ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਏ ਗਾਇਕ ਮਨਕੀਰਤ ਔਲਖ ਦੇ ਮਿਊਜ਼ਿਕ ਵੀਡੀਓ ‘ਬੇਗਮ’ ਨਾਲ ਚਰਚਾ ਵਿਚ ਆਈ ਮਾਡਲ-ਅਦਾਕਾਰਾ ਸ਼ੀਤਲ ਰਾਣਾ ਆਪਣੀ ਪਲੇਠੀ ਫਿਲਮ ‘ਫਸਟ ਕਾਪੀ’ ਨਾਲ ਓਟੀਟੀ ਡੈਬਿਊ ਕਰਨ ਜਾ ਰਹੀ ਹੈ, ਜਿਸ ਦੀ ਸਟ੍ਰੀਮਿੰਗ 19 ਮਈ ਨੂੰ ਜੀ5 'ਤੇ ਹੋਣ ਜਾ ਰਹੀ ਹੈ। ‘ਜੱਟ ਲਾਈਫ ਮਿਊਜ਼ਿਕ’ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਗੁਰਲਵ ਸਿੰਘ ਰਟੌਲ ਵੱਲੋਂ ਕੀਤਾ ਗਿਆ ਹੈ, ਜਦਕਿ ਲਿਖਣ ਦੀ ਜਿੰਮੇਵਾਰੀ ਵੀ ਉਨ੍ਹਾਂ ਸਮੇਤ ਪਰਵਿੰਦਰ ਸਿੰਘ ਵੱਲੋਂ ਨਿਭਾਈ ਗਈ ਹੈ।
ਚੰਡੀਗੜ੍ਹ ਦੇ ਆਸਪਾਸ ਸ਼ੂਟ ਕੀਤੀ ਗਈ ਇਸ ਫਿਲਮ ਦੀ ਸਟਾਰਕਾਸਟ ਵਿਚ ਸ਼ੀਤਲ ਰਾਣਾ ਤੋਂ ਇਲਾਵਾ ਜਫ਼ਰ ਇਕਬਾਲ, ਪਰਵਿੰਦਰ ਸਿੰਘ, ਗੁਰਆਸੀਸ ਸਿੰਘ, ਮਨਦੀਪ ਸਿੰਘ, ਹਰਵਿੰਦਰ ਸਿੰਘ, ਸੁਖ਼ਬੀਰ ਪਾਲ ਕੌਰ ਆਦਿ ਸ਼ਾਮਿਲ ਹਨ।
ਪੰਜਾਬੀ ਇੰਟਰਟੇਨਮੈਂਟ ਅਤੇ ਸਿਨੇਮਾ ਜਗਤ ਵਿਚ ਕੁਝ ਹੱਟ ਕੇ ਬਣਾਉਣ ਲਈ ਯਤਨਸ਼ੀਲ ਨਿਰਮਾਤਾ ਗੁਰਪ੍ਰੀਤ ਸਿੰਘ ਬੈਦਵਾਨ ਦੁਆਰਾ ਨਿਰਮਿਤ ਕੀਤੀ ਗਈ ਇਸ ਫਿਲਮ ਦੇ ਕੈਮਰਾਮੈਨ ਸ਼ੇਖ ਯੂਸਫ਼, ਐਸੋਸੀਏਟ ਨਿਰਦੇਸ਼ਕ ਹਰਕੀਰਤ ਪਾਲ ਸਿੰਘ, ਕਾਰਜਕਾਰੀ ਨਿਰਮਾਤਾ ਹਰਪ੍ਰੀਤ ਸਿਘ ਅਤੇ ਐਡੀਟਰ ਅਮਨਜੋਤ ਸਿੰਘ ਹਨ।
- Pakke Ielts Wale: ਪੰਜਾਬੀ ਵੈੱਬ ਸੀਰੀਜ਼ ‘ਪੱਕੇ ਆਈਲੈਟਸ ਵਾਲੇ’ ਦਾ ਨਵਾਂ ਭਾਗ ਰਿਲੀਜ਼, ਰਵਿੰਦਰ ਰਵੀ ਸਮਾਣਾ ਨੇ ਕੀਤਾ ਹੈ ਨਿਰਦੇਸ਼ਨ
- Cannes 2023: OMG!...ਉਰਵਸ਼ੀ ਰੌਤੇਲਾ ਨੇ ਗਲੇ 'ਚ ਲਟਕਾਇਆ ਮਗਰਮੱਛ, ਕਾਨਸ ਲਈ ਬਣੀ 'ਪਿੰਕ ਪਰੀ'
- Popular Folk Singers Of Pollywood: ਪਾਲੀਵੁੱਡ 'ਚ ਲੋਕ ਗਾਇਕੀ ਲਈ ਜਾਣੇ ਜਾਂਦੇ ਨੇ ਪੰਜਾਬੀ ਦੇ ਇਹ ਗਾਇਕ, ਦੇਖੋ ਲਿਸਟ
ਮੂਲ ਰੂਪ ਵਿਚ ਹਿਮਾਚਲ ਪ੍ਰਦੇਸ਼ ਨਾਲ ਸੰਬੰਧਤ ਅਦਾਕਾਰਾ ਸ਼ੀਤਲ ਰਾਣਾ ਦੇ ਹੁਣ ਤੱਕ ਦੇ ਅਭਿਨੈ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਕਈ ਐਡ ਫਿਲਮ ਤੋਂ ਇਲਾਵਾ ਗਾਇਕ ਡੈਵੀ ਵਿਰਕ ਅਤੇ ਆਂਚਲ ਕੌਰ ਦੇ ‘ਗਦਾਰ’ ਤੋਂ ਇਲਾਵਾ ਕੁਝ ਕੁ ਹੋਰ ਮਿਊਜ਼ਿਕ ਵੀਡੀਓਜ਼ ’ਚ ਵੀ ਲੀਡ ਮਾਡਲ ਵਜੋਂ ਕੰਮ ਕੀਤਾ ਹੈ, ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਹੋਰ ਵੈੱਬ ਸੀਰੀਜ਼ ‘ਗੁਲਾਮ ਬੇਗਮ ਔਰ ਡੋਰੇਮਾਨ’ ਵੀ ਰਿਲੀਜ਼ ਲਈ ਤਿਆਰ ਹੈ।
ਮਾਡਲਿੰਗ ਖੇਤਰ ਵਿਚ ਅਲੱਗ ਪਹਿਚਾਣ ਸਥਾਪਿਤ ਕਰਨ ਤੋਂ ਬਾਅਦ ਹੁਣ ਸਿਨੇਮਾ ਸਕਰੀਨ 'ਤੇ ਸ਼ਾਨਦਾਰ ਦਸਤਕ ਦੇਣ ਵੱਲ ਵੱਧ ਰਹੀ ਅਦਾਕਾਰਾ ਸ਼ੀਤਲ ਰਾਣਾ ਅਨੁਸਾਰ ਉਨਾਂ ਦੀ ਰਿਲੀਜ਼ ਹੋਣ ਜਾ ਰਹੀ ਵੈੱਬਸੀਰੀਜ਼ 'ਗੁਲਾਮ ਬੇਗਮ ਔਰ ਡੋਰੇਮਾਨ' ਵੀ ਬਹੁਤ ਹੀ ਦਿਲਚਸਪ ਅਤੇ ਡ੍ਰਾਮੈਟਿਕ ਕਹਾਣੀ ਦੁਆਲੇ ਕੇਂਦਰਿਤ ਹੈ, ਜਿਸ ਦਾ ਨਿਰਦੇਸ਼ਨ ਰੂਬਲ ਛੀਨਾ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜੇਕਰ 'ਫਸਟ ਕਾਪੀ' ਨਾਲ ਜੁੜਨ ਸੰਬੰਧੀ ਅਤੇ ਇਸ ਵਿਚਲੇ ਕਿਰਦਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਵੀ ਉਨਾਂ ਲਈ ਕਾਫ਼ੀ ਯਾਦਗਾਰੀ ਤਜ਼ਰਬੇ ਵਾਂਗ ਰਹੀ ਹੈ, ਜਿਸ ਵਿਚ ਉਨ੍ਹਾਂ ਦਾ ਕਾਫ਼ੀ ਅਹਿਮ ਅਤੇ ਲੀਡ ਕਿਰਦਾਰ ਹੈ। ਸੱਚ-ਡ੍ਰਾਮੈਟਿਕ ਅਤੇ ਥ੍ਰਿਲਰ ਭਰਪੂਰ ਫਿਲਮਾਂ ਕਰਨ ਦੀ ਖ਼ਵਾਹਿਸ਼ਮੰਦ ਅਦਾਕਾਰਾ ਸ਼ੀਤਲ ਰਾਣਾ ਨੇ ਦੱਸਿਆ ਕਿ ਥੋੜੇ ਜਿਹੇ ਸਮੇਂ ਵਿਚ ਵੀ ਪੰਜਾਬੀ ਸਿਨੇਮਾ ਅਤੇ ਇੰਟਰਟੇਨਮੈਂਟ ਇੰਡਸਟਰੀ ਵਿਚ ਅਲੱਗ ਪਹਿਚਾਣ ਬਣਾ ਲੈਣਾ ਉਨਾਂ ਲਈ ਮਾਣ ਵਾਲੀ ਗੱਲ ਰਹੀ ਹੈ, ਜਿਸ ਸੰਬੰਧੀ ਮਿਲ ਰਹੇ ਦਰਸ਼ਕ ਹੁੰਗਾਰੇ ਤੋਂ ਉਹ ਖਾਸੀ ਉਤਸ਼ਾਹਿਤ ਹੈ ਅਤੇ ਕੋਸ਼ਿਸ਼ ਕਰੇਗੀ ਆਉਣ ਵਾਲੇ ਅਲੱਗ ਅਲੱਗ ਕੰਟੈਂਟ ਆਧਾਰਿਤ ਪ੍ਰੋਜੈਕਟਾਂ ਦੁਆਰਾ ਦਰਸ਼ਕਾਂ ਸਨਮੁੱਖ ਹੋਇਆ ਜਾਵੇ ਤਾਂ ਕਿ ਉਨਾਂ ਦੇ ਅਭਿਨੈ ਵਿਚ ਗੁਣਵੱਤਾ ਬਣੀ ਰਹੇ।