ਹੈਦਰਾਬਾਦ: ਪੰਜਾਬ ਦੇ ਮਸ਼ਹੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅੱਜ ਚਾਹੇ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦੇ ਗੀਤ ਅੱਜ ਵੀ ਲੋਕਾਂ ਵੱਲੋ ਯਾਦ ਕੀਤੇ ਅਤੇ ਸੁਣੇ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਲੈ ਕੇ ਇੰਡਸਟਰੀ ਤੱਕ ਹਰ ਕਿਸੇ ਨੂੰ ਗਹਿਰਾ ਸਦਮਾ ਲੱਗਾ ਸੀ। ਉਨ੍ਹਾਂ ਦੇ ਕਤਲ ਤੋਂ ਬਾਅਦ ਕੋਈ ਨਾ ਕਈ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਾ ਨਜ਼ਰ ਆ ਜਾਂਦਾ ਹੈ। ਹਾਲ ਹੀ ਵਿੱਚ ਐਮਟੀਵੀ ਰੋਡੀਜ਼ 19 'ਤੇ ਮਰਹੂਮ ਗਾਇਕ ਸਿੱਧੂ ਨੂੰ ਯਾਦ ਕੀਤਾ ਗਿਆ। ਪਟਿਆਲਾ ਵਿੱਚ ਇੱਕ ਪ੍ਰੋਗਰਾਮ ਦੌਰਾਨ Prince Narula ਨੇ ਗਾਇਕ ਨੂੰ ਸ਼ਰਧਾਂਜਲੀ ਦਿੱਤੀ। ਇਸਦਾ ਵੀਡੀਓ ਦੇਖ ਪ੍ਰਸ਼ੰਸਕ ਕਾਫ਼ੀ ਇਮੋਸ਼ਨਲ ਹੋ ਗਏ ਹਨ।
Prince Narula ਨੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ: Prince Narula ਸ਼ੋਅ ਐਮਟੀਵੀ ਸੀਜਨ 19 ਦੇ ਗੈਂਗ ਲੀਡਰਾਂ 'ਚੋ ਇੱਕ ਹਨ। ਹਾਲ ਹੀ ਵਿੱਚ ਉਹ ਪਟਿਆਲਾ 'ਚ ਸ਼ੋਅ ਦੇ ਮੰਚ 'ਤੇ ਆਪਣੇ ਗਰੁੱਪ ਨਾਲ ਪ੍ਰਦਰਸ਼ਨ ਕਰ ਰਹੇ ਸੀ। ਉਸ ਸਮੇਂ ਉਨ੍ਹਾਂ ਨੇ ਮਰਹੂਮ ਗਾਇਕ ਸਿੱਧੂ ਦਾ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸਿੱਧੂ ਦਾ ਗੀਤ ਸ਼ੁਰੂ ਹੁੰਦੇ ਹੀ ਪ੍ਰਸ਼ੰਸਕਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਸਿੱਧੂ ਦੇ ਗੀਤ ਨਾਲ ਉੱਥੇ ਦਾ ਮਹੌਲ ਸ਼ਾਨਦਾਰ ਹੋ ਗਿਆ। ਇਸ ਦੌਰਾਨ Prince Narula ਨੇ ਸਿੱਧੂ ਵਾਂਗ ਪੱਟ 'ਤੇ ਥਾਪੀ ਵੀ ਮਾਰੀ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਦਾ ਗੀਤ 295 ਗਾਇਆ।
ਪ੍ਰਸ਼ੰਸਕਾਂ ਨੇ ਮੂਸੇਵਾਲਾ ਨੂੰ ਕੀਤਾ ਯਾਦ: ਇਹ ਵੀਡੀਓ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸਿੱਧੂ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਕੰਮੈਟ ਕਰਕੇ ਸਿੱਧੂ ਨੂੰ ਯਾਦ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ," ਹਮੇਸ਼ਾ ਸਾਡੇ ਦਿਲ 'ਚ ਸਿੱਧੂ ਮੂਸੇਵਾਲਾ।" ਇੱਕ ਹੋਰ ਨੇ ਲਿਖਿਆ," ਸਿੱਧੂ ਮੂਸੇਵਾਲਾ ਹਮੇਸ਼ਾ।" ਇਸ ਦੌਰਾਨ ਉੱਥੇ ਸ਼ੋਅ 'ਚ ਸੋਨੂੰ ਸੂਦ ਅਤੇ ਗੈਂਗ ਲੀਡਰ ਰੀਆ ਚੱਕਰਵਰਤੀ ਅਤੇ ਗੌਤਮ ਗੁਲਾਟੀ ਵੀ ਮੌਜ਼ੂਦ ਰਹੇ।
- Bigg Boss OTT 2: ਸਲਮਾਨ ਖਾਨ ਨੂੰ ਭਾਰੀ ਪਿਆ ਐਲਵੀਸ਼ ਯਾਦਵ ਨੂੰ ਝਿੜਕਣਾ, ਜਾਣੋ ਇਸ ਹਫ਼ਤੇ ਕਿਸ ਹਸੀਨਾ ਦੀ ਹੋਈ ਸ਼ੋਅ 'ਚੋਂ ਛੁੱਟੀ
- Zinda Banda Song: ਕੁਝ ਹੀ ਸਮੇਂ 'ਚ ਇੰਤਜ਼ਾਰ ਖਤਮ, ਜਾਣੋ ਕਦੋ ਰਿਲੀਜ਼ ਹੋਵੇਗਾ ਸ਼ਾਹਰੁਖ ਖਾਨ ਦੀ 'ਜਵਾਨ' ਦਾ ਪਹਿਲਾ ਗੀਤ 'ਜ਼ਿੰਦਾ ਬੰਦਾ'
- RRKPK Collection Day 3: ਵੀਕਐਂਡ 'ਤੇ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਧਮਾਕਾ, ਤੀਜੇ ਦਿਨ ਬਾਕਸ ਆਫ਼ਿਸ 'ਤੇ ਕੀਤੀ ਜ਼ਬਰਦਸਤ ਕਮਾਈ
ਮੂਸੇਵਾਲਾ ਦਾ ਕਤਲ: ਦੱਸ ਦਈਏ ਕਿ ਸਾਲ 2022 'ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਸੀ। ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਘਟਨਾ ਵਾਲੀ ਜਗ੍ਹਾਂ 'ਤੇ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ। ਉਨ੍ਹਾਂ ਦੇ ਕਤਲ ਦੀ ਖਬਰ ਸੁਣ ਕੇ ਪ੍ਰਸ਼ੰਸਕਾਂ ਨੂੰ ਗਹਿਰਾ ਸਦਮਾ ਲੱਗਾ ਸੀ।