ਫਰੀਦਕੋਟ: ਪੰਜਾਬੀ ਸੰਗ਼ੀਤ ਜਗਤ ਵਿੱਚ ਸਫ਼ਲਤਾ ਹਾਸਲ ਕਰ ਰਹੇ ਲੋਕ ਗਾਇਕ ਸਵ: ਸੁਰਿੰਦਰ ਸ਼ਿੰਦਾ ਦੀ ਯਾਦ ਨੂੰ ਸਮਰਪਿਤ ਕੀਤਾ ਗੀਤ 'ਤੁਰ ਗਿਆ ਯਾਰ' 8 ਦਸੰਬਰ ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਗੀਤ ਨੂੰ ਗਾਇਕ ਬਾਈ ਹਰਦੀਪ ਵੱਲੋ ਆਪਣੀ ਆਵਾਜ਼ ਦਿੱਤੀ ਗਈ ਹੈ। ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਬਾਬੂ ਸਿੰਘ ਮਾਨ ਅਤੇ ਵਿਟਲ ਰਿਕਾਰਡਜ਼ ਵੱਲੋਂ ਪ੍ਰਸਤੁਤ ਕੀਤੇ ਗਏ ਇਸ ਗੀਤ ਨੂੰ ਬੋਲ ਹਰਪ੍ਰੀਤ ਸਿੰਘ ਸੇਖੋਂ ਨੇ ਦਿੱਤੇ ਹਨ। ਹਰਪ੍ਰੀਤ ਸਿੰਘ ਸੇਖੋਂ ਨੇ ਦੱਸਿਆ ਕਿ ਪੰਜਾਬੀ ਸੰਗੀਤ ਜਗਤ ਵਿੱਚ ਸਵ: ਸੁਰਿੰਦਰ ਛਿੰਦਾ ਦਾ ਨਾਂ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਲੋਕ ਗਾਇਕੀ ਨੂੰ ਦੁਨੀਆ-ਭਰ ਵਿੱਚ ਨਵੇਂ ਅਤੇ ਪੁਰਾਤਨ ਵੰਨਗੀਆਂ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
![Late Singer Surinder Shinda](https://etvbharatimages.akamaized.net/etvbharat/prod-images/03-12-2023/pb-fdk-10034-01-this-song-was-released-as-a-tribute-to-folk-singer-late-surinder-shinda-the-voice-of-which-is-given-by-bai-hardeep_03122023113814_0312f_1701583694_430.jpg)
'ਤੁਰ ਗਿਆ ਯਾਰ' ਗੀਤ ਦੇ ਰਿਲੀਜ਼ ਸਮਾਰੋਹ 'ਚ ਇਹ ਸਿਤਾਰੇ ਆਏ ਨਜ਼ਰ: ਇਸ ਗੀਤ ਦੇ ਰਿਲੀਜ਼ ਸਮਾਰੋਹ ਮੌਕੇ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਨਾਲ ਜੁੜੀਆ ਕਈ ਸਖ਼ਸ਼ੀਅਤਾਂ ਹਾਜ਼ਰ ਸਨ, ਜਿੰਨਾਂ ਨੇ ਗਾਇਕ ਸੁਰਿੰਦਰ ਸ਼ਿੰਦਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਨ੍ਹਾਂ ਵਿੱਚ ਬਾਬੂ ਸਿੰਘ ਮਾਨ, ਜੀਤ ਜਗਜੀਤ, ਦਰਸ਼ਨ ਔਲਖ਼, ਤਲਜਿੰਦਰ ਸਿੰਘ ਨਾਗਰਾ, ਸੰਤੋਸ਼ ਕਟਾਰੀਆ, ਅਮਰਜੀਤ ਸਿੰਘ, ਨਰਾਇਣ ਸਿੰਘ, ਰਣਜੀਤ ਰਾਣਾ, ਜਸਵਿੰਦਰ ਜੱਸੀ ਆਦਿ ਸ਼ਾਮਿਲ ਸਨ। ਉਨ੍ਹਾਂ ਨੇ ਪੰਜਾਬੀ ਸੰਗੀਤਕ ਅਤੇ ਫ਼ਿਲਮ ਜਗਤ ਦਾ ਹਿੱਸਾ ਰਹਿ ਚੁੱਕੇ ਸਵ: ਸੁਰਿੰਦਰ ਛਿੰਦਾਂ ਨਾਲ ਬਿਤਾਏ ਅਨਮੋਲ ਪਲਾਂ ਨੂੰ ਯਾਦ ਕੀਤਾ।
![Song Tur gaya yaar](https://etvbharatimages.akamaized.net/etvbharat/prod-images/03-12-2023/pb-fdk-10034-01-this-song-was-released-as-a-tribute-to-folk-singer-late-surinder-shinda-the-voice-of-which-is-given-by-bai-hardeep_03122023113814_0312f_1701583694_670.jpg)
- Upcoming Film Trending Toli Yaaran Di: ਨਵੇਂ ਅਤੇ ਚਰਚਿਤ ਸਿਤਾਰਿਆਂ ਨਾਲ ਸਜੀ ਇਸ ਪੰਜਾਬੀ ਫਿਲਮ ਦਾ ਹੋਇਆ ਐਲਾਨ, ਮਨਜੋਤ ਸਿੰਘ ਕਰਨਗੇ ਨਿਰਦੇਸ਼ਨ
- ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣੀ 'ਐਨੀਮਲ', ਅਦਾਕਾਰ ਨੇ ਤੋੜੇ ਆਪਣੀਆਂ ਹੀ 5 ਫਿਲਮਾਂ ਦੇ ਰਿਕਾਰਡ
- Gurmeet Chawla Upcoming Bollywood Film: ਇਸ ਪੰਜਾਬੀ ਅਦਾਕਾਰ ਨੂੰ ਮਿਲੀ ਇਹ ਵੱਡੀ ਹਿੰਦੀ ਫਿਲਮ, ਅਨਿਲ ਕਪੂਰ ਨਾਲ ਆਉਣਗੇ ਨਜ਼ਰ
ਸਵ: ਸੁਰਿੰਦਰ ਛਿੰਦਾ ਦੀਆਂ ਫਿਲਮਾਂ: ਰਿਲੀਜ਼ ਸਮਾਰੋਹ ਦਾ ਅਹਿਮ ਹਿੱਸਾ ਬਣੇ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਆਪਣੀ ਪਹਿਚਾਣ ਬਣਾਉਣ 'ਚ ਸਫ਼ਲ ਰਹੇ ਦਰਸ਼ਨ ਔਲਖ ਨੇ ਕਿਹਾ ਕਿ ਗਾਇਕੀ ਦੇ ਨਾਲ-ਨਾਲ ਪੰਜਾਬੀ ਸਿਨੇਮਾ ਉਦਯੋਗ ਵਿੱਚ ਵੀ ਸਵ: ਸੁਰਿੰਦਰ ਛਿੰਦਾ ਦੀ ਜੋ ਦੇਣ ਰਹੀ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕੇਗਾ। ਉਨਾਂ ਨੇ ਕਿਹਾ ਕਿ ਪੁੱਤ ਜੱਟਾਂ ਦੇ, ਜੱਟ ਜਿਓਣਾ ਮੋੜ, ਉਚਾ ਦਰ ਬਾਬੇ ਨਾਨਕ ਦਾ, ਬਦਲਾ ਜੱਟੀ ਦਾ, ਅਣਖ ਜੱਟਾਂ ਦੀ, ਬਗਾਵਤ, ਗੱਭਰੂ ਪੰਜਾਬ ਦਾ, ਰਹਿਮਤਾਂ, ਕਚਹਿਰੀ, ਪਟੋਲਾ, ਜੋਰ ਜੱਟ ਦਾ, ਅਣਖੀਲਾ ਸੂਰਮਾ ਅਤੇ ਬਾਗੀ ਸੁਰਮੇ ਵਰਗੀਆਂ ਫ਼ਿਲਮਾਂ 'ਚ ਨਿਭਾਈ ਉਨ੍ਹਾਂ ਦੀ ਹਰੇਕ ਭੂਮਿਕਾਂ ਦਰਸ਼ਕਾਂ ਦੇ ਦਿਲਾਂ 'ਚ ਅਪਣੀ ਅਮਿਟ ਛਾਪ ਛੱਡਣ ਵਿੱਚ ਸਫਲ ਰਹੀ ਹੈ।