ਚੰਡੀਗੜ੍ਹ: ਸਾਊਥ ਦੇ ਸਿਨੇਮਾ ਦੀ ਤਰ੍ਹਾਂ ਪਾਲੀਵੁੱਡ ਸਿਨੇਮਾ ਵੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੁੰਦਾ ਜਾ ਰਿਹਾ ਹੈ, ਇਸ ਦੀ ਤਾਜ਼ਾ ਉਦਾਹਰਣ 29 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਹੈ। ਫਿਲਮ ਨੇ ਪੂਰੀ ਦੁਨੀਆਂ ਵਿੱਚ 100 ਕਰੋੜ ਕਮਾ ਲਏ ਹਨ, ਜੋ ਕਿ ਪੰਜਾਬੀ ਸਿਨੇਮਾ ਵਿੱਚ ਕਦੇ ਵੀ ਨਹੀਂ ਹੋ ਸਕਿਆ ਸੀ। ਹੁਣ ਇਥੇ ਅਸੀਂ ਸਿਨੇਮਾ ਪ੍ਰੇਮੀਆਂ ਲਈ ਹੋਰ ਵੀ ਮਜ਼ੇਦਾਰ ਫਿਲਮਾਂ ਦੀ ਸੂਚੀ ਲੈ ਕੇ ਆਏ ਹਾਂ, ਜੋ ਕਿ ਇਸ ਮਹੀਨੇ ਰਿਲੀਜ਼ ਹੋਣ ਵਾਲੀਆਂ ਹਨ। ਜੀ ਹਾਂ...ਅਗਸਤ ਮਹੀਨੇ ਦੀ ਗੱਲ ਕਰ ਰਹੇ ਹਨ।
ਅਗਸਤ ਮਹੀਨਾ ਸਿਨੇਮਾ ਪ੍ਰੇਮੀਆਂ ਲਈ ਕਾਫੀ ਖਾਸ ਹੈ, ਕਿਉਂਕਿ ਇਸ ਮਹੀਨੇ ਪ੍ਰਸ਼ੰਸਕਾਂ ਨੂੰ ਕਈ ਬਿਹਤਰੀਨ ਵਿਸ਼ਿਆਂ ਨਾਲ ਸੰਬੰਧਿਤ ਫਿਲਮਾਂ ਦੇਖਣ ਨੂੰ ਮਿਲਣਗੀਆਂ। ਜਿਸ ਵਿੱਚ ਅਰਮਾਨ ਬੇਦਿਲ ਅਤੇ ਤਨੂੰ ਗਰੇਵਾਲ ਦੀ 'ਮੁੰਡਾ ਸਾਊਥਾਲ ਦਾ' ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਸ਼ਾਮਿਲ ਹਨ। ਆਓ ਸੂਚੀ ਉਤੇ ਨਜ਼ਰ ਮਾਰੀਏ।
ਮੁੰਡਾ ਸਾਊਥਾਲ ਦਾ: ਗਾਇਕ ਅਰਮਾਨ ਬੇਦਿਲ ਨੂੰ ਤਨੂੰ ਗਰੇਵਾਲ ਦੇ ਨਾਲ 'ਮੁੰਡਾ ਸਾਊਥਾਲ ਦਾ' ਨਾਲ ਫਿਲਮ ਇੰਡਸਟਰੀ 'ਚ ਡੈਬਿਊ ਕਰਦੇ ਦੇਖਣ ਲਈ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਹੈ। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਗਿਆ ਹੈ। ਫਿਲਮ 4 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਸ ਫਿਲਮ ਨੂੰ ਸੁੱਖ ਸੰਘੇੜਾ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ।
- ਰਾਘਵ ਜੁਆਲ ਨੇ ਸ਼ਹਿਨਾਜ਼ ਗਿੱਲ ਨੂੰ ਡੇਟ ਕਰਨ ਵਾਲੀ ਗੱਲ ਤੋਂ ਕੀਤਾ ਇਨਕਾਰ, ਆਪਣੇ ਰਿਸ਼ਤੇ 'ਤੇ ਖੁੱਲ੍ਹ ਕੇ ਕਹੀ ਇਹ ਗੱਲ
- ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਦੇ ਕੱਟੇ ਸੀਨਾਂ ਨੂੰ ਲੈ ਕੇ ਨਿਰਮਾਤਾਵਾਂ ਨੇ ਖੜਕਾਇਆ ਹਾਈਕੋਰਟ ਦਾ ਦਰਵਾਜ਼ਾ, ਹੁਣ ਹੈ ਫੈਸਲੇ ਦਾ ਇੰਤਜ਼ਾਰ
- Carry On Jatta 3: ਲਓ ਜੀ...'ਕੈਰੀ ਆਨ ਜੱਟਾ 3' ਨੇ ਰਚਿਆ ਇਤਿਹਾਸ, 100 ਕਰੋੜ ਦੀ ਕਮਾਈ ਕਰਨ ਵਾਲੀ ਬਣੀ ਪਹਿਲੀ ਪੰਜਾਬੀ ਫਿਲਮ
ਬੱਲੇ ਓ ਚਲਾਕ ਸੱਜਣਾ: ਪੰਜਾਬੀ ਸਿਨੇਮਾ ਨਵੇਂ ਤੱਤਾਂ ਨਾਲ ਫਿਲਮਾਂ ਬਣਾਉਣ ਵਿੱਚ ਆਪਣਾ ਹੱਥ ਅਜ਼ਮਾ ਰਿਹਾ ਹੈ ਅਤੇ 'ਬੱਲੇ ਓ ਚਲਾਕ ਸੱਜਣਾ' ਉਨ੍ਹਾਂ ਵਿੱਚੋਂ ਇੱਕ ਹੈ, ਜਿਸ ਦੇ ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਫਿਲਮ ਸਮਾਜਿਕ ਅਤੇ ਪਰਿਵਾਰਕ ਮੁੱਦਿਆਂ 'ਤੇ ਆਧਾਰਿਤ ਹੈ। ਫਿਲਮ 4 ਅਗਸਤ 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ।
ਚਿੜੀਆਂ ਦਾ ਚੰਬਾ: ਫਿਲਮ 'ਚਿੜੀਆਂ ਦਾ ਚੰਬਾ' ਇੱਕ ਔਰਤ-ਕੇਂਦ੍ਰਿਤ ਫਿਲਮ ਹੈ, ਜੋ ਇੱਕ ਵਿਲੱਖਣ ਅਤੇ ਆਕਰਸ਼ਕ ਕਹਾਣੀ ਦਾ ਵਾਅਦਾ ਕਰਦੀ ਹੈ। ਫਿਲਮ ਵਿੱਚ ਔਰਤਾਂ ਆਪਣੇ ਲਈ ਸਟੈਂਡ ਲੈਂਦੀਆਂ ਹਨ ਅਤੇ ਲੜਦੀਆਂ ਹਨ। ਇਹ ਫਿਲਮ 18 ਅਗਸਤ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ, ਫਿਲਮ ਦੇ ਪਲਾਟ ਬਾਰੇ ਹੋਰ ਤਾਂ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ, ਜਦਕਿ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਜੋ ਦਰਸ਼ਕਾਂ ਦਾ ਧਿਆਨ ਖਿੱਚ ਰਿਹਾ ਹੈ।
ਜੂਨੀਅਰ: ਅਮੀਕ ਵਿਰਕ ਦੀ ਆਉਣ ਵਾਲੀ ਪੰਜਾਬੀ ਫਿਲਮ 'ਜੂਨੀਅਰ' ਇਸਦੇ ਪ੍ਰੀ ਟੀਜ਼ਰ ਰਿਲੀਜ਼ ਤੋਂ ਬਾਅਦ ਤੋਂ ਹੀ ਚਰਚਾ ਵਿੱਚ ਹੈ, ਜੋ ਕਿ ਦਰਸ਼ਕਾਂ ਵਿੱਚ ਕ੍ਰੇਜ਼ ਦੀ ਇੱਕ ਲਹਿਰ ਦੇ ਨਾਲ ਸਾਹਮਣੇ ਆ ਰਹੀ ਹੈ, ਜਦੋਂ ਕਿ ਉਹ ਫਿਲਮ ਦੇ ਪਲਾਟ ਬਾਰੇ ਹੋਰ ਜਾਣਨ ਦੀ ਇੱਛਾ ਰੱਖਦੇ ਹਨ। ਇਹ ਫਿਲਮ ਰੋਮਾਂਚ ਨਾਲ ਭਰਪੂਰ ਹੋਣ ਦਾ ਵਾਅਦਾ ਕਰਦੀ ਹੈ। ਫਿਲਮ ਵਿੱਚ ਕਈ ਮੰਝੇ ਹੋਏ ਕਲਾਕਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 18 ਅਗਸਤ ਨੂੰ ਰਿਲੀਜ਼ ਹੋਵੇਗੀ।
ਮਸਤਾਨੇ: ਆਉਣ ਵਾਲੀ ਪੰਜਾਬੀ ਫਿਲਮ 'ਮਸਤਾਨੇ' ਦਰਸ਼ਕਾਂ ਨੂੰ 1739 ਦੇ ਸਮੇਂ ਦੇ ਆਧਾਰ 'ਤੇ ਇੱਕ ਗਤੀਸ਼ੀਲ ਸਿਨੇਮੈਟਿਕ ਅਨੁਭਵ ਅਤੇ ਸ਼ਾਨਦਾਰ ਵਿਜ਼ੂਅਲ ਦੇਣ ਦਾ ਵਾਅਦਾ ਕਰਦੀ ਹੈ, ਜਦੋਂ ਨਾਦਰ ਸ਼ਾਹ ਦੀ ਅਜਿੱਤ ਫੌਜ ਨੇ ਸਿੱਖ ਵਿਦਰੋਹਾਂ ਉਤੇ ਹਮਲਾ ਕੀਤਾ ਸੀ। ਫਿਲਮ ਦੇ ਟੀਜ਼ਰ ਨੇ ਆਪਣੀ ਦਿਲਚਸਪ ਕਹਾਣੀ ਅਤੇ ਵਿਜ਼ੁਅਲਸ ਨਾਲ ਦਰਸ਼ਕਾਂ ਦੀ ਜਿਗਿਆਸਾ ਨੂੰ ਵਧਾ ਦਿੱਤਾ। ਫਿਲਮ 25 ਅਗਸਤ ਨੂੰ ਰਿਲੀਜ਼ ਹੋਵੇਗੀ।