ETV Bharat / entertainment

ਮੌਨੀ ਰਾਏ ਨੇ ਆਪਣੇ ਪਹਿਲੇ ਕਰਵਾ ਚੌਥ 'ਤੇ ਸਾਂਝੀ ਕੀਤੀ ਮਹਿੰਦੀ ਵਾਲੇ ਹੱਥ ਦੀ ਤਸਵੀਰ - ਮੌਨੀ ਰਾਏ ਦਾ ਪਹਿਲਾ ਵਰਤ

ਕਰਵਾ ਚੌਥ ਦਾ ਤਿਉਹਾਰ ਅੱਜ ਦੇਸ਼ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਵੇਗਾ। ਬਾਲੀਵੁੱਡ ਅਦਾਕਾਰਾਂ ਲੰਬੇ ਸਮੇਂ ਤੋਂ ਇਹ ਵਰਤ ਰੱਖ ਰਹੀਆਂ ਹਨ। ਇਸ ਲਿਸਟ 'ਚ ਇਕ ਹੋਰ ਨਾਂ ਜੁੜ ਗਿਆ ਹੈ, ਜੋ ਇਸ ਵਾਰ ਆਪਣੇ ਪਤੀ ਲਈ ਪਹਿਲੀ ਵਾਰ ਵਰਤ ਰੱਖੇਗੀ।

Mouni Roy Karwa Chauth
Mouni Roy Karwa Chauth
author img

By

Published : Oct 13, 2022, 11:48 AM IST

ਮੁੰਬਈ: ਪਤੀ-ਪਤਨੀ ਦੋਹਾਂ ਲਈ ਅੱਜ ਦਾ ਦਿਨ ਖਾਸ ਹੈ। ਪਤਨੀ ਆਪਣੇ ਪਤੀ ਦੀ ਲੰਬੀ ਉਮਰ ਅਤੇ ਪਿਆਰ ਲਈ ਸ਼ਰਧਾ ਨਾਲ ਕਰਵਾ ਚੌਥ ਦਾ ਵਰਤ ਰੱਖੇਗੀ ਅਤੇ ਰਾਤ ਨੂੰ ਚੰਦਰਮਾ ਦੇਖ ਕੇ ਹੀ ਵਰਤ ਤੋੜੇਗੀ। ਕਰਵਾ ਚੌਥ ਦਾ ਤਿਉਹਾਰ ਅੱਜ (13 ਸਤੰਬਰ) ਦੇਸ਼ ਭਰ ਵਿੱਚ ਮਨਾਇਆ ਜਾਵੇਗਾ।

ਅਜਿਹੇ 'ਚ ਫਿਲਮੀ ਸਿਤਾਰੇ ਵੀ ਕਰਵਾ ਚੌਥ ਦੇ ਚੰਦਰਮਾ ਦੀ ਰੌਸ਼ਨੀ 'ਚ ਰੌਸ਼ਨ ਹੋਣ ਦੀ ਤਿਆਰੀ ਕਰ ਰਹੇ ਹਨ। ਸਾਰੀਆਂ ਅਦਾਕਾਰਾ ਆਪਣੇ ਪਤੀਆਂ ਲਈ ਇਹ ਵਰਤ ਰੱਖਦੀਆਂ ਹਨ। ਅਜਿਹੀ ਸਥਿਤੀ ਵਿੱਚ ਅਦਾਕਾਰਾ ਮੌਨੀ ਰਾਏ ਪਹਿਲੀ ਵਾਰ ਬਿਜ਼ਨੈੱਸਮੈਨ ਅਤੇ ਹਮਸਫਰ ਸੂਰਜ ਨਾਂਬਿਆਰ ਲਈ ਕਰਵਾ ਚੌਥ ਮਨਾ ਰਹੀ। ਅਦਾਕਾਰਾ ਨੇ ਇਸ ਸਾਲ ਜਨਵਰੀ 'ਚ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਨਾਲ ਵਿਆਹ ਕੀਤਾ ਸੀ।

ਮੌਨੀ ਰਾਏ ਨੇ ਸ਼ੋਸਲ ਮੀਡੀਆ ਉਤੇ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਦਿੱਤਾ, ਇਸ ਦੇ ਨਾਲ ਅਦਾਕਾਰਾ ਨੇ ਮਹਿੰਦੀ ਵਾਲੇ ਹੱਥ ਦੀ ਤਸਵੀਰ ਵੀ ਸਾਂਝੀ ਕੀਤੀ। ਮੌਨੀ ਨੇ ਕੈਪਸ਼ਨ ਵਿੱਚ ਲਿਖਿਆ" ਪਹਿਲਾਂ ਹਮੇਸ਼ਾ ਖਾਸ ਹੁੰਦਾ, ਕਰਵਾ ਚੌਥ ਮੁਬਾਰਕ "ਅਦਾਕਾਰਾ ਦੀ ਇਸ ਪੋਸਟ ਉਤੇ ਬਹੁਤ ਸਾਰੀਆਂ ਹਸਤੀਆਂ ਨੇ ਕਮੈਂਟਸ ਕੀਤੇ, ਜਿਹਨਾਂ ਵਿੱਚ ਸੁਰਭੀ ਜਯੋਤੀ, ਪ੍ਰਗਿਆ ਕਪੂਰ ਸ਼ਾਮਿਲ ਹਨ।

ਮੌਨੀ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਦੀ ਹਾਲ ਹੀ ਵਿੱਚ ਫਿਲਮ ਬ੍ਰਾਹਮਾਸ਼ਤਰ ਰਿਲੀਜ਼ ਹੋਈ, ਜਿਸ ਵਿੱਚ ਅਦਾਕਾਰਾ ਦੇ ਕਿਰਦਾਰ ਨੂੰ ਕਾਫ਼ੀ ਪ੍ਰਸ਼ੰਸਾ ਮਿਲੀ।

ਇਹ ਵੀ ਪੜ੍ਹੋ:ਦੀਪਿਕਾ ਪਾਦੂਕੋਣ ਨੇ ਰਣਵੀਰ ਸਿੰਘ ਤੋਂ ਵੱਖ ਹੋਣ ਦੀਆਂ ਅਫਵਾਹਾਂ ਬਾਰੇ ਤੋੜੀ ਚੁੱਪੀ

ETV Bharat Logo

Copyright © 2024 Ushodaya Enterprises Pvt. Ltd., All Rights Reserved.