ਚੰਡੀਗੜ੍ਹ: ਹਿੰਦੀ ਫਿਲਮ ਇੰਡਸਟਰੀ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਪੰਜਾਬੀ ਮੂਲ ਐਕਟਰ ਅਰਫੀ ਲਾਂਬਾ ਦੀ ਨਵੀਂ ਫਿਲਮ ਨੂੰ 40ਵੇਂ ਏਸ਼ੀਅਨ ਅਮਰੀਕਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਾ ਹਿੱਸਾ ਬਣੀ ‘ਮੂਰਖ: ਦਿ ਇਡੀਅਟ’ ਦਾ ਮਾਣ (Murakh The Idiot) ਹਾਸਿਲ ਹੋਇਆ ਹੈ, ਜਿੱਥੇ ਕਾਫ਼ੀ ਸਲਾਹੁਤਾ ਹਾਸਿਲ ਵਿੱਚ ਸਫ਼ਲ ਰਹੀ ਇਹ ਫਿਲਮ ਭਲਕੇ ਜਿਓ ਸਿਨੇਮਾ 'ਤੇ ਆਨ ਸਟਰੀਮ ਹੋਣ ਜਾ ਰਹੀ ਹੈ।
ਬੰਬੇ ਬਰਲਿਨ ਫਿਲਮ ਪ੍ਰੋਡੋਕਸ਼ਨਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਅਰਫ਼ੀ ਲਾਂਬਾ ਤੋਂ ਇਲਾਵਾ ਵਰਿੰਦਰ ਸਕਸੈਨਾ, ਵਰੁਣ ਪਟੇਲ, ਕਾਰਤਿਕ ਕ੍ਰਿਸ਼ਨਨ, ਰਿਆ ਸਿੰਘ, ਧਰਮਿੰਦਰਾ ਤ੍ਰਿਪਾਠੀ ਵੱਲੋਂ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਹਨ।
ਸੱਚੀ ਕਹਾਣੀ ਉਤੇ ਅਧਾਰਿਤ ਇਸ ਫਿਲਮ ਦੇ ਪ੍ਰੋਡੋਕਸ਼ਨ ਡਿਜ਼ਾਇਨਰ ਰੋਸ਼ਨ ਠਾਕੁਰ, ਸਿਨੇਮਾਟੋਗ੍ਰਾਫ਼ਰ ਸ੍ਰੀਰਾਮ ਗਣਾਪਥੀ ਅਤੇ ਡਾਇਲਾਗ ਲੇਖਕ ਪਵਨ ਸੋਨੀ ਅਤੇ ਨਿਰਦੇਸ਼ਕ ਰੁਚੀ ਜੋਸ਼ੀ ਹਨ, ਜੋ ਇੰਟਰਨੈਸ਼ਨਲ ਪੱਧਰ 'ਤੇ ਚੋਖੀ ਸਲਾਹੁਤਾ ਹਾਸਿਲ ਕਰ ਚੁੱਕੇ ਕਈ ਸ਼ਾਨਦਾਰ ਪ੍ਰੋਜੈਕਟਸ਼ ਨਾਲ ਜੁੜੇ ਰਹੇ ਹਨ।
- Akshay Kumar on Mission Raniganj: ਹੁਣ ਤੱਕ 100 ਤੋਂ ਜਿਆਦਾ ਫਿਲਮਾਂ ਕਰ ਚੁੱਕੇ ਨੇ ਅਕਸ਼ੈ ਕੁਮਾਰ, ਜਾਣੋ ਕਿਸ ਫਿਲਮ ਨੂੰ ਦੱਸਿਆ ਆਪਣੇ ਕਰੀਅਰ ਦੀ ਸਭ ਤੋਂ ਬੈਸਟ ਫਿਲਮ
- Ayushmati Geeta: ਫਿਲਮ ‘ਆਯੁਸ਼ਮਤੀ ਗੀਤਾ ਮੈਟ੍ਰਿਕ ਪਾਸ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣਗੇ ਨੌਜਵਾਨ ਫਿਲਮਕਾਰ ਪ੍ਰਦੀਪ ਖੈਰਵਾਰ, ਜਲਦ ਹੋਵੇਗੀ ਓਟੀਟੀ ਪਲੇਟਫ਼ਾਰਮ 'ਤੇ ਰਿਲੀਜ਼
- Shehnaaz Gill Recent Interview: ਫਿਲਮ 'ਥੈਂਕ ਯੂ ਫਾਰ ਕਮਿੰਗ' ਵਿੱਚ ਕੰਮ ਕਰਨ ਦੇ ਆਪਣੇ ਅਨੁਭਵ ਬਾਰੇ ਖੁੱਲ੍ਹ ਕੇ ਬੋਲੀ ਸ਼ਹਿਨਾਜ਼ ਗਿੱਲ
ਓਧਰ ਜੇਕਰ ਇਸ ਫਿਲਮ ਦੇ ਲੀਡ ਐਕਟਰ ਅਰਫੀ ਲਾਂਬਾ (Murakh The Idiot) ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹ ਪੜ੍ਹਾਅ ਦਰ ਪੜ੍ਹਾਅ ਕਈ ਸਿਨੇਮਾ ਪ੍ਰਾਪਤੀਆਂ ਆਪਣੀ ਝੋਲੀ ਪਾਉਣ ਵਿੱਚ ਸਫ਼ਲ ਰਹੇ ਹਨ।
ਮੂਲ ਰੂਪ ਵਿੱਚ ਪੰਜਾਬ ਦੇ ਜ਼ਿਲ੍ਹੇ ਮੋਗਾ ਨਾਲ ਸੰਬੰਧਤ ਇਸ ਪ੍ਰਤਿਭਾਵਾਨ ਐਕਟਰ ਨੇ ਸਿਲਵਰ ਸਕਰੀਨ 'ਤੇ ਪਹਿਲੀ ਦਸਤਕ ਸਾਲ 2008 ਵਿੱਚ ਆਈ ਬਹੁ-ਚਰਚਿਤ ਫਿਲਮ ‘ਸਲੱਮਡਾਗ ਮਿਲੇਨੀਅਰ’ ਨਾਲ ਕੀਤੀ, ਜਿਸ ਤੋਂ ਮਿਲੀ ਭਰਪੂਰ ਪ੍ਰਸੰਸ਼ਾ ਅਤੇ ਕਾਮਯਾਬੀ ਤੋਂ ਬਾਅਦ ਉਨਾਂ ਜੋ ਅਗਲੀ ਫਿਲਮ ਕੀਤੀ, ਉਹ ਸੀ ਪ੍ਰਭੂ ਦੇਵਾ ਨਿਰਦੇਸ਼ਿਤ ‘ਸਿੰਘ ਇੰਜ਼ ਬਲੰਗ’, ਜਿਸ ਵਿਚ ਅਕਸ਼ੈ ਕੁਮਾਰ, ਐਮੀ ਜੈਕਸ਼ਨ ਅਤੇ ਲਾਰਾ ਦੱਤਾ ਜਿਹੇ ਵੱਡੇ ਸਟਾਰਜ਼ ਨਾਲ ਉਨਾਂ ਅਹਿਮ ਭੂਮਿਕਾ ਨਿਭਾਈ।
‘ਗ੍ਰਿਫ਼ਟ’, ‘ਮੈਰੀ ਮੀ’, ‘ਫੁਗਲੀ’, ‘ਸਨਾਖ਼ਤ’ ਜਿਹੀਆਂ ਆਫ਼ ਬੀਟ ਹਿੰਦੀ ਫਿਲਮਾਂ ਦੇ ਨਾਲ ਹਾਲੀਵੁੱਡ ਦੀਆਂ ‘ਪਰਾਗ’ ਵਗੈਰ੍ਹਾਂ ਕਈ ਸ਼ਾਨਦਾਰ ਅਤੇ ਬਿੱਗ ਸੈਟਅੱਪ ਫਿਲਮਾਂ ਨਾਲ ਵੀ ਜੁੜ੍ਹਨ ਦਾ ਸਿਹਰਾ ਹਾਸਿਲ ਕਰ ਚੁੱਕੇ ਇਹ ਵਰਸਟਾਈਲ ਐਕਟਰ ਜਿਆਦਾਤਰ ਆਫ਼-ਬੀਟ ਫਿਲਮਾਂ ਕਰਨੀਆਂ ਹੀ ਪਸੰਦ ਕਰਦੇ ਆ ਰਹੇ ਹਨ, ਜਿੰਨ੍ਹਾਂ ਦੱਸਿਆ ਕਿ ਗਿਣਤੀ ਨਾਲੋਂ ਚੰਗਾ ਕੰਮ ਕਰਨ ਵਿੱਚ ਉਹ ਜਿਆਦਾ ਯਕੀਨ ਰੱਖਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਗਿਣਵੇਂ-ਚੁਣਵੇਂ ਅਤੇ ਅਜਿਹੇ ਸਿਨੇਮਾ ਪ੍ਰੋੋਜੈਕਟਸ਼ ਕਰਨ ਨੂੰ ਹੀ ਤਵੱਜੋਂ ਦਿੰਦੇ ਆ ਰਹੇ ਹਨ, ਜਿੰਨ੍ਹਾਂ ਵਿੱਚ ਇੱਕ ਐਕਟਰ ਦੇ ਤੌਰ 'ਤੇ ਕੁਝ ਅਲਹਦਾ ਕਰਨ ਨੂੰ ਮਿਲ ਸਕੇ।
ਆਉਣ ਵਾਲੇ ਦਿਨ੍ਹਾਂ ਵਿੱਚ ਪੰਜਾਬੀ ਸਿਨੇਮਾ ਦਾ ਵੀ ਪ੍ਰਭਾਵੀ ਹਿੱਸਾ ਬਣਨ ਵੱਲ ਵੱਧ ਰਹੇ ਅਦਾਕਾਰਾ ਅਰਫੀ ਲਾਂਬਾ ਅਨੁਸਾਰ ਪੰਜਾਬੀ ਫਿਲਮ ਕਰਨ ਦੀ ਖ਼ਵਾਹਿਸ਼ ਤਾਂ ਪਿਛਲੇ ਲੰਮੇਂ ਸਮੇਂ ਤੋਂ ਰਹੀ ਹੈ, ਪਰ ਕੁਝ ਕਮਿਟਮੈਂਟਸ ਅਤੇ ਹਿੰਦੀ ਅਤੇ ਹਾਲੀਵੁੱਡ ਸਿਨੇਮਾ ਰੁਝੇਵਿਆਂ ਦੇ ਚੱਲਦਿਆਂ ਅਜਿਹਾ ਕਰਨਾ ਸੰਭਵ ਨਹੀਂ ਹੋ ਸਕਿਆ।