ਚੰਡੀਗੜ੍ਹ: ਹਰ ਰੋਜ਼ ਕਿਸੇ ਨਾ ਕਿਸੇ ਨਵੀਂ ਪੰਜਾਬੀ ਫ਼ਿਲਮ ਦੀ ਘੋਸ਼ਣਾ ਹੁੰਦੀ ਰਹਿੰਦੀ ਹੈ, ਫਿਲਮਾਂ ਦਾ ਵਿਸ਼ਾ ਰੁਮਾਂਸ ਅਤੇ ਐਕਸ਼ਨ 'ਤੇ ਆਧਾਰਿਤ ਹੁੰਦਾ ਹੈ। ਪਰ ਜਿਸ ਪੰਜਾਬੀ ਫਿਲਮ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਹ ਬਹੁਤ ਵੱਡੀ ਅਤੇ ਪੂਰੀ ਤਰ੍ਹਾਂ ਵੱਖਰੀ ਹੈ। ਜੀ ਹਾਂ...ਅਸੀਂ ਤੁਹਾਡੇ ਚਹੇਤੇ ਐਮੀ ਵਿਰਕ ਅਤੇ ਦੇਵ ਖਰੌੜ ਦੀ ਫਿਲਮ 'ਜੱਟ ਜਿਉਣਾ ਮੌੜ' ਦੀ ਗੱਲ਼ ਕਰ ਰਹੇ ਹਾਂ। ਪੰਜਾਬੀ ਸਿਨੇਮਾ ਦੇ ਦੋ ਮੈਗਾਸਟਾਰ ਵੱਡੇ ਪਰਦੇ 'ਤੇ ਇਕੱਠੇ ਆ ਰਹੇ ਹਨ।
- " class="align-text-top noRightClick twitterSection" data="
">
ਪਿਛਲੇ ਸਾਲ ਅਦਾਕਾਰ ਐਮੀ ਵਿਰਕ ਅਤੇ ਦੇਵ ਖਰੌੜ ਨੇ ਅਪਡੇਟ ਸਾਂਝੀ ਕੀਤੀ ਸੀ ਕਿ ਉਹ ਇਕ ਵਿਲੱਖਣ ਸੰਕਲਪ ਅਧਾਰਤ ਫਿਲਮ ਦੀ ਤਿਆਰੀ ਕਰ ਰਹੇ ਹਨ। ਖਰੌੜ ਨੇ ਘੋੜ ਸਵਾਰੀ ਦੀ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਰੀਕ 2 ਦੇ ਵਿੱਚ ਦੋਵੇਂ ਅਦਾਕਾਰ ਕੰਮ ਕਰ ਰਹੇ ਹਨ।
ਪਰ ਬਾਅਦ ਵਿੱਚ ਕਲਾਕਾਰਾਂ ਦੇ ਪ੍ਰਸ਼ੰਸਕਾਂ ਦੀ ਇਸ ਉਲਝਣ ਨੂੰ ਜਲਦ ਹੀ ਦੂਰ ਕਰ ਦਿੱਤਾ ਸੀ, ਜਦੋਂ ਦੋਹਾਂ ਨੇ ਫਿਲਮ ਦੀ ਸ਼ੂਟਿੰਗ ਦੀ ਫੋਟੋ ਸਾਂਝੀ ਕੀਤੀ ਸੀ। ਹੁਣ ਅਦਾਕਾਰ ਨੇ ਖੁਦ ਹੀ ਫਿਲਮ ਬਾਰੇ ਅਪਡੇਟ ਸਾਂਝੀ ਕਰ ਦਿੱਤੀ ਹੈ, ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ...ਉਮੀਦ ਕਰਦਾ ਕਿ ਸਾਰੇ ਠੀਕ ਹੋਵੋਗੇ...ਸਾਡੀ ਫਿਲਮ ਮੌੜ ( ਲਹਿੰਦੀ ਰੁੱਤ ਦੇ ਨਾਇਕ ) 16 ਜੂਨ ਨੂੰ ਦੁਨੀਆਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ...ਸਾਰੀ ਟੀਮ ਨੇ ਬਹੁਤ ਹੀ ਜਿਆਦਾ ਮਿਹਨਤ ਕੀਤੀ ਐ, ਉਮੀਦ ਕਰਦਾਂ ਤੁਹਾਨੂੰ ਸਾਰਿਆਂ ਨੂੰ ਇਹ ਫਿਲਮ ਬਹੁਤ ਜਿਆਦਾ ਪਸੰਦ ਆਉਗੀ...ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ।' ਇਸ ਦੇ ਨਾਲ ਹੀ ਅਦਾਕਾਰ ਨੇ ਇੱਕ ਘੋੜੇ ਉਤੇ ਬੈਠੇ ਦੀ ਫੋਟੋ ਵੀ ਸਾਂਝੀ ਕੀਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਐਮੀ ਵਿਰਕ ਜੀਓਨਾ ਮੌੜ ਦਾ ਕਿਰਦਾਰ ਨਿਭਾਏਗਾ ਜਦੋਂਕਿ ਦੇਵ ਖਰੌੜ ਡੋਗਰ ਦਾ ਕਿਰਦਾਰ ਨਿਭਾਏਗਾ। ਇੰਨਾ ਹੀ ਨਹੀਂ ਬਲਕਿ ਇਹ ਵੀ ਪਤਾ ਲੱਗਾ ਹੈ ਕਿ ਆਉਣ ਵਾਲੀ ਪੰਜਾਬੀ ਫਿਲਮ ਦਾ ਨਿਰਦੇਸ਼ਨ ਕੋਈ ਹੋਰ ਨਹੀਂ ਬਲਕਿ ਜਤਿੰਦਰ ਮੌਹਰ ਕਰ ਰਹੇ ਹਨ, ਜਿਨ੍ਹਾਂ ਨੇ ਸਿਕੰਦਰ ਅਤੇ ਕਿੱਸਾ ਪੰਜਾਬ ਫਿਲਮਾਂ ਤੋਂ ਕਾਫੀ ਪਛਾਣ ਹਾਸਲ ਕੀਤੀ ਹੈ। ਜੱਟ ਜਿਓਣਾ ਮੋੜ ਦਾ ਨਿਰਮਾਣ ਕਾਰਜ ਗਿੱਲ ਵੱਲੋਂ ਕੀਤਾ ਜਾਵੇਗਾ ਅਤੇ ਇਹ ਫਿਲਮ ਰਿਦਮ ਬੁਆਏਜ਼ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਫਿਲਮ ਦੀ ਸ਼ੂਟਿੰਗ 22 ਨਵੰਬਰ, 2022 ਨੂੰ ਸ਼ੁਰੂ ਹੋਈ ਸੀ।
ਤੁਹਾਨੂੰ ਦੱਸ ਦਈਏ ਕਿ ਜੱਟ ਜਿਉਣਾ ਮੌੜ ਦੀ ਗੱਲ ਕਰੀਏ ਤਾਂ 'ਜੀਓਣਾ ਮੌੜ' 'ਤੇ ਬਾਇਓਪਿਕ 30 ਸਾਲ ਪਹਿਲਾਂ ਯਾਨੀ ਕਿ 1992 ਵਿੱਚ ਬਣੀ ਸੀ। ਉਸ ਸਮੇਂ ਦੌਰਾਨ ਫਿਲਮ ਦਾ ਨਿਰਦੇਸ਼ਨ ਰਵਿੰਦਰ ਰਵੀ ਨੇ ਕੀਤਾ ਸੀ ਅਤੇ ਰੁਪਿੰਦਰ ਸਿੰਘ ਗਿੱਲ (ਗੁੱਗੂ ਗਿੱਲ ਦਾ ਭਰਾ) ਅਤੇ ਇਕਬਾਲ ਦੁਆਰਾ ਬਣਾਈ ਗਈ ਸੀ ਅਤੇ ਹੁਣ ਪੰਜਾਬੀ ਇੰਡਸਟਰੀ ਦੇ ਇਹ ਦੋ ਨੌਜਵਾਨ ਕਲਾਕਾਰ ਆਪਣੇ ਪ੍ਰਸ਼ੰਸਕਾਂ ਲਈ ਦੁਬਾਰਾ ਕਹਾਣੀ ਬਣਾਉਣਗੇ। ਫਿਲਮ ਦੇ ਸਾਰੇ ਦਰਸ਼ਕਾਂ ਨੂੰ ਨਿਸ਼ਚਿਤ ਤੌਰ 'ਤੇ ਕਹਾਣੀ ਅਤੇ ਨਿਰਮਾਤਾਵਾਂ ਦੁਆਰਾ ਚੁਣਿਆ ਗਿਆ ਵਿਚਾਰ ਪਸੰਦ ਆਵੇਗਾ।
ਇਹ ਵੀ ਪੜ੍ਹੋ:New Punjabi Movie: ਨਿੰਜਾ ਅਤੇ ਸ਼ਰਨ ਕੌਰ ਲੈ ਕੇ ਆ ਰਹੇ ਨੇ ਫਿਲਮ 'ਮਾਂਝੇ ਦੀਏ ਮੋਮਬੱਤੀਏ', ਰਣਜੀਤ ਬੱਲ ਕਰਨਗੇ ਨਿਰਦੇਸ਼ਨ