ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਪੜਾਅ ਦਰ ਪੜ੍ਹਾਅ ਪੈਰ ਜਮਾਉਂਦੀ ਜਾ ਰਹੀ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕਾ ਮਨਲੀਨ ਰੇਖੀ ਆਪਣਾ ਨਵਾਂ ਗੀਤ ‘ਹਾਈਵੇ’ ਲੈ ਕੇ ਸਰੋਤਿਆਂ, ਸਨਮੁੱਖ ਹੋਈ ਹੈ, ਜਿਸ ਨਾਲ ਸੰਬੰਧਤ ਮਿਊਜ਼ਿਕ ਵੀਡੀਓ ਕੈਨੇਡਾ ’ਚ ਸ਼ੂਟ ਕੀਤੀ ਗਈ ਹੈ।
- " class="align-text-top noRightClick twitterSection" data="
">
‘ਬਰਾਊਨ ਬੁਆਏ ਰਿਕਾਰਡਜ਼’ ਵੱਲੋਂ ਜਾਰੀ ਕੀਤੇ ਗਏ ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਗਾਇਕਾ ਮਨਲੀਨ ਦੱਸਦੀ ਹੈ ਕਿ ਇਸ ਗੀਤ ਦਾ ਮੰਨੇ ਪ੍ਰਮੰਨੇ ਸੰਗੀਤਕਾਰ ਨਿਰਦੇਸ਼ਕ ਬਿੱਗ ਬੇਰਡ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਗੀਤ ਦੇ ਬੋਲ ਗੈਰੀ ਨੰਦਪੁਰ ਨੇ ਲਿਖੇ ਹਨ।
ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਰਿਲੀਜ਼ ਹੋ ਚੁੱਕੇ ਉਨ੍ਹਾਂ ਦੇ ਗੀਤਾਂ ‘3600 ਸਿਆਪੇ’ ਅਤੇ ‘ਰੁਮਾਲ’ ਨੂੰ ਸਰੋਤਿਆਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਸੀ, ਜਿੰਨ੍ਹਾਂ ਦੀ ਆਪਾਰ ਲੋਕਪ੍ਰਿਯਤਾ ਤੋਂ ਬਾਅਦ ਜਾਰੀ ਹੋਇਆ ਉਨ੍ਹਾਂ ਦਾ ਇਹ ਨਵਾਂ ਗੀਤ ਉਨ੍ਹਾਂ ਦੇ ਦਿਲ ਦੇ ਕਰੀਬ ਹੈ।
ਉਨ੍ਹਾਂ ਦੱਸਿਆ ਕਿ ਉਕਤ ਗੀਤ ਦੇ ਮਿਊਜ਼ਿਕ ਵੀਡੀਓਜ਼ ਦਾ ਫ਼ਿਲਮਾਂਕਣ ਕੈਨੇਡਾ ਦੇ ਟਰਾਂਟੋ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਤਿਆਰ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਕਰੋਡੇ ਨੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕੈਨੇਡਾ ਦੇ ਦੌਰੇ ਦੌਰਾਨ ਹੀ ਉਨ੍ਹਾਂ ਦਾ ਮੇਲ ਬਿਗ ਬੇਰਡ ਟੀਮ ਨਾਲ ਹੋਇਆ, ਜਿੰਨ੍ਹਾਂ ਨਾਲ ਬਣੀ ਪ੍ਰਭਾਵੀ ਸਾਂਝ ਅਤੇ ਸੰਗੀਤ ਸੁਮੇਲ ਨੇ ਹੀ ਇਸ ਗੀਤ ਦਾ ਵਜ਼ੂਦ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।
ਗਾਇਕਾ ਮਨਲੀਨ ਅਨੁਸਾਰ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਸੰਗੀਤ ਪ੍ਰੇਮੀਆਂ ਦੀ ਲਗਾਤਾਰ ਹੌਂਸਲਾ ਅਫ਼ਜਾਈ ਅਤੇ ਸਪੋਰਟ ਮਿਲ ਰਹੀ ਹੈ, ਜਿਸ ਸਦਕਾ ਹੀ ਉਹ ਇਸ ਖੇਤਰ ਵਿਚ ਸਫ਼ਲਤਾਪੂਰਵਕ ਆਪਣਾ ਪੈਂਡਾ ਤੈਅ ਕਰ ਲੈਣ ਵਿਚ ਸਫ਼ਲ ਹੋ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕਾਫ਼ੀ ਸਮੇਂ ਤੋਂ ਉਹ ਹਿਪ ਹੌਪ ਗਾਣਾ ਕਰਨਾ ਚਾਹੁੰਦੀ ਸੀ, ਕਿਉਂਕਿ ਪਿਛਲੇ ਗੀਤ ਰਿਵਾਇਤੀ ਟੱਚ ’ਚ ਸਨ ਅਤੇ ਇਸ ਵਾਰ ਉਹ ਬਤੌਰ ਗਾਇਕਾਂ ਨਿਵੇਕਲਾ ਤਜ਼ਰਬਾ ਕਰਨ ਦੀ ਖਵਾਹਿਸ਼ ਰੱਖਦੀ ਹੈ।
ਗਾਇਕਾ ਮਨਲੀਨ ਅਨੁਸਾਰ ਇਹ ਗਾਣਾ ਟੋਟਲੀ ਆਧੁਨਿਕ ਸੰਗੀਤ ਰੰਗਾਂ ’ਚ ਰੰਗਿਆ ਹੋਇਆ ਹੈ, ਜੋ ਨੌਜਵਾਨ ਵਰਗ ਜੋਸ਼ ਖਰੋਸ਼ ਭਰੀਆਂ ਅਤੇ ਕੁਝ ਕਰ ਗੁਜ਼ਰਨ ਦੀ ਤਾਂਘ ਰੱਖਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ।
ਸੰਗੀਤਕ ਖੇਤਰ ਵਿਚ ਰਿਲੀਜ਼ ਹੁੰਦਿਆਂ ਹੀ ਵੱਖ ਵੱਖ ਪਲੇਟਫ਼ਾਰਮਜ਼ 'ਤੇ ਖਾਸੇ ਪਸੰਦ ਕੀਤੇ ਜਾ ਰਹੇ ਇਸ ਗੀਤ ਤੋਂ ਬਾਅਦ ਆਪਣੇ ਅਗਲੇ ਸੰਗੀਤ ਪ੍ਰੋਜੈਕਟ ਨੂੰ ਪੂਰਿਆ ਕਰਨ ਵਿਚ ਜੁੱਟ ਚੁੱਕੀ ਮਨਲੀਨ ਨੇ ਦੱਸਿਆ ਕਿ ਉਨਾਂ ਦੀ ਇਸ ਸਫ਼ਲਤਾ ਵਿਚ ਉਨ੍ਹਾਂ ਦੀ ਵੱਡੀ ਭੈਣ ਸ਼ਵਿਨ ਰੇਖੀ ਅਤੇ ਪੂਰੇ ਪਰਿਵਾਰ ਦਾ ਅਹਿਮ ਯੋਗਦਾਨ ਹੈ, ਜਿੰਨ੍ਹਾਂ ਦੀ ਮੋਰਲ ਸਪੋਰਟ ਅਤੇ ਹਰ ਕਦਮ 'ਤੇ ਦਿੱਤੇ ਜਾ ਰਹੇ ਉਤਸ਼ਾਹ ਸਦਕਾ ਹੀ ਉਹ ਇਸ ਖੇਤਰ ਵਿਚ ਨਿਵੇਕਲੀ ਪਹਿਚਾਣ ਸਥਾਪਿਤ ਕਰਨ ਦਾ ਮਾਣ ਹਾਸਿਲ ਕਰ ਪਾ ਰਹੀ ਹੈ।
ਇਹ ਵੀ ਪੜ੍ਹੋ:Jenny Ghottra: ਆਖੀਰ ਕਿੱਥੇ ਗਾਇਬ ਹੋ ਗਈ 'ਯਾਰ ਅਣਮੁੱਲੇ' ਦੀ ਪ੍ਰਿਅੰਕਾ, ਆਓ ਇਥੇ ਜਾਣੀਏ ਅਦਾਕਾਰਾ ਬਾਰੇ ਰੌਚਿਕ ਗੱਲਾਂ