ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਤੋਂ ਇੱਕ ਖਬਰ ਲਗਾਤਾਰ ਸੁਰਖ਼ੀਆਂ ਵਿੱਚ ਬਣੀ ਹੋਈ ਹੈ, ਜੀ ਹਾਂ...ਕਿਉਂਕਿ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਆਈਡੀ 'ਤੇ ਸੋਸ਼ਲ ਮੀਡੀਆ ਨੂੰ 'ਬਾਏ-ਬਾਏ' ਲਿਖਿਆ ਹੈ। ਮਿਸ ਪੂਜਾ ਦੀ ਪੋਸਟ ਕਰਨ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਕੁੱਝ ਪ੍ਰਸ਼ੰਸਕ ਪੂਜਾ ਤੋਂ ਸੋਸ਼ਲ ਮੀਡੀਆ ਛੱਡਣ ਦਾ ਕਾਰਨ ਪੁੱਛ ਰਹੇ ਹਨ ਅਤੇ ਕੁਝ ਉਸ ਨੂੰ ਟ੍ਰੋਲ ਵੀ ਕਰ ਰਹੇ ਹਨ।
ਕੁਝ ਲੋਕਾਂ ਨੇ ਲਿਖਿਆ ਕਿ 'ਇਹ ਕਿਧਰੇ ਨਹੀਂ ਜਾਵੇਗੀ, ਇਹ ਸਿਰਫ ਇਕ ਪਬਲੀਸਿਟੀ ਸਟੰਟ ਹੈ, ਫਿਰ ਇਹ ਆਪਣੀ ਪੋਸਟ ਪਾ ਦੇਵੇਗੀ'। ਇੱਕ ਨੇ ਲਿਖਿਆ ਹੈ ਕਿ 'ਜੇਕਰ ਤੁਸੀਂ ਪੋਸਟ ਕਰਦੇ ਹੋ ਤਾਂ ਸਾਫ਼ ਲਿਖੋ, ਅਜਿਹੇ ਲੋਕਾਂ ਦੇ ਕਮੈਂਟ ਲੈਣ ਲਈ ਤੁਸੀਂ ਬੇਲੋੜੀ ਪੋਸਟ ਕਿਉਂ ਕਰਦੇ ਰਹਿੰਦੇ ਹੋ। ਤੁਸੀਂ 4 ਦਿਨਾਂ ਬਾਅਦ ਦੁਬਾਰਾ ਉਹੀ ਪੋਸਟ ਪਾਓਗੇ, ਅੱਜਕੱਲ ਸੋਸ਼ਲ ਮੀਡੀਆ 'ਤੇ ਇਹ ਟ੍ਰੈਂਡ ਚੱਲ ਰਿਹਾ ਹੈ'।
ਇੱਕ ਹੋਰ ਨੇ ਮਿਸ ਪੂਜਾ ਨੂੰ ਟ੍ਰੋਲ ਕੀਤਾ ਅਤੇ ਉਸ ਦੀ ਤੁਲਨਾ ਪੰਜਾਬੀ ਗਾਇਕ ਸ਼ੈਰੀ ਮਾਨ ਨਾਲ ਕੀਤੀ। ਆਪਣੀ ਟਿੱਪਣੀ ਵਿੱਚ ਹੱਸਦੇ ਹੋਏ ਉਸਨੇ ਲਿਖਿਆ - 'ਸ਼ੈਰੀ ਮਾਨ ਵਾਂਗ, ਸ਼ਾਇਦ ਮਿਸ ਪੂਜਾ ਦਾ ਵੀ ਗਲਾਸ (ਸ਼ਰਾਬ ਦਾ ਪੈਗ) ਲੱਗਿਆ ਹੋਵੇਗਾ'।
ਇਸ ਤੋਂ ਬਾਅਦ ਪੂਜਾ ਦੇ ਕੁੱਝ ਪ੍ਰਸ਼ੰਸਕ ਉਦਾਸ ਨਜ਼ਰ ਆਏ। ਉਹਨਾਂ ਨੇ ਗਾਇਕਾ ਤੋਂ ਕਾਰਨ ਪੁੱਛਿਆ ਅਤੇ ਲਿਖਿਆ '@misspooja ਮੈਮ ਕੀ ਹੋਇਆ ਕਿਰਪਾ ਕਰਕੇ ਦੱਸੋ, ਤੁਹਾਡੇ ਪ੍ਰਸ਼ੰਸਕਾਂ ਦਾ ਅਤੇ ਮੇਰਾ ਕੀ ਹੋਵੇਗਾ, ਕਿਰਪਾ ਕਰਕੇ ਪੂਜਾ ਮੈਮ ਸੰਗੀਤ ਉਦਯੋਗ ਵਿੱਚ ਵਾਪਸੀ ਕਰੋ।'
- Nitu Pandher: ਲਘੂ ਫਿਲਮ ‘ਕੁਰਬਾਨੀ’ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ਨੀਟੂ ਪੰਧੇਰ, 21 ਜੂਨ ਨੂੰ ਹੋਵੇਗੀ ਰਿਲੀਜ਼
- ਆਦਿਪੁਰਸ਼ ਦੇ ਕਾਰਨ ਇੱਥੇ ਲੱਗੀ ਬਾਲੀਵੁੱਡ ਫਿਲਮਾਂ 'ਤੇ ਪਾਬੰਦੀ, ਨਹੀਂ ਚੱਲੇਗੀ ਕੋਈ ਹਿੰਦੀ ਫਿਲਮ
- ਪੰਜਾਬੀ ਫਿਲਮ ‘ਸੜ ਨਾ ਰੀਸ ਕਰ’ ਦਾ ਐਲਾਨ, ਕਈ ਚਰਚਿਤ ਫਿਲਮਾਂ ਬਣਾ ਚੁੱਕੇ ਮਨਦੀਪ ਚਾਹਲ ਕਰਨਗੇ ਨਿਰਦੇਸ਼ਨ
ਮਿਸ ਪੂਜਾ ਬਾਰੇ ਹੋਰ ਜਾਣੋ: ਮਿਸ ਪੂਜਾ ਦਾ ਜਨਮ 4 ਦਸੰਬਰ 1980 ਨੂੰ ਰਾਜਪੁਰਾ ਪੰਜਾਬ ਵਿੱਚ ਹੋਇਆ ਸੀ। ਮਿਸ ਪੂਜਾ ਨੇ ਆਪਣੀ ਮੁੱਢਲੀ ਪੜ੍ਹਾਈ ਰਾਜਪੁਰਾ ਤੋਂ ਹੀ ਪੂਰੀ ਕੀਤੀ ਹੈ। ਉਸ ਕੋਲ ਸੰਗੀਤ ਵਿੱਚ ਮਾਸਟਰਜ਼ ਦੀ ਡਿਗਰੀ ਹੈ। ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਉਸਨੇ ਪਟੇਲ ਪਬਲਿਕ ਸਕੂਲ ਵਿੱਚ ਇੱਕ ਸੰਗੀਤ ਅਧਿਆਪਕ ਵਜੋਂ ਕੰਮ ਵੀ ਕੀਤਾ ਸੀ।
ਮਿਸ ਪੂਜਾ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਹਿੱਸੇ ਵਿੱਚ ਬਹੁਤ ਸਾਰੇ ਧਾਰਮਿਕ ਗੀਤ ਗਾਏ ਅਤੇ ਉਸ ਤੋਂ ਬਾਅਦ ਭੰਗੜਾ ਸੰਸਕਰਣ ਕੀਤਾ। ਕੁਝ ਹੀ ਦਿਨਾਂ ਵਿੱਚ ਉਹ ਪੰਜਾਬੀ ਸਿਨੇਮਾ ਦੇ ਪ੍ਰਮੁੱਖ ਗਾਇਕਾਂ ਵਿੱਚੋਂ ਇੱਕ ਬਣ ਗਈ। ਉਸਨੇ 70 ਦੇ ਕਰੀਬ ਮਰਦ ਗਾਇਕਾਂ ਨਾਲ ਦੋਗਾਣਾ ਗੀਤਾਂ ਵਿੱਚ ਆਪਣੀ ਆਵਾਜ਼ ਦਿੱਤੀ ਹੈ।
ਸਾਲ 2006 ਵਿੱਚ ਮਿਸ ਪੂਜਾ ਨੇ ਆਪਣੇ ਪਹਿਲੇ ਡੁਏਟ ਡੈਬਿਊ ਗੀਤ 'ਜਾਨ ਤੋਂ ਪਿਆਰੀ' ਵਿੱਚ ਆਪਣੀ ਆਵਾਜ਼ ਦਿੱਤੀ। ਉਸ ਦੀ ਪਹਿਲੀ ਸੋਲੋ ਐਲਬਮ 2009 ਵਿੱਚ 'ਰੋਮਾਂਟਿਕ ਜੱਟ' ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਸ ਨੇ ਕਈ ਐਲਬਮਾਂ ਰਿਲੀਜ਼ ਕੀਤੀਆਂ ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਉਸ ਨੂੰ ਹਿੰਦੀ ਸਿਨੇਮਾ ਵਿੱਚ ਪਛਾਣ ਫਿਲਮ 'ਕਾਕਟੇਲ' ਦੇ ਗੀਤ ‘ਸੈਕੰਡ ਹੈਂਡ ਜਵਾਨੀ’ ਤੋਂ ਮਿਲੀ।