਰੇ ਅਦਾਕਾਰਾ ਨੇ ਕਿਹਾ ਸੀ ਕਿ “ਇਹ ਮੇਰਾ ਪਹਿਲਾ ਪੰਜਾਬੀ ਪ੍ਰੋਜੈਕਟ ਹੈ। ਮੈਂ ਮੋਨਾ ਨਾਂ ਦਾ ਬਹੁਤ ਹੀ ਮਜ਼ੇਦਾਰ ਕਿਰਦਾਰ ਨਿਭਾਉਂਦੀ ਹਾਂ। ਅਵਤਾਰ ਜੀ ਅਤੇ ਮੇਰੇ ਸਹਿ-ਕਲਾਕਾਰ ਰੋਸ਼ਨ ਪ੍ਰਿੰਸ ਨਾਲ ਕੰਮ ਕਰਨਾ ਇੱਕ ਸਨਮਾਨ ਦੀ ਗੱਲ ਹੈ। ”
'ਜੀ ਵਾਈਫ਼ ਜੀ' ਰੰਜੀਵ ਸਿੰਗਲਾ ਪ੍ਰੋਡਕਸ਼ਨ, ਫਿਲਮ ਕੁੜੀਆਂ ਜਵਾਨ ਬਾਪੂ ਪਰੇਸ਼ਨ ਫੇਮ ਅਮਨ ਸੰਧੂ ਦੁਆਰਾ ਲਿਖੀ ਗਈ ਸੀ। ਇਸ ਵਿੱਚ ਕਰਮਜੀਤ ਅਨਮੋਲ, ਅਨੀਤਾ ਦੇਵਗਨ, ਹਾਰਬੀ ਸੰਘਾ, ਸਾਕਸ਼ੀ ਮਾਗੂ, ਨਿਸ਼ਾ ਬੰਨੋ, ਏਕਤਾ ਗੁਲਾਟੀ ਖੇੜਾ, ਸਰਦਾਰ ਸੋਹੀ, ਅਨੀਤਾ ਸ਼ਬਦੀਸ਼, ਮਲਕੀਤ ਰੌਣੀ, ਲੱਕੀ ਧਾਲੀਵਾਲ, ਪੀਤ ਆਨੰਦ, ਗੁਰਤੇਗ ਗੁਰੀ ਅਤੇ ਜੈਸਮੀਨ ਜੱਸੀ ਵੀ ਸਨ। ਫਿਲਮ ਮੋਹਾਲੀ ਵਿੱਚ ਸ਼ੂਟ ਕੀਤੀ ਗਈ ਸੀ, ਇਹ ਫਿਲਮ 24 ਫਰਵਰੀ, 2023 ਨੂੰ ਰਿਲੀਜ਼ ਹੋਈ ਸੀ।
ਇਹ ਵੀ ਪੜ੍ਹੋ: Blackia 2 New Release Date: ਹੁਣ 5 ਮਈ ਨਹੀਂ ਬਲਕਿ ਇਸ ਦਿਨ ਰਿਲੀਜ਼ ਹੋਵੇਗੀ 'ਬਲੈਕੀਆ 2'