ETV Bharat / entertainment

Mithun Chakraborty And Pahlaj Nihalani: ਤਿੰਨ ਦਹਾਕਿਆਂ ਬਾਅਦ ਪਹਿਲਾਜ ਨਿਹਲਾਨੀ ਨਾਲ ਇਸ ਫਿਲਮ ਲਈ ਜੁੜੇ ਮਿਥੁਨ ਚੱਕਰਵਰਤੀ, ਜਲਦ ਹੋਵੇਗੀ ਰਿਲੀਜ਼ - ਪਹਿਲਾਜ ਨਿਹਲਾਨੀ

Mithun Chakraborty: ਬਹੁਤ ਸਾਲਾਂ ਬਾਅਦ ਨਿਰਮਾਤਾ ਪਹਿਲਾਜ ਨਿਹਲਾਨੀ ਅਤੇ ਮਿਥੁਨ ਚੱਕਰਵਰਤੀ ਇੱਕ ਵਾਰ ਫਿਰ ਇੱਕਠੇ ਫਿਲਮ ਕਰਨ ਜਾ ਰਹੇ ਹਨ, ਮਿਥੁਨ ਚੱਕਰਵਰਤੀ ਦੀ ਇਸ ਫਿਲਮ ਦਾ ਪਹਿਲਾਂ ਪੋਸਟਰ ਵੀ ਰਿਲੀਜ਼ ਹੋ ਗਿਆ ਹੈ।

Etv Bharat
Etv Bharat
author img

By ETV Bharat Punjabi Team

Published : Oct 18, 2023, 12:34 PM IST

ਚੰਡੀਗੜ੍ਹ: ਸਾਲ 1985 ਵਿੱਚ ਰਿਲੀਜ਼ ਹੋਈ ਮਲਟੀ-ਸਟਾਰਰ ਅਤੇ ਸੁਪਰ-ਡੁਪਰ ਹਿੱਟ ਹਿੰਦੀ ਫਿਲਮ 'ਆਂਧੀ ਤੂਫਾਨ' ਦੁਆਰਾ ਪਹਿਲੀ ਵਾਰ ਇਕੱਠੇ ਹੋਏ ਸਨ ਨਿਰਮਾਤਾ ਪਹਿਲਾਜ ਨਿਹਲਾਨੀ ਅਤੇ ਮਿਥੁਨ ਚੱਕਰਵਰਤੀ, ਜੋ ਲਗਭਗ ਤਿੰਨ ਦਹਾਕਿਆਂ ਬਾਅਦ ਇੱਕ ਹੋਰ ਪ੍ਰੋਜੈਕਟ ਲਈ ਇੱਕਠੇ ਹੋਏ ਹਨ, ਜਿੰਨ੍ਹਾਂ ਦੀ ਨਵੀਂ ਹਿੰਦੀ ਫਿਲਮ 'ਅਨਾੜੀ ਇਜ਼ ਬੈਕ' ਜਲਦ ਰਿਲੀਜ਼ ਹੋਣ ਜਾ ਰਹੀ ਹੈ।

ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਣਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਨਿਰਮਾਤਾ ਪਹਿਲਾਜ ਨਿਹਲਾਨੀ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ, ਜਿਨ੍ਹਾਂ ਵਿੱਚ 'ਇਲਜ਼ਾਮ', 'ਸ਼ੋਲਾ ਔਰ ਸ਼ਬਨਮ', 'ਪਾਪ ਕੀ ਦੁਨੀਆਂ', 'ਆਗ ਕਾ ਗੋਲਾ', 'ਆਗ ਹੀ ਆਗ', 'ਰੰਗੀਲੇ ਰਾਜਾ', 'ਗੁਨਾਹੋਂ ਕਾ ਦੇਵਤਾ', 'ਆਂਖੇਂ' ਆਦਿ ਸ਼ਾਮਿਲ ਰਹੀਆਂ ਹਨ।

ਉਕਤ ਫਿਲਮ ਨਾਲ ਕਈ ਸਾਲਾਂ ਬਾਅਦ ਮਿਥੁਨ ਚਕਰਵਰਤੀ ਨਾਲ ਮੁੜ ਬਣੇ ਫਿਲਮੀ ਸੁਮੇਲ ਬਾਰੇ ਗੱਲ ਕਰਦਿਆਂ ਇਸ ਮਸ਼ਹੂਰ ਫਿਲਮ ਨਿਰਮਾਤਾ ਨੇ ਦੱਸਿਆ ਕਿ ਉਨ੍ਹਾਂ ਲਈ ਬਹੁਤ ਹੀ ਯਾਦਗਾਰੀ ਤਜ਼ਰਬਾ ਰਹੀ ਹੈ ਇਹ ਫਿਲਮ, ਜਿਸ ਦਾ ਨਿਰਮਾਣ 'ਵਿਸ਼ਾਲਦੀਪ ਇੰਟਰਨੈਸ਼ਨਲ ਪ੍ਰੋਡੋਕਸ਼ਨਜ਼' ਦੇ ਬੈਨਰ ਹੇਠ ਕੀਤਾ ਗਿਆ ਹੈ।

ਉਹਨਾਂ ਅੱਗੇ ਦੱਸਿਆ ਕਿ ਰੁਮਾਂਟਿਕ ਲਵ ਸਟੋਰੀ ਆਧਾਰਿਤ ਇਸ ਫਿਲਮ ਵਿੱਚ ਮਿਥੁਨ ਚੱਕਰਵਰਤੀ, ਜਿਨ੍ਹਾਂ ਨੂੰ ਅਸੀਂ ਸਾਰੇ ਪਿਆਰ ਨਾਲ ਦਾਦਾ ਆਖ ਕੇ ਬੁਲਾਉਂਦੇ ਹਾਂ, ਬਹੁਤ ਹੀ ਪ੍ਰਭਾਵੀ ਕਿਰਦਾਰ ਵਿੱਚ ਨਜ਼ਰ ਆਉਣਗੇ, ਜਿਨ੍ਹਾਂ ਵੱਲੋਂ ਆਪਣੇ ਇਸ ਰੋਲ ਨੂੰ ਲੈ ਕੇ ਕਾਫੀ ਮਿਹਨਤ ਕੀਤੀ ਗਈ ਹੈ, ਕਿਉਂਕਿ ਇਹ ਫਿਲਮ ਹਿੰਦੀ ਸਿਨੇਮਾ ਵਿੱਚ ਉਹਨਾਂ ਦੀ ਇੱਕ ਹੋਰ ਪਾਰੀ ਨੂੰ ਵੀ ਸ਼ਾਨਦਾਰ ਆਗਾਜ਼ ਦੇਣ ਜਾ ਰਹੀ ਹੈ।

ਗਲੈਮਰ ਵਰਲਡ ਵਿੱਚ ਗੋਵਿੰਦਾ, ਚੰਕੀ ਪਾਂਡੇ, ਦਿਵਿਆ ਭਾਰਤੀ ਆਦਿ ਜਿਹੇ ਕਈ ਸਿਤਾਰਿਆਂ ਨੂੰ ਸਟਾਰ ਬਣਾਉਣ ਦਾ ਸਿਹਰਾ ਹਾਸਿਲ ਕਰ ਚੁੱਕੇ ਨਿਰਮਾਤਾ ਪਹਿਲਾਜ ਨਿਹਲਾਨੀ ਇਸ ਫਿਲਮ ਨਾਲ ਦੋ ਹੋਰ ਨਵੇਂ ਚਿਹਰਿਆਂ ਨੂੰ ਬਾਲੀਵੁੱਡ ਵਿੱਚ ਇੰਟਰਡੀਊਸ ਕਰਨ ਜਾ ਰਹੇ ਹਨ, ਜੋ ਸੋਸ਼ਲ ਮੀਡੀਆ ਸਟਾਰਜ ਵਜੋਂ ਕਾਫੀ ਮਕਬੂਲੀਅਤ ਹਾਸਿਲ ਕਰ ਚੁੱਕੇ ਹਨ।

ਨਵੰਬਰ ਮਹੀਨੇ ਦੁਨੀਆਂ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਅਤੇ ਮਨੀਸ਼ ਰਾਵਤ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਨੂੰ ਲੈ ਕੇ ਬਾਲੀਵੁੱਡ ਐਕਟਰ ਮਿਥੁਨ ਚੱਕਰਵਰਤੀ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਉਨ੍ਹਾਂ ਦੇ ਹੁਣ ਤੱਕ ਦੇ ਕਰੀਅਰ ਦੀ ਇਹ ਇੱਕ ਹੋਰ ਅਜਿਹੀ ਅਹਿਮ ਫਿਲਮ ਰਹੀ ਹੈ, ਜਿਸ ਨਾਲ ਜੁੜਨਾ ਕਾਫੀ ਚੁਣੌਤੀ ਭਰਿਆ ਅਤੇ ਯਾਦਗਾਰੀ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.