ਚੰਡੀਗੜ੍ਹ: 'ਰੱਬ ਦਾ ਰੇਡੀਓ', 'ਅਰਦਾਸ ਕਰਾਂ', 'ਲੁੱਕਣ ਮਿੱਚੀ', 'ਸਾਕ' ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਵਾਲੀ ਅਦਾਕਾਰਾ ਮੈਂਡੀ ਤੱਖਰ ਹੁਣ ਫਿਲਮ 'ਵੱਡਾ ਘਰ' (Upcoming Film Vadda Ghar) ਵਿੱਚ ਨਜ਼ਰ ਆਉਣ ਵਾਲੀ ਹੈ। ਅਦਾਕਾਰਾ ਨੇ ਫ਼ਿਲਮ ਦੇ ਸੈੱਟ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ, ਇਹ ਵੀਡੀਓ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦਈਏ ਕਿ ਫਿਲਮ ਵਿੱਚ ਅਦਾਕਾਰ ਜੋਬਨਪ੍ਰੀਤ ਸਿੰਘ ਅਤੇ ਮੈਂਡੀ ਤੱਖਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਜਸਬੀਰ ਗੁਣਾਚੌਰੀਆ ਦੁਆਰਾ ਲਿਖਿਆ ਗਿਆ ਹੈ ਅਤੇ ਫਿਲਮ ਅਗਲੇ ਸਾਲ 2023 ਵਿੱਚ ਰਿਲੀਜ਼ ਹੋ ਜਾਵੇਗੀ।
ਫਿਲਮ ਦੇ ਸੈੱਟ ਤੋਂ ਵੀਡੀਓ: ਮੈਂਡੀ ਨੇ ਇੰਸਟਾਗ੍ਰਾਮ ਉਤੇ ਫਿਲਮ ਦੇ ਸ਼ੂਟ ਦਾ ਵੀਡੀਓ (Mandy Takhar Starts Shooting Vadda Ghar) ਸਾਂਝਾ ਕੀਤਾ ਅਤੇ ਫਿਲਮ ਦਾ ਵੀਡੀਓ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ 'ਵੱਡਾ ਘਰ ਪਹਿਲਾ ਦਿਨ'। ਜੇਕਰ ਕਸਟਿਊਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਫਿੱਕੇ ਹਰੇ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਨਾਲ ਹੀ ਕਾਲੇ ਰੰਗ ਦਾ ਹੈੱਡ ਬੈਗ ਵੀ ਲਿਆ ਹੋਇਆ ਹੈ। ਮੈਕਅੱਪ ਆਰਟਿਸਟ ਅਦਾਕਾਰਾ ਨੂੰ ਤਿਆਰ ਕਰਦੇ ਨਜ਼ਰ ਆ ਰਹੇ ਨੇ, ਵੀਡੀਓ ਦੇ ਬੈਕਗਾਊਂਡ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਜਾਨ' ਚੱਲ ਰਿਹਾ ਹੈ।
- " class="align-text-top noRightClick twitterSection" data="
">
ਫਿਲਮ ਦਾ ਪੋਸਟਰ: ਦੱਸ ਦਈਏ ਕਿ ਇਸ ਫ਼ਿਲਮ ਦਾ ਪੋਸਟਰ ਪਿਛਲੇ ਮਹੀਨੇ ਹੀ ਰਿਲੀਜ਼ ਹੋ ਗਿਆ ਸੀ। ਪੋਸਟਰ ਰਿਲੀਜ਼ ਕਰਦੇ ਹੋਏ ਅਦਾਕਾਰ ਜੋਬਨਪ੍ਰੀਤ ਨੇ ਲਿਖਿਆ ਸੀ' ਵਾਹਿਗੁਰੂ ਦੀ ਕ੍ਰਿਪਾ ਸਦਕਾ ਸਾਡੀ ਅਗਲੀ ਫਿਲਮ 'ਵੱਡਾ ਘਰ ਦਾ ਐਲਾਨ' ਪੋਸਟਰ ਆਪ ਸਭ ਅੱਗੇ ਹਾਜ਼ਿਰ ਆ। ਤੁਸੀਂ ਸਾਡੀ ਸਾਕ ਫਿਲਮ ਨੂੰ ਬਹੁਤ ਪਿਆਰ ਦਿੱਤਾ ਤੇ ਸਾਨੂੰ ਇਹ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਫਿਲਮ ਨੂੰ ਫਿਰ ਤੋਂ ਸਾਰੀ ਸਾਕ ਟੀਮ ਹੀ ਬਣਾ ਰਹੀ ਆ...ਇਹ ਫਿਲਮ ਜਸਬੀਰ ਗੁਣਾਚੌਰੀਆ ਭਾਜੀ ਵੱਲੋਂ ਲਿਖੀ ਗਈ ਆ...ਅਸੀਂ ਇਸ ਲਈ ਬਹੁਤ ਉਤਸ਼ਾਹਿਤ ਹਾਂ।'
- " class="align-text-top noRightClick twitterSection" data="
">
ਜੋਬਨਪ੍ਰੀਤ ਅਤੇ ਮੈਂਡੀ ਦੀ ਜੋੜੀ: ਤੁਹਾਨੂੰ ਦੱਸ ਦਈਏ ਕਿ ਫਿਲਮ 'ਸਾਕ' 2019 ਦੀ ਪੰਜਾਬੀ ਰੋਮਾਂਟਿਕ ਡਰਾਮਾ ਫਿਲਮ ਆ, ਜੋ ਕਮਲਜੀਤ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਆ। ਫਿਲਮ ਦਾ ਨਿਰਮਾਣ ਜਤਿੰਦਰ ਜੇ ਮਿਨਹਾਸ, ਰੁਪਿੰਦਰ ਪ੍ਰੀਤ ਮਿਨਹਾਸ, ਮਿਨਹਾਸ ਫਿਲਮਜ਼ ਪ੍ਰਾਈਵੇਟ ਲਿਮਟਿਡ ਅਤੇ ਮਿਨਹਾਸ ਲਾਇਰਜ਼ ਐਲਐਲਪੀ ਪੇਸ਼ਕਾਰੀ ਦੇ ਬੈਨਰ ਹੇਠ ਕੀਤਾ ਗਿਆ। ਇਸ ਵਿੱਚ ਜੋਬਨਪ੍ਰੀਤ ਸਿੰਘ ਅਤੇ ਮੈਂਡੀ ਤੱਖਰ (mandy takhar and jobanpreet singh) ਮੁੱਖ ਭੂਮਿਕਾ ਵਿੱਚ ਸਨ, ਫਿਲਮ ਨੂੰ 1947 ਦੇ ਪਿਛੋਕੜ ਵਿੱਚ ਸੈੱਟ ਕੀਤਾ ਗਿਆ, ਇਹ ਇੱਕ ਫੌਜੀ ਦੀ ਕਹਾਣੀ ਆ। ਲੋਕਾਂ ਨੇ ਫ਼ਿਲਮ ਨੂੰ ਕਾਫ਼ੀ ਸਰਹਾਇਆ ਸੀ।
ਇਹ ਵੀ ਪੜ੍ਹੋ:Year Ender 2022: ਪਰਮੀਸ਼ ਵਰਮਾ ਤੋਂ ਲੈ ਜਾਨੀ ਤੱਕ, ਇਨ੍ਹਾਂ ਸਿਤਾਰਿਆਂ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ