ਮੁੰਬਈ: ਸਾਊਥ ਫਿਲਮ ਇੰਡਸਟਰੀ ਤੋਂ ਦੁਖਦ ਖ਼ਬਰ ਸਾਹਮਣੇ ਆਈ ਹੈ। ਜਿੱਥੇ ਅਦਾਕਾਰਾ ਅਤੇ ਸਹਾਇਕ ਨਿਰਦੇਸ਼ਕ ਅੰਬਿਕਾ ਰਾਓ ਦਾ ਦਿਹਾਂਤ ਹੋ ਗਿਆ ਹੈ। ਫਿਲਮ 'ਕੰਬਲੁੰਗੀ ਨਾਈਟਸ' ਤੋਂ ਮਸ਼ਹੂਰ ਹੋਈ ਅੰਬਿਕਾ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ 27 ਜੂਨ ਦੀ ਰਾਤ ਨੂੰ ਆਖਰੀ ਸਾਹ ਲਿਆ।
ਜਾਣਕਾਰੀ ਮੁਤਾਬਕ 58 ਸਾਲਾ ਅੰਬਿਕਾ ਕੋਰੋਨਾ ਪੋਸਟ ਨਾਲ ਜੰਗ ਲੜ ਰਹੀ ਸੀ ਅਤੇ ਉਸ ਨੂੰ ਏਰਨਾਕੁਲਮ ਦੇ ਇਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਅੰਬਿਕਾ ਦੇ ਦੋ ਬੇਟੇ ਰਾਹੁਲ ਅਤੇ ਸੋਹਨ ਹਨ। ਅੰਬਿਕਾ ਦੇ ਕਰੀਅਰ ਬਾਰੇ ਦੱਸ ਦੇਈਏ ਕਿ ਉਸਨੇ 2002 ਦੀ ਫਿਲਮ 'ਕ੍ਰਿਸ਼ਨਾ ਗੋਪਾਲਕ੍ਰਿਸ਼ਨ' ਨਾਲ ਸਹਾਇਕ ਨਿਰਦੇਸ਼ਕ ਦੇ ਤੌਰ 'ਤੇ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ। ਇਸ ਤੋਂ ਬਾਅਦ ਉਸਨੇ ਪ੍ਰਿਥਵੀਰਾਜ ਸੁਕੁਮਾਰਨ, ਮਾਮੂਟੀ ਵਰਗੇ ਸਿਤਾਰਿਆਂ ਦੀਆਂ ਕਈ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਹਾਲ ਹੀ ਵਿੱਚ ਮਲਿਆਲੀ ਅਦਾਕਾਰ ਐਨਡੀ ਪ੍ਰਸਾਦ ਦੀ ਲਾਸ਼ ਕੋਚੀ ਕਲਾਮਾਸੇਰੀ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਇੱਕ ਦਰੱਖਤ ਨਾਲ ਲਟਕਦੀ ਮਿਲੀ।
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਅੰਬਿਕਾ ਰਾਓ ਦੀ ਮੌਤ ਦੀ ਖਬਰ ਨਾਲ ਸਾਊਥ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਇਹ ਵੀ ਪੜ੍ਹੋ:ਆਫ਼ਰੀਨ ਅਲਵੀ ਨੇ ਗਲੈਮਰਸ ਰੂਪ ਵਿੱਚ ਵਧਾਇਆ ਤਾਪਮਾਨ...ਵੇਖੋ ਤਸਵੀਰਾਂ