ਮੁੰਬਈ (ਮਹਾਰਾਸ਼ਟਰ) : ਕੇਆਰਕੇ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਕਮਾਲ ਰਾਸ਼ਿਦ ਖਾਨ(KRK arrested) ਨੂੰ ਵਰਸੋਵਾ ਪੁਲਿਸ ਨੇ ਜਨਵਰੀ 2019 ਦੇ ਪਹਿਲੇ ਹਫ਼ਤੇ ਇੱਕ ਔਰਤ ਨਾਲ ਕਥਿਤ ਤੌਰ ਉਤੇ ਸਰੀਰਕ ਸਬੰਧ ਬਣਾਉਣ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਕੇਆਰਕੇ ਜੋ ਵਰਤਮਾਨ ਵਿੱਚ 2020 ਵਿੱਚ ਆਪਣੀਆਂ ਵਿਵਾਦਿਤ ਸੋਸ਼ਲ ਮੀਡੀਆ ਪੋਸਟਾਂ ਦੇ ਖਿਲਾਫ ਇੱਕ ਐਫਆਈਆਰ ਦੇ ਸਬੰਧ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਹੈ, ਨੂੰ ਪੁਲਿਸ ਦੇ ਅਨੁਸਾਰ 24ਵੀਂ ਐਮਐਮ ਕੋਰਟ ਬੋਰੀਵਲੀ ਮੁੰਬਈ ਦੇ ਤਬਾਦਲੇ ਦੇ ਆਦੇਸ਼ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਵਰਸੋਵਾ ਪੁਲਿਸ ਨੇ ਐਤਵਾਰ ਨੂੰ ਕਿਹਾ ''ਕਮਾਲ ਰਾਸ਼ਿਦ ਖਾਨ ਨੂੰ ਅੱਜ ਬਾਂਦਰਾ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ।
ਘਟਨਾ ਜਨਵਰੀ 2019 ਦੀ ਹੈ। ਸ਼ਿਕਾਇਤਕਰਤਾ ਦੀ ਸ਼ਿਕਾਇਤ 'ਤੇ ਵਰਸੋਵਾ ਪੁਲਿਸ ਨੇ ਜੂਨ 2021 ਵਿੱਚ ਕੇਆਰਕੇ ਦੇ ਖਿਲਾਫ ਆਈਪੀਸੀ ਦੀ ਧਾਰਾ 354 (ਏ) ਅਤੇ 509 ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਇਸ ਤੋਂ ਪਹਿਲਾਂ ਕੇਆਰਕੇ ਨੂੰ 30 ਅਗਸਤ ਨੂੰ ਬੋਰੀਵਲੀ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਪੁਲਿਸ ਦੇ ਅਨੁਸਾਰ ਕੇਆਰਕੇ ਨੂੰ 2020 ਵਿੱਚ ਉਸ ਦੀਆਂ ਵਿਵਾਦਤ ਸੋਸ਼ਲ ਮੀਡੀਆ ਪੋਸਟਾਂ ਵਿਰੁੱਧ ਐਫਆਈਆਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਕਿਹਾ ਕਿ ਕੇਆਰਕੇ ਮਰਹੂਮ ਅਦਾਕਾਰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਖਿਲਾਫ ਨਫਰਤ ਭਰੀਆਂ ਟਿੱਪਣੀਆਂ ਕਰ ਰਿਹਾ ਸੀ। ਸ਼ਿਕਾਇਤਕਰਤਾ ਨੇ ਅੱਗੇ ਕਿਹਾ "ਭਾਰਤ ਦਾ ਗੌਰਵ ਇਰਫਾਨ ਖਾਨ ਦੇ ਦੇਹਾਂਤ ਤੋਂ ਬਾਅਦ ਉਹ ਉਸ 'ਤੇ ਘਟੀਆ ਦਾਅਵੇ ਅਤੇ ਬਿਆਨ ਦੇ ਰਿਹਾ ਸੀ। ਉਹ ਸੀਨੀਅਰ ਅਦਾਕਾਰ ਮਰਹੂਮ ਰਿਸ਼ੀ ਕਪੂਰ ਬਾਰੇ ਵੀ ਭੱਦੀ ਗੱਲ ਕਰ ਰਿਹਾ ਸੀ।" ਜਾਣਕਾਰੀ ਮੁਤਾਬਕ ਖਾਨ ਮੁੰਬਈ ਏਅਰਪੋਰਟ 'ਤੇ ਉਤਰਿਆ ਸੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ:ਹੁਣ ਕਾਰਤਿਕ ਆਰੀਅਨ ਦੇ ਹੱਥ ਲੱਗੀ ਫਿਲਮ ਆਸ਼ਿਕੀ 3, ਇਸ ਨਿਰਦੇਸ਼ਕ ਨਾਲ ਕਰਨਗੇ ਕੰਮ